Data Leak: ਫੇਸਬੁੱਕ 'ਤੇ ਕਰੋੜਾਂ ਯੂਜ਼ਰਸ ਦਾ ਡਾਟਾ ਹੋਇਆ ਲੀਕ,ਮਾਰਕ ਜ਼ੁਕਰਬਰਗ ਵੀ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫੋਨ ਨੰਬਰ ਤੇ ਪਰਸਨਲ ਡਾਟਾ ਨੂੰ ਵੀ ਜਨਤਕ ਕਰ ਦਿੱਤਾ ਹੈ।

Facebook Data Leak

ਨਵੀਂ ਦਿੱਲੀ- ਦੇਸ਼ ਵਿਚ ਹੁਣ ਫਿਰ ਤੋਂ  ਫੇਸਬੁੱਕ  ਯੂਜ਼ਰਸ ਦਾ ਡਾਟਾ ਲੀਕ ਮਾਮਲਾ ਮੁੜ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਇਸ ਵਾਰ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ 100 ਦੇਸ਼ਾਂ ਦੇ ਕਰੀਬ 53 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਟਾ ਆਨਲਾਈਨ ਲੀਕ ਹੋਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਹੈਕਰਜ਼ ਨੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫੋਨ ਨੰਬਰ ਤੇ ਪਰਸਨਲ ਡਾਟਾ ਨੂੰ ਵੀ ਜਨਤਕ ਕਰ ਦਿੱਤਾ ਹੈ। 

ਇਸ ਦੇ ਨਾਲ ਹੀ ਇਸ 'ਚ ਸੱਠ ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ ਹੈ। ਦੇਸ਼ 'ਚ ਅਜੇ ਡਾਟਾ ਸੁਰੱਖਿਆਆ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ। ਇਸ ਨਾਲ ਜੁੜਿਆ ਇਕ ਡਾਟਾ ਪ੍ਰੋਟੈਕਸ਼ਨ ਬਿੱਲ ਲੋਕਸਭਾ 'ਚ ਅਟਕਿਆ ਹੋਇਆ ਹੈ। ਹੈਕਰਸ ਨੇ ਫੇਸਬੁੱਕ ਆਈਡੀ, ਨਾਂਅ, ਪਤਾ, ਜਨਮਦਿਨ ਤੇ ਈ-ਮੇਲ ਐਡਰੈਸ ਚੋਰੀ ਕੀਤੇ ਹਨ। ਦੱਸਣਯੋਗ ਹੈ ਕਿ ਫੇਸਬੁੱਕ ਦੇ ਮੁਤਾਬਕ ਲੀਕ ਹੋਏ ਸਾਰੇ ਡਾਟਾ 2019 ਤੋਂ ਪਹਿਲਾਂ ਦੇ ਹਨ।