ਵੱਡੀ ਕੰਪਨੀਆਂ ਲਈ ਛੇਤੀ ਲਾਂਚ ਹੋਵੇਗਾ ਵਟਸਐਪ ਫ਼ਾਰ ਬਿਜ਼ਨਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਭਾਰਤ ਵਿਚ ਵੱਡੀ ਕੰਪਨੀਆਂ ਲਈ ਅਪਣਾ ਪਹਿਲਾ ਰਿਵੈਨਿਊ ਜਨਰੇਟਿੰਗ ਪ੍ਰੋਡਕਟ ਲਾਂਚ ਕਰਨ ਜਾ ਰਹੀ ਹੈ।  ਕੰਪਨੀ ਵਟਸਐਪ ਫ਼ਾਰ ਬਿਜ਼ਨਸ ਏਪੀਆਈ ਦੇ ਜ਼ਰੀਏ ਕੰਪਨੀ...

WhatsApp business

ਵਟਸਐਪ ਭਾਰਤ ਵਿਚ ਵੱਡੀ ਕੰਪਨੀਆਂ ਲਈ ਅਪਣਾ ਪਹਿਲਾ ਰਿਵੈਨਿਊ ਜਨਰੇਟਿੰਗ ਪ੍ਰੋਡਕਟ ਲਾਂਚ ਕਰਨ ਜਾ ਰਹੀ ਹੈ।  ਕੰਪਨੀ ਵਟਸਐਪ ਫ਼ਾਰ ਬਿਜ਼ਨਸ ਏਪੀਆਈ ਦੇ ਜ਼ਰੀਏ ਕੰਪਨੀਆਂ ਨੂੰ ਗਾਹਕਾਂ ਨਾਲ ਸਿੱਧੇ ਸੰਪਰਕ ਕਰਨ ਦੀ ਸਹੂਲਤ ਦੇਵੇਗੀ।  ਵਟਸਐਪ ਇਸ ਸਰਵਿਸ ਦੀ ਸ਼ੁਰੂਆਤ ਦੇਸ਼ ਦੇ ਸੱਭ ਤੋਂ ਵੱਡੇ ਆਨਲਾਈਨ ਟਰੈਵਲ ਏਜੰਟ ਮੇਕ ਮਾਈ ਟਰਿਪ, ਸਾਫ਼ਟਵੇਅਰ ਮੇਕਰ ਜੈਨਡੈਸਕ ਅਤੇ ਫਾਰਮਾ ਸਟਾਰਟਅਪ 1MG ਦੇ ਨਾਲ ਕਰੇਗੀ। ਇਸ ਨੂੰ ਭਾਰਤ ਹੀ ਨਹੀਂ ਦੂਜੇ ਦੇਸ਼ਾਂ ਵਿਚ ਵੀ ਹੌਲੀ - ਹੌਲੀ ਵਧਾਇਆ ਜਾਵੇਗਾ।  

ਵਟਸਐਪ ਦੇ ਸੀਈਓ ਮੈਥਿਊ ਆਇਦੇਮਾ ਨੇ ਇਸ ਬਾਰੇ ਵਿਚ ਕਿਹਾ ਕਿ ਪਿਛਲੇ ਸਾਲ ਅਸੀਂ ਦੇਖਿਆ ਕਿ ਕਈ ਛੋਟੀ ਕੰਪਨੀਆਂ ਗਾਹਕਾਂ ਨਾਲ ਸੰਪਰਕ ਕਰਨ ਲਈ ਸਾਡੇ ਐਪ ਦੀ ਵਰਤੋਂ ਕਰ ਰਹੀ ਹੈ। ਅਸੀਂ ਪਾਇਆ ਕਿ ਇਹ ਭਾਰਤ ਵਿਚ ਕੰਪਨੀਆਂ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ਅਤੇ ਇਹ ਗਾਹਕਾਂ ਲਈ ਵੈਲਿਊ ਕਰਿਏਸ਼ਨ ਦਾ ਕੰਮ ਕਰ ਸਕਦਾ ਹੈ। ਮੌਜੂਦਾ ਅੰਕੜਿਆਂ ਦੇ ਮੁਤਾਬਕ ਮਹੀਨਾਵਾਰ ਅਧਾਰ 'ਤੇ ਵਟਸਐਪ ਦੇ ਦੁਨਿਆਂਭਰ ਵਿਚ ਡੇਢ ਅਰਬ ਐਕਟਿਵ ਯੂਜ਼ਰਜ਼ ਹਨ ਜਿਨ੍ਹਾਂ ਵਿਚੋਂ 20 ਕਰੋਡ਼ ਭਾਰਤ ਵਿੱਚ ਹਨ। ਇਸ ਹਿਸਾਬ ਨਾਲ ਭਾਰਤ ਫ਼ੇਸਬੁਕ ਦੀ ਕੰਪਨੀ ਵਟਸਐਪ ਲਈ ਸੱਭ ਤੋਂ ਵੱਡਾ ਬਾਜ਼ਾਰ ਹੈ।  

ਮੈਥਿਊ ਨੇ ਕਿਹਾ ਕਿ ਅਸੀਂ ਅਪਣੀ ਰਣਨੀਤੀ ਦਾ ਅਗਲਾ ਪੜਾਅ ਲਾਗੂ ਕਰਨ ਜਾ ਰਹੇ ਹਾਂ। ਅਸੀਂ ਖਾਸਤੌਰ 'ਤੇ ਉਨ੍ਹਾਂ ਕੰਪਨੀਆਂ ਲਈ ਵਟਸਐਪ ਬਿਜ਼ਨਸ ਐਪੀਆਈ ਲਿਆ ਰਹੇ ਹਾਂ ਜਿਨ੍ਹਾਂ ਨੂੰ ਗਾਹਕਾਂ ਤੋਂ ਸਮਾਰਟਫੋਨ ਦੇ ਜ਼ਰੀਏ ਸੰਪਰਕ ਕਰਨ ਤੋਂ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਕੰਪਨੀ 2019 ਤੋਂ ਇਸ਼ਤਿਹਾਰ ਲਿਆਉਣ ਅਤੇ ਪ੍ਰੋਡਕਟਸ ਨੂੰ ਵਧਾਵਾ ਦੇਣ ਅਤੇ ਗਾਹਕਾਂ ਨੂੰ ਕੰਪਨੀਆਂ ਦੀ ਜਾਣਕਾਰੀ ਦੇਣ ਲਈ ਸਟੇਟਸ ਫ਼ੀਚਰ ਦਾ ਇਸਤੇਮਾਲ ਸ਼ੁਰੂ ਕਰੇਗੀ। ਵਟਸਐਪ ਦੇ ਫਾਉਂਡਰ ਜਾਨ ਕਾਮ ਅਤੇ ਬਰਾਇਨ ਐਕਟਨ ਇਸ਼ਤਿਹਾਰ ਦੇ ਜ਼ਰੀਏ ਐਪ ਨੂੰ ਮਾਨੇਟਾਇਜ਼ ਕਰਨ ਦੇ ਖਿਲਾਫ ਸਨ। ਇਨ੍ਹਾਂ ਦੋਹਾਂ ਨੇ 2014 ਵਿਚ ਕੰਪਨੀ ਨੂੰ ਫ਼ੇਸਬੁਕ ਨੂੰ ਵੇਚ ਦਿਤਾ ਸੀ।  

ਵਟਸਐਪ ਦੇ ਨਵੇਂ ਟੂਲ ਨਾਲ ਵੱਡੀ ਕੰਪਨੀਆਂ ਏਅਰਲਾਈਨ ਟਿਕਟ, ਟਰੈਵਲ ਡੀਟੇਲ ਅਤੇ ਅਜਿਹੇ ਪ੍ਰੋਡਕਟਸ ਦੀ ਡੀਟੇਲ ਦੇ ਨੋਟਿਫਿਕੇਸ਼ਨ ਭੇਜ ਸਕਣਗੀਆਂ, ਜਿਨ੍ਹਾਂ ਨੂੰ ਆਨਲਾਈਨ ਖਰੀਦਣ ਵਿਚ ਗਾਹਕਾਂ ਦੀ ਦਿਲਚਸਪੀ ਹੋ ਸਕਦੀ ਹੈ। ਇਸ ਦੇ ਨਾਲ ਹੀ ਗਾਹਕ ਐਪ ਦੇ ਜ਼ਰੀਏ ਅਪਣਾ ਸ਼ੱਕ, ਸ਼ਿਕਾਇਤ ਅਤੇ ਦੂਜੇ ਗਾਹਕ ਸਪੋਰਟ ਜ਼ਰੂਰਤਾਂ ਨੂੰ ਲੈ ਕੇ ਸਿੱਧੇ ਕੰਪਨੀ ਨਾਲ ਸੰਪਰਕ ਕਰ ਸਕਣਗੇ। ਵਟਸਐਪ ਫ਼ਾਰ ਬਿਜ਼ਨਸ ਨੂੰ ਹੁਣ ਤੱਕ ਪ੍ਰੀਖਿਆ ਦੇ ਤੌਰ 'ਤੇ ਬੁੱਕ ਮਾਈ ਸ਼ੋਅ, ਕੋਟਕ ਮਹਿੰਦਰਾ ਅਤੇ ਰੈਡ ਬਸ ਸਹਿਤ ਕਈ ਭਾਰਤੀ ਕੰਪਨੀਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਸੀ।  

ਵਟਸਐਪ ਦੇ ਨਵੇਂ ਬਿਜ਼ਨਸ ਪ੍ਰੋਡਕਟਸ ਦਾ ਸੱਭ ਤੋਂ ਵੱਡਾ ਫ਼ਾਈਦਾ ਇਹ ਹੋਵੇਗਾ ਕਿ ਇਹ ਕੰਪਨੀਆਂ ਨੂੰ ਸਿਰਫ਼ ਡਿਲੀਵਰ ਹੋਏ ਮੈਸੇਜ ਲਈ ਚਾਰਜ ਕਰੇਗੀ। ਛੋਟੇ ਮਰਚੈਂਟਸ ਨੂੰ ਆਨਲਾਈਨ ਸੇਲ ਵਿਚ ਮਦਦ ਕਰਨ ਵਾਲੇ ਡਿਜਿਟਲ ਪੇਮੈਂਟਸ ਪਲੈਟਫਾਰਮ ਇੰਸਟਾਮੋਜੋ ਦੇ ਕੋ - ਫਾਉਂਡਰ ਸੰਪਦ ਕਹਿੰਦੇ ਹਨ ਕਿ ਕੰਪਨੀਆਂ ਨੂੰ ਐਸਐਮਐਸ ਸਰਵਿਸ ਲਈ ਪ੍ਰਤੀ ਮੈਸੇਜ 'ਤੇ ਲਗਭਗ 10 ਪੈਸੇ ਦੇਣੇ ਪੈਂਦੇ ਹਨ ਅਤੇ ਜੇਕਰ ਕਿਸੇ ਪਲੈਟਫ਼ਾਰਮ 'ਤੇ ਇਕ ਕਰੋਡ਼ ਟਰਾਂਜ਼ੈਕਸ਼ਨ ਵੀ ਹੁੰਦੇ ਹਨ ਤਾਂ ਸਾਲ ਭਰ ਵਿਚ ਉਸ ਦੀ ਕੀਮਤ ਬਹੁਤ ਜ਼ਿਆਦਾ ਹੋਵੇਗੀ। ਵਟਸਐਪ ਅਪਣੇ ਬਿਜ਼ਨਸ ਪ੍ਰੋਡਕਟ ਨਾਲ ਇਸ ਵਿਚ ਕਮੀ ਲਿਆਵੇਗੀ।