Registered Post News: ਦਹਾਕਿਆਂ ਤੋਂ ਭਰੋਸਗੀ ਦੀ ਗਵਾਹੀ ਭਰਦੀ ‘ਰਜਿਸਟਰਡ ਡਾਕ’ ਹੋਵੇਗੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Registered Post News: ਡਾਕ ਵਿਭਾਗ ਰਜਿਸਟਰਡ ਪੋਸਟ ਨੂੰ ਸਪੀਡ ਪੋਸਟ ਨਾਲ ਰਲਾਉਣ ਜਾ ਰਿਹਾ ਹੈ

Registered Post News

'Registered Post', a trusted service for decades, will be discontinued: ਹੁਣ ਤਕ, ਰਜਿਸਟਰਡ ਪੋਸਟ ਦੀ ਵਰਤੋਂ ਸੁਰੱਖਿਅਤ ਡਿਲੀਵਰੀ ਲਈ ਕੀਤੀ ਜਾਂਦੀ ਸੀ ਅਤੇ ਸਪੀਡ ਪੋਸਟ ਦੀ ਵਰਤੋਂ ਸਮੇਂ ਸਿਰ ਡਿਲੀਵਰੀ ਲਈ ਕੀਤੀ ਜਾਂਦੀ ਸੀ। ਪਰ ਹੁਣ ਦੋਹਾਂ ਨੂੰ ਇਕੋ ਸੇਵਾ ਵਿਚ ਮਿਲਾ ਦਿਤਾ ਜਾਵੇਗਾ। ਡਾਕ ਵਿਭਾਗ (ਇੰਡੀਆ ਪੋਸਟ) ਨੇ ਐਲਾਨ ਕੀਤਾ ਹੈ ਕਿ 1 ਸਤੰਬਰ, 2025 ਤੋਂ ਰਜਿਸਟਰਡ ਡਾਕ ਦੀ ਸਹੂਲਤ ਬੰਦ ਕਰ ਦਿਤੀ ਜਾਵੇਗੀ ਅਤੇ ਇਸ ਦੀ ਥਾਂ ਉਤੇ ਸਿਰਫ ਸਪੀਡ ਪੋਸਟ ਰਾਹੀਂ ਡਾਕ ਭੇਜੀ ਜਾ ਸਕਦੀ ਹੈ।

ਯਾਨੀ ਡਾਕ ਵਿਭਾਗ ਰਜਿਸਟਰਡ ਪੋਸਟ ਨੂੰ ਸਪੀਡ ਪੋਸਟ ਨਾਲ ਰਲਾਉਣ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ 30 ਅਗੱਸਤ ਤੋਂ ਬਾਅਦ ਕੋਈ ਮਹੱਤਵਪੂਰਨ ਚਿੱਠੀ ਜਾਂ ਪੈਕੇਟ ਭੇਜਣਾ ਹੈ ਤਾਂ ਉਹ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ। ਡਾਕ ਵਿਭਾਗ ਨੇ ਇਕ ਸਰਕੂਲਰ ’ਚ ਕਿਹਾ ਕਿ ਡਾਕ ਸੇਵਾ ਨੂੰ ਬਿਹਤਰ, ਤੇਜ਼ ਅਤੇ ਸੁਵਿਧਾਜਨਕ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।

ਇਸ ਨਾਲ ਨਾ ਸਿਰਫ ਟਰੈਕਿੰਗ ਦੀ ਸਹੂਲਤ ਅਤੇ ਸੰਚਾਲਨ ਕੁਸ਼ਲਤਾ ਵਧੇਗੀ, ਬਲਕਿ ਲੋਕ ਇਕ ਪਲੇਟਫਾਰਮ ਉਤੇ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ। ਜੋ ਲੋਕ ਅਜੇ ਵੀ ਰਜਿਸਟਰਡ ਡਾਕ ਦੀ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਕੋਲ 30 ਅਗੱਸਤ 2025 ਤਕ ਦਾ ਸਮਾਂ ਹੈ। ਡਾਕਘਰ 31 ਅਗੱਸਤ ਨੂੰ ਐਤਵਾਰ ਹੋਣ ਕਾਰਨ ਬੰਦ ਰਹਿਣਗੇ। 1 ਸਤੰਬਰ ਤੋਂ ਘਰੇਲੂ ਡਾਕ ਲਈ ਰਜਿਸਟਰਡ ਪੋਸਟ ਦਾ ਲੇਬਲ ਪੂਰੀ ਤਰ੍ਹਾਂ ਹਟਾ ਦਿਤਾ ਜਾਵੇਗਾ ਅਤੇ ਸਾਰੇ ਚਿੱਠੀ ਅਤੇ ਪਾਰਸਲ ਸਪੀਡ ਪੋਸਟ ਦੇ ਤਹਿਤ ਭੇਜੇ ਜਾਣਗੇ।     (ਏਜੰਸੀ)
 

"(For more news apart from “'Registered Post', a trusted service for decades, will be discontinued , ” stay tuned to Rozana Spokesman.)