Jio ਨੇ ਗਾਹਕਾਂ ਨਾਲ ਖੇਡੀ "ਕਾਰਪੋਰੇਟੀ ਗੇਮ", ਸਹੂਲਤਾਂ 'ਚ ਫ਼ਾਇਦੇ ਦੇ ਨਾਲ- ਨਾਲ ਦਿੱਤਾ ਵੱਡਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸ ਦੇ ਨਾਲ ਹੀ ਜੀਓ ਨੇ ਆਪਣੇ ਟਾਕ ਟਾਈਮ ਪਲੇਨ 'ਤੇ 100 ਜੀਬੀ ਤੱਕ ਦੇ ਮੁਫਤ ਡਾਟਾ ਵਾਊਚਰ ਦੇਣੇ ਸ਼ੁਰੂ ਕਰ ਦਿੱਤੇ ਸੀ।

JIO

ਮੁੰਬਈ: ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਹੁਣ ਕਾਫੀ ਸਮੇਂ ਤੋਂ ਜੀਓ ਦਾ ਬਾਇਕਾਟ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਰਿਲਾਇੰਸ ਜੀਓ ਨੇ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਸ ਵਿਚ Jio ਗਾਹਕਾਂ ਨੂੰ ਵੱਡਾ ਝਟਕਾ ਵੀ ਲੱਗਾ ਹੈ। ਜੀਓ ਨੇ ਹੁਣ 1 ਜਨਵਰੀ, 2021 ਤੋਂ ਸਾਰੇ ਨੈਟਵਰਕ ਨੰਬਰਾਂ 'ਤੇ ਕਾਲਿੰਗ ਫ੍ਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੀਓ ਨੇ ਆਪਣੇ ਟਾਕ ਟਾਈਮ ਪਲੇਨ 'ਤੇ 100 ਜੀਬੀ ਤੱਕ ਦੇ ਮੁਫਤ ਡਾਟਾ ਵਾਊਚਰ ਦੇਣੇ ਸ਼ੁਰੂ ਕਰ ਦਿੱਤੇ ਸੀ।

ਇਹ ਸੁਵਿਧਾਵਾਂ ਕੀਤੀਆਂ ਬੰਦ 
-ਜੀਓ ਨੇ ਆਪਣੇ ਟਾਕ ਟਾਈਮ ਪਲੇਨ 'ਤੇ ਕੋਂਪਲੀਮੈਂਟਰੀ ਡਾਟਾ ਬੇਨੀਫਿੱਟ ਦੇਣਾ ਬੰਦ ਕਰ ਦਿੱਤਾ ਹੈ। 
-ਇਸ ਦੇ ਨਾਲ ਹੀ, ਜੀਓ ਨੇ ਆਪਣੇ 4ਜੀ ਡਾਟਾ ਵਾਊਚਰਸ 'ਤੇ ਵੌਇਸ ਕਾਲਿੰਗ ਬੇਨੀਫਿੱਟ ਦੇਣਾ ਬੰਦ ਕਰ ਦਿੱਤਾ ਹੈ। ਯਾਨੀ ਵਾਇਸ ਕਾਲਿੰਗ ਹੁਣ ਜੀਓ ਦੇ 4ਜੀ ਡਾਟਾ ਵਾਊਚਰ 'ਤੇ ਉਪਲਬਧ ਨਹੀਂ ਹੋਵੇਗੀ। 
-ਉੱਥੇ ਹੀ ਕੰਪਨੀ ਦੇ 4 ਜੀ ਡਾਟਾ ਵਾਊਚਰ ਦੂਜੇ ਨੈੱਟਵਰਕ ਨੰਬਰਾਂ ਤੇ ਕਾਲ ਕਰਨ ਲਈ 1000 ਮਿੰਟ ਤੱਕ ਨਾਨ-ਜੀਓ ਮਿੰਟ ਮਿਲਦੇ ਰਹੇ ਹਨ, ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। 

ਜੀਓ ਦੇ 4ਜੀ ਡਾਟਾ ਵਾਊਚਰਸ ਵਿੱਚ ਤਬਦੀਲੀਆਂ
-ਰਿਲਾਇੰਸ ਜੀਓ ਨੇ ਆਪਣੇ 4 ਜੀ ਡਾਟਾ ਵਾਊਚਰ 'ਚ ਬਦਲਾਅ ਕੀਤੇ ਹਨ। ਕੰਪਨੀ ਨੇ 11 ਰੁਪਏ, 21 ਰੁਪਏ, 51 ਰੁਪਏ ਤੇ 101 ਰੁਪਏ ਦੇ 4 ਜੀ ਡਾਟਾ ਵਾਊਚਰ 'ਚ ਬਦਲਾਅ ਕੀਤੇ ਹਨ। 

-ਜੀਓ ਦੇ 11 ਰੁਪਏ ਵਾਲੇ 4 ਜੀ ਵਾਊਚਰ ਨੂੰ ਦੂਜੇ ਨੈਟਵਰਕ ਨੰਬਰ 'ਤੇ ਕਾਲ ਕਰਨ ਲਈ 75 ਮਿੰਟ ਮਿਲਦੇ ਸੀ। ਉੱਥੇ ਹੀ 101 ਰੁਪਏ ਦਾ ਇੱਕ ਡਾਟਾ ਵਾਊਚਰ 'ਤੇ ਦੂਜੇ ਨੈਟਵਰਕ ਦੇ ਨੰਬਰ 'ਤੇ ਕਾਲ ਕਰਨ ਲਈ 1000 ਮਿੰਟ ਮਿਲਦੇ ਸੀ।