ਹੁਣ 5 ਮਿੰਟ 'ਚ ਗ਼ਾਇਬ ਹੋ ਜਾਣਗੇ Whatsapp 'ਤੇ ਮੈਸੇਜ, ਜਲਦ ਆ ਰਿਹੈ ਇਹ ਨਵਾਂ ਫੀਚਰ

ਏਜੰਸੀ

ਜੀਵਨ ਜਾਚ, ਤਕਨੀਕ

Whatsapp ਆਏ ਦਿਨ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਕੋਈ ਨਾ ਕੋਈ ਨਵਾਂ ਫੀਚਰ ਪੇਸ਼ ਕਰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਕੰਪਨੀ ਨੇ

WhatsApp

ਨਵੀਂ ਦਿੱਲੀ : Whatsapp ਆਏ ਦਿਨ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਕੋਈ ਨਾ ਕੋਈ ਨਵਾਂ ਫੀਚਰ ਪੇਸ਼ ਕਰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਕੰਪਨੀ ਨੇ Whatsapp ਸਟੇਟਸ ਨੂੰ Facebook ਸਟੋਰੀਜ਼ 'ਚ ਸ਼ੇਅਰ ਕਰਨ ਲਈ ਨਵਾਂ ਫੀਚਰ ਰੋਲਆਊਟ ਕੀਤਾ ਸੀ। ਹੁਣ ਜਲਦ ਹੀ ਤੁਹਾਡੇ Whatsapp ਪੇਜ਼ 'ਤੇ ਇਕ ਹੋਰ ਨਵਾਂ ਫੀਚਰ ਐਡ ਹੋਣ ਵਾਲਾ ਹੈ।

ਰਿਪੋਰਟ ਮੁਤਾਬਿਕ Whatsapp ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਕਿ Snapchat ਦੇ ਫੀਚਰ ਨਾਲ ਕਾਫੀ ਮਿਲਦਾ-ਜੁਲਦਾ ਹੈ। ਕੰਪਨੀ ਨੇ ਇਸ ਨੂੰ Disappearing Messages ਦਾ ਨਾਂ ਦਿੱਤਾ ਹੈ। WAbetaInfo ਮੁਤਾਬਿਕ Whatsapp ਦਾ ਅਪਕਮਿੰਗ ਫੀਚਰ Disappearing Messages ਜਲਦ ਹੀ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾਵੇਗਾ, ਸਭ ਤੋਂ ਪਹਿਲਾਂ ਇਹ WhatsApp Beta ਯੂਜ਼ਰਜ਼ ਲਈ ਉਪਲਬੱਧ ਹੋਵੇਗਾ ਪਰ ਅਜੇ ਇਸ ਦੇ ਰੋਲਆਊਟ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਸ ਫੀਚਰ ਦੇ ਆਉਣ ਤੋਂ ਬਾਅਦ Whatsapp 'ਤੇ ਤੁਹਾਡੇ ਮੈਸੇਜ ਗਾਇਬ ਹੋ ਜਾਣਗੇ।ਰਿਪੋਰਟ 'ਚ ਦਿੱਤੀ ਜਾਣਕਾਰੀ ਮੁਤਾਬਿਕ Disappearing Messages ਫੀਚਰ 'ਚ ਯੂਜ਼ਰਜ਼ ਆਪਣੇ ਮੈਸੇਜ਼ ਨੂੰ ਐਕਸਪਾਇਰ ਹੋਣ ਲਈ ਟਾਈਮ ਸੈੱਟ ਕਰ ਸਕਦੇ ਹਨ ਜੋ ਕਿ 5 ਸੈਕੰਡ ਤੋਂ ਲੈ ਕੇ 1 ਘੰਟੇ ਤਕ ਹੋ ਸਕਦਾ ਹੈ। ਸੈੱਟ ਕੀਤੇ ਗਏ ਟਾਈਮ ਤਹਿਤ ਤੁਹਾਨੂੰ ਮੈਸੇਜ ਗਾਇਬ ਹੋ ਜਾਣਗੇ ਪਰ ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਮੈਸੇਜ 'ਤੇ ਅਪਲਾਈ ਕਰਨਾ ਹੋਵੇਗਾ ਨਾ ਕਿ ਕਿਸੇ ਸਿਲੈਕਟਿਵ ਮੈਸੇਜ 'ਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।