Loncin ਨੇ ਪੇਸ਼ ਕੀਤੀ 300ਸੀਸੀ ਸਪੋਰਟਬਾਈਕ, Apache RR 'ਤੇ KTM RC ਬਾਈਕਸ ਨਾਲ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਚੀਨੀ ਮੋਟਰਸਾਇਕਲ ਨਿਰਮਾਤਾ ਕੰਪਨੀ Loncin ਨੇ ਅਪਣੀ ਬਰੈਂਡ ਨਿਊ ਫੁੱਲ ਫੇਅਰਡ 300cc ਸਪੋਰਟਬਾਈਕ ਨੂੰ ਅਨਵੀਲ ਕੀਤਾ ਹੈ। ਸਟਾਇਲ ਅਤੇ ਸਪੈਸਿਫਿਕੇਸ਼ਨ ਦੇ ਮਾਮਲੇ 'ਚ ਇਸ..

Loncin GP300

ਨਵੀਂ ਦਿੱਲੀ: ਚੀਨੀ ਮੋਟਰਸਾਇਕਲ ਨਿਰਮਾਤਾ ਕੰਪਨੀ Loncin ਨੇ ਅਪਣੀ ਬਰੈਂਡ ਨਿਊ ਫੁੱਲ ਫੇਅਰਡ 300cc ਸਪੋਰਟਬਾਈਕ ਨੂੰ ਅਨਵੀਲ ਕੀਤਾ ਹੈ। ਸਟਾਇਲ ਅਤੇ ਸਪੈਸਿਫਿਕੇਸ਼ਨ ਦੇ ਮਾਮਲੇ 'ਚ ਇਸ ਦਾ ਭਾਰਤ 'ਚ TVS Apache RR 310, KTM RC 390 ਅਤੇ Benelli 302R ਆਦਿ ਬਾਈਕਸ ਨਾਲ ਮੁਕਾਬਲਾ ਹੋਣਾ ਹੈ।

ਇੰਜਨ, ਪਾਵਰ ਅਤੇ ਸਪੈਸੀਫਿਕੇਸ਼ਨ
Loncin GP300 ਨਾਂਅ ਦੀ ਇਸ ਬਾਈਕ 'ਚ 4 ਸਟਰੋਕ, ਲਿਕਵਡ ਕੂਲਡ, 292.4 ਸੀਸੀ DOHC ਸਿੰਗਲ ਸਿਲੰਡਰ ਇੰਜਨ ਦਿਤਾ ਗਿਆ ਹੈ। ਇਹ ਇੰਜਨ 8500 ਆਰਪੀਐਮ 'ਤੇ 29 ਹਾਰਸਪਾਵਰ ਦੀ ਤਾਕਤ ਅਤੇ 7,000 ਆਰਪੀਐਮ 'ਤੇ 25 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਇਹ ਇੰਜਨ ਸਟੀਲ ਟਰੇਲਿਸ ਫਰੇਮ 'ਤੇ ਬਣਿਆ ਹੈ। ਇਸ ਨੂੰ 6 ਸਪੀਡ ਟਰਾਂਸਮਿਸ਼ਨ ਤੋਂ ਲੈਸ ਕੀਤਾ ਗਿਆ ਹੈ। ਬਾਈਕ 'ਚ ਫੁੱਲ ਫੇਅਰਿੰਗ ਹੈ ਜੋਕਿ ਸਪਾਰਟੀ ਡੈਕਲਸ ਅਤੇ ਟਵਿਨ ਐਲਈਡੀ ਹੈਡਲਾਈਟਸ ਨਾਲ ਲੈਸ ਹੈ।

ਅਪਸਾਈਡ ਡਾਉਨ ਫ਼ਰੰਟ ਫਾਰਕਸ, ਦੋਹਾਂ ਪਹੀਆਂ 'ਚ ਡਿਸਕ ਬਰੇਕਸ ਨਾਲ ਇਹ ਬਾਈਕ ਲੈਸ ਹੈ। ਇਸ 'ਚ ਇਕ ਸਵਿੰਗਆਰਮ ਹੈ ਜੋ ਕਿ ਐਲੂਮੀਨੀਅਮ ਦਾ ਲਗਦਾ ਹੈ ਪਰ ਹਕੀਕਤ 'ਚ ਇਹ ਐਲੂਮੀਨੀਅਮ ਦਾ ਨਹੀਂ ਹੈ। ਇਸ ਦੀ ਫਿਟ, ਫਿਨਿਸ਼ ਅਤੇ ਬਿਲਡ ਕਵਾਲਿਟੀ ਦੇਖਣ 'ਚ ਚੰਗੀ ਲਗਦੀ ਹੈ। ਹੁਣ ਇਹ ਤੈਅ ਨਹੀਂ ਹੋਇਆ ਹੈ ਕਿ ਇਸ ਨੂੰ ਚੀਨ ਤੋਂ ਬਾਹਰ ਵੇਚਿਆ ਜਾਵੇਗਾ ਜਾਂ ਨਹੀਂ। ਇਸ ਬਾਇਕ ਦਾ ਭਾਰ 153 ਕਿੱਲੋਗ੍ਰਾਮ ਰੱਖਿਆ ਗਿਆ ਹੈ।