ਹੁਣ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਬਦਲ ਸਕੋਗੇ ਆਧਾਰ ਕਾਰਡ ’ਚ ਪਤਾ, ਪੜ੍ਹੋ ਕਿਹੜੇ ਦਸਤਾਵੇਜ਼ ਹੋਣਗੇ ਜ਼ਰੂਰੀ 

ਏਜੰਸੀ

ਜੀਵਨ ਜਾਚ, ਤਕਨੀਕ

ਇਸ ਪ੍ਰਕਿਰਿਆ ਲਈ OTP ਆਧਾਰਿਤ ਪ੍ਰਮਾਣਿਕਤਾ ਦੀ ਲੋੜ ਹੁੰਦੀ ਹੈ। 

Aadhaar

 

ਨਵੀਂ ਦਿੱਲੀ : Aadhaha Card Update ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਧਾਰ ਕਾਰਡ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ। ਬਹੁਤ ਸਾਰੇ ਸਰਕਾਰੀ ਅਤੇ ਨਿੱਜੀ ਕੰਮਾਂ ਵਿਚ ਇਸ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿਚ ਕੁਝ ਬਦਲਾਅ ਕਰਨਾ ਚਾਹੁੰਦੇ ਹੋ ਤਾਂ UIDAI ਇਸ ਦੀ ਇਜਾਜ਼ਤ ਦਿੰਦਾ ਹੈ। ਲੋਕ ਆਪਣੇ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ 'ਚ ਪਤਾ ਆਨਲਾਈਨ ਅਪਡੇਟ ਕਰ ਸਕਦੇ ਹਨ। 

UIDAI ਨੇ ਦੱਸਿਆ ਕਿ ਇਹ ਆਧਾਰ ਧਾਰਕਾਂ ਨੂੰ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਦੀ ਮਦਦ ਨਾਲ ਤੁਹਾਨੂੰ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ। ਇਸ ਦੇ ਲਈ ਸਿਰਫ਼ ਪਰਿਵਾਰ ਦੇ ਮੁਖੀ ਦੀ ਇਜਾਜ਼ਤ ਦੀ ਲੋੜ ਹੋਵੇਗੀ। ਆਧਾਰ ਕਾਰਡ ਦਾ ਪਤਾ ਬਦਲਣ ਲਈ ਰਾਸ਼ਨ ਕਾਰਡ, ਮਾਰਕ ਸ਼ੀਟ, ਮੈਰਿਜ ਸਰਟੀਫਿਕੇਟ ਆਦਿ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿਚ ਬਿਨੈਕਾਰ ਅਤੇ ਪਰਿਵਾਰ ਦੇ ਮੁਖੀ ਦੋਵਾਂ ਦੇ ਨਾਵਾਂ ਅਤੇ ਉਨ੍ਹਾਂ ਵਿਚਕਾਰ ਸਬੰਧਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਲਈ OTP ਆਧਾਰਿਤ ਪ੍ਰਮਾਣਿਕਤਾ ਦੀ ਲੋੜ ਹੁੰਦੀ ਹੈ। 

UIDAI ਦੁਆਰਾ ਨਿਰਧਾਰਤ ਫਾਰਮੈਟ ਵਿਚ ਮੁਖੀ ਦੁਆਰਾ ਸਵੈ-ਘੋਸ਼ਣਾ ਪੱਤਰ ਦਿੱਤਾ ਜਾ ਸਕਦਾ ਹੈ, ਜੇਕਰ ਦਸਤਾਵੇਜ਼ ਦਾ ਸਬੂਤ ਉਪਲੱਬਧ ਨਹੀਂ ਹੈ। ਆਨਲਾਈਨ ਪਤਾ ਅਪਡੇਟ ਕਿਸੇ ਨਿਵਾਸੀ ਦੇ ਰਿਸ਼ਤੇਦਾਰਾਂ ਲਈ ਮਦਦਗਾਰ ਹੋਵੇਗਾ। ਜਿਨ੍ਹਾਂ ਕੋਲ ਆਪਣਾ ਆਧਾਰ ਅਪਡੇਟ ਕਰਨ ਲਈ ਆਪਣੇ ਨਾਂ 'ਤੇ ਕੋਈ ਦਸਤਾਵੇਜ਼ ਨਹੀਂ ਹੈ। ਐਡਰੈੱਸ ਨੂੰ ਅਪਡੇਟ ਕਰਨ ਦਾ ਨਵਾਂ ਵਿਕਲਪ ਪੁਰਾਣੀ ਪ੍ਰਕਿਰਿਆ ਤੋਂ ਵੱਖਰਾ ਹੈ। ਜਿਸ ਵਿਚ ਪਤੇ ਦਾ ਕੋਈ ਵੀ ਜਾਇਜ਼ ਸਬੂਤ ਵਰਤਿਆ ਜਾ ਸਕਦਾ ਹੈ। 

ਕੁੱਝ ਖ਼ਾਸ ਗੱਲਾਂ 
- ਰਾਸ਼ਨ ਕਾਰਡ, ਮਾਰਕ ਸ਼ੀਟ, ਮੈਰਿਜ ਸਰਟੀਫਿਕੇਟ ਆਦਿ ਦਸਤਾਵੇਜ਼ਾਂ ਦੀ ਹੋਵੇਗੀ ਵਰਤੋਂ
- ਪਤੇ ਦੀ ਬੇਨਤੀ ਬਾਰੇ ਪਰਿਵਾਰ ਮੁਖੀ ਨੂੰ ਵੀ ਭੇਜਿਆ ਜਾਵੇਗਾ SMS 
- 30 ਦਿਨ ਦੇ ਅੰਦਰ ਮੁਖੀ ਨੂੰ ਦੇਣੀ ਪਵੇਗੀ ਮਾਈ ਆਧਾਰ ਪੋਰਟਲ 'ਤੇ ਸਹਿਮਤੀ 
- ਇਸ ਤੋਂ ਬਾਅਦ ਅੱਗੇ ਵਧੇਗੀ ਪਤਾ ਬਦਲਣ ਦੀ ਪ੍ਰਕਿਰਿਆ