WhatsApp ਦਾ ਇਹ ਐਪ ਭੁੱਲ ਕੇ ਵੀ ਨਾ ਕਰੋ ਡਾਊਨਲੋਡ, ਹੋ ਸਕਦਾ ਹੈ ਖ਼ਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦੁਨੀਆ ਦੇ ਸੱਭ ਤੋਂ ਵਰਤਿਆ ਜਾਣ ਵਾਲਾ ਐਪ ਵਟਸਐਪ ਨਾਲ ਮਿਲਦੇ - ਜੁਲਦੇ ਨਾਮ ਵਾਲੇ ਕਈ ਫਰਜ਼ੀ ਐਪਸ ਵੀ ਹਨ। ਇਹ ਐਪਸ ਯੂਜ਼ਰ ਦੀ ਨਿਜੀ ਜਾਣਕਾਰੀ ਲੈ ਕੇ ਇਨ੍ਹਾਂ ਨੂੰ ਇਕ..

WhatsApp and WhatsApp Plus

ਨਵੀਂ ਦਿੱਲੀ: ਦੁਨੀਆ ਦੇ ਸੱਭ ਤੋਂ ਵਰਤਿਆ ਜਾਣ ਵਾਲਾ ਐਪ ਵਟਸਐਪ ਨਾਲ ਮਿਲਦੇ - ਜੁਲਦੇ ਨਾਮ ਵਾਲੇ ਕਈ ਫਰਜ਼ੀ ਐਪਸ ਵੀ ਹਨ। ਇਹ ਐਪਸ ਯੂਜ਼ਰ ਦੀ ਨਿਜੀ ਜਾਣਕਾਰੀ ਲੈ ਕੇ ਇਨ੍ਹਾਂ ਨੂੰ ਇਕ ਥਰਡ - ਪਾਰਟੀ ਕੰਪਨੀ ਨਾਲ ਸਾਂਝਾ ਕਰਦੇ ਹਨ। ਹੁਣ ਖ਼ਬਰ ਹੈ ਕਿ ਇਨਟਰਨੈਟ 'ਤੇ ਇਕ ਫ਼ਰਜ਼ੀ ਵਟਸਐਪ ਦੀ ਐਪ ਨੂੰ ਦੇਖਿਆ ਗਿਆ ਹੈ।  Malwarebytes Lab ਦੀ ਇਕ ਰਿਪੋਰਟ ਮੁਤਾਬਕ WhatsApp Plus ਨਾਮ ਦਾ ਇਹ ਐਪ ਯੂਜ਼ਜ਼ਸ ਦੀ ਨਿਜੀ ਜਾਣਕਾਰੀ ਨੂੰ ਸਾਂਝਾ ਕਰ ਰਿਹਾ ਹੈ।

ਅਜਿਹੀ ਖ਼ਬਰਾਂ ਹਨ ਕਿ ਇਹ ਐਪ Android/PUP.Riskware.Wtaspin.GB ਦਾ ਇਕ ਵੈਰੀਐਂਟ ਹੈ। ਇਹ ਇਕ ਫ਼ੇਕ ਵਟਸਐਪ ਰਿਸਕਵੇਅਰ ਹੈ। ਇਕ ਲਿੰਕ ਦੇ ਜ਼ਰੀਏ ਸਾਂਝਾ ਕੀਤੇ ਜਾਣ ਵਾਲਾ ਫ਼ੇਕ ਵਟਸਐਪ ਪਲਸ ਇਕ ਏਪੀਕੇ ਫਾਇਲ ਦੇ ਤੌਰ 'ਤੇ ਡਾਊਨਲੋਡ ਅਤੇ ਇਨਸਟਾਲ ਹੁੰਦਾ ਹੈ। ਇਸ ਐਪ 'ਚ ਇਕ ਯੂਆਰਐਲ ਅਤੇ ਹੈਂਡਲ ਦੇ ਨਾਲ ਗੋਲਡ ਕਲਰ ਦਾ ਇਕ ਵਟਸਐਪ ਲੋਗੋ ਦਿਸਦਾ ਹੈ। ‘Agree and continue’ 'ਤੇ ਕਲਿਕ ਕਰਨ ਨਾਲ ਐਪ ਤੁਹਾਨੂੰ ਆਊਟ ਆਫ਼ ਡੇਟ ਦਿਖਾਏਗਾ ਅਤੇ ਤੁਹਾਨੂੰ ਇਨਸਟਾਲ ਅਤੇ ਅਪਡੇਟ ਕਰਨ ਨੂੰ ਕਹੇਗਾ।  

ਐਪ 'ਚ ਦਿਖ ਰਹੇ ਮੈਸੇਜ 'ਚ ਲਿਖਿਆ ਹੈ, Please go to Google Play Store to download latest version। ਇਸ 'ਤੇ ਟੈਪ ਕਰਨ ਨਾਲ ਤੁਸੀਂ ਇਕ ਅਜੀਬੋ-ਗ਼ਰੀਬ ਵੈਬਸਾਈਟ 'ਤੇ ਚਲੇ ਜਾਣਗੇ ਜਿੱਥੇ ਸੱਭ ਕੁੱਝ ਅਰਬੀ 'ਚ ਲਿਖਿਆ ਹੈ। ਇਹ ਵੈਬਸਾਈਟ ਉਨ੍ਹਾਂ ਲੋਕਾਂ ਲਈ ਹੈ ਜੋ ‘Watts Plus Plus WhatsApp’ ਡਾਊਨਲੋਡ ਕਰਨਾ ਚਾਹੁੰਦੇ ਹਨ। ਇਸ 'ਤੇ ਐਪ ਦੇ ਲਗਾਤਾਰ ਅਪਡੇਟ ਹੋਣ ਦਾ ਵੀ ਜ਼ਿਕਰ ਹੈ।