Mobile services will be expensive! 1.9 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ 5G ਰੋਲਆਊਟ; ਮਹਿੰਗੀਆਂ ਹੋਣਗੀਆਂ ਮੋਬਾਈਲ ਸੇਵਾਵਾਂ

ਏਜੰਸੀ

ਜੀਵਨ ਜਾਚ, ਤਕਨੀਕ

ਜੁਲਾਈ 2017 ਤੋਂ ਮੋਬਾਈਲ ਟੈਰਿਫ ਲਗਭਗ ਦੁੱਗਣੇ ਹੋ ਗਏ ਹਨ

Mobile services will be expensive!

Mobile services will be expensive: ਆਉਣ ਵਾਲੇ ਦਿਨਾਂ ਵਿਚ ਮੋਬਾਈਲ ਟੈਲੀਕਾਮ ਸੇਵਾ ਮਹਿੰਗੀ ਹੋ ਸਕਦੀ ਹੈ। ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇਸ਼ ਭਰ ਵਿਚ 5ਜੀ ਨੈੱਟਵਰਕ ਤਿਆਰ ਕਰਨ ਦਾ ਕੰਮ ਪੂਰਾ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਇਸ 'ਤੇ ਹੋਏ ਖਰਚੇ ਦੀ ਭਰਪਾਈ 'ਤੇ ਹੋਵੇਗਾ।

ਰੇਟਿੰਗ ਏਜੰਸੀ ਫਿਚ ਅਨੁਸਾਰ, ਰਿਲਾਇੰਸ ਜੀਓ 5ਜੀ ਬੁਨਿਆਦੀ ਢਾਂਚੇ 'ਤੇ 1.08-1.16 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ। ਭਾਰਤੀ ਏਅਰਟੈੱਲ ਵੀ 33,237 ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 5ਜੀ ਸਪੈਕਟਰਮ 'ਤੇ 41,546 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤਰ੍ਹਾਂ 5ਜੀ ਸੇਵਾਵਾਂ 'ਤੇ 1.90 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੀ ਭਰਪਾਈ ਲਈ ਟੈਰਿਫ ਵਧਾਉਣਾ ਪਵੇਗਾ। ਆਈਸੀਆਈਸੀਆਈ ਸਕਿਓਰਿਟੀਜ਼ ਦੇ ਅਨੁਸਾਰ, ਜੁਲਾਈ 2017 ਤੋਂ ਹੁਣ ਤਕ ਮੋਬਾਈਲ ਟੈਰਿਫ ਦੁੱਗਣੇ ਹੋ ਗਏ ਹਨ।

ਟੈਲੀਕਾਮ ਰੈਗੂਲੇਟਰ ਟਰਾਈ ਦੇ ਅਨੁਸਾਰ, 2ਜੀ ਤੋਂ 3ਜੀ ਅਤੇ ਫਿਰ 3ਜੀ ਤੋਂ 4ਜੀ ਤਕ ਹਰੇਕ ਅਪਗ੍ਰੇਡ ਵਿਚ ਮੋਬਾਈਲ ਸੇਵਾਵਾਂ 'ਤੇ ਉਪਭੋਗਤਾ ਖਰਚ ਲਗਭਗ 2.5% ਵਧਿਆ ਹੈ। ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ (ਅਪ੍ਰੈਲ-2023) ਵਿਚ, ਇਹ ਖਰਚ ਲਗਭਗ 52,400 ਕਰੋੜ ਰੁਪਏ ਸੀ। ਬ੍ਰੋਕਰੇਜ ਕੰਪਨੀਆਂ ਦੇ ਮੁਤਾਬਕ, 4ਜੀ ਤੋਂ 5ਜੀ ਤਕ ਪੂਰੀ ਤਰ੍ਹਾਂ ਅਪਗ੍ਰੇਡ ਹੋਣ ਨਾਲ ਇਹ ਖਰਚੇ ਵੀ ਵਧਣਗੇ।

3 ਕਰੋੜ ਗਾਹਕ ਜੋੜ ਸਕਦੇ ਹਨ ਜੀਓ ਅਤੇ ਏਅਰਟੈਲ

ਫਿਚ ਦਾ ਅੰਦਾਜ਼ਾ ਹੈ ਕਿ ਏਅਰਟੈੱਲ 2024 ਵਿਚ ਲਗਭਗ ਇਕ ਕਰੋੜ ਗਾਹਕਾਂ ਨੂੰ ਜੋੜੇਗਾ, ਜਦਕਿ ਜੀਓ ਇਸ ਤੋਂ ਦੁੱਗਣੇ ਲਗਭਗ 2 ਕਰੋੜ ਗਾਹਕਾਂ ਨੂੰ ਜੋੜੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਟੈਰਿਫ ਵਧਾਉਣ ਦੀ ਗੁੰਜਾਇਸ਼ ਹੋਵੇਗੀ ਪਰ ਅਮਰੀਕੀ ਬ੍ਰੋਕਰੇਜ ਫਰਮ ਜੇਪੀ ਮੋਰਗਨ ਦਾ ਅੰਦਾਜ਼ਾ ਹੈ ਕਿ ਇਹ ਕੰਪਨੀਆਂ 5ਜੀ ਦੀ ਲਾਗਤ ਕੱਢਣਗੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।