ਚੀਨ ਦੇ ਨਕਲੀ ਸੂਰਜ ਨੇ ਪੈਦਾ ਕੀਤਾ 12 ਕਰੋੜ ਡਿਗਰੀ ਸੈਲਸੀਅਸ ਤਾਪਮਾਨ
ਡਿਵਾਈਸ 12 ਕਰੋੜ ਡਿਗਰੀ ਸੈਲਸੀਅਸ ਤਕ ਦਾ ਤਾਪਮਾਨ ਪੈਦਾ ਕਰਨ ਵਿਚ ਸਮਰੱਥ ਹੋ ਪਾਇਆ
ਬੀਜਿੰਗ: ਚੀਨ (China) ਦੇ ਨਕਲੀ ਸੂਰਜ ( Artificial Sun ) ਵਿਚ ਲੱਗੇ ਪਰਮਾਣੂ ਫਿਊਜ਼ਨ ਰੀਐਕਟਰ ਨੇ ਸ਼ੁਰੂ ਹੁੰਦੇ ਹੀ ਵਿਸ਼ਵ ਰਿਕਾਰਡ ਬਣਾ ਦਿਤਾ ਹੈ। ਇਸ ਰੀਐਕਟਰ ਨੇ 100 ਸਕਿੰਟ ਤਕ 12 ਕਰੋੜ ਡਿਗਰੀ ਸੈਲਸੀਅਸ ਦਾ ਤਾਪਮਾਨ ਪੈਦਾ ਕੀਤਾ ਹੈ। ਇਹ ਤਾਪਮਾਨ ਸੂਰਜ (Sun) ਦੇ ਤਾਪਮਾਨ ਤੋਂ 10 ਗੁਣਾ ਨਾਲੋਂ ਵੀ ਵੱਧ ਹੈ। ਧਰਤੀ ’ਤੇ ਹੁਣ ਤਕ ਕਿਸੇ ਵੀ ਦੇਸ਼ ਵਿਚ ਇੰਨਾ ਜ਼ਿਆਦਾ ਨਕਲੀ ਤਾਪਮਾਨ ਪੈਦਾ ਨਹੀਂ ਕੀਤਾ ਜਾ ਸਕਿਆ।
ਇਸ ਰੀਐਕਟਰ ਨਾਲ ਇੰਨੀ ਜ਼ਿਆਦਾ ਊਰਜਾ ਪੈਦਾ ਕੀਤੀ ਗਈ ਹੈ ਕਿ ਉਸ ਨੂੰ ’ਆਰਟੀਫੀਸ਼ਲ ਸੂਰਜ’ ( Artificial Sun )ਕਿਹਾ ਜਾ ਰਿਹਾ ਹੈ। ਇਸ ਦੀ ਮਦਦ ਨਾਲ ਚੀਨ(China) ਨੇ ਪਰਮਾਣੂ ਊਰਜਾ ਦੇ ਖੇਤਰ ਵਿਚ ਅਪਣੀ ਖੋਜ ਦੀ ਸਮਰੱਥਾ ਨੂੰ ਵੀ ਵਧਾਇਆ ਹੈ। ਚੀਨੀ ਵਿਗਿਆਨੀਆਂ ਨੂੰ ਆਸ ਹੈ ਕਿ ਪ੍ਰਾਯੋਗਿਕ ਉ~ਨਤ ਸੁਪਰਕੰਡਕਟਿੰਗ ਟੋਕਾਮਕ ਤੋਂ ਚੀਨ ਨੂੰ ਇਕ ਅਸੀਮਤ ਹਰੀ ਊਰਜਾ ਦਾ ਸਰੋਤ ਮਿਲ ਜਾਵੇਗਾ। ਇਸ ਨਾਲ ਬਾਲਣ ਲਈ ਚੀਨ(China) ਦੀ ਦੂਜੇ ਦੇਸ਼ਾਂ ’ਤੇ ਨਿਰਭਰਤਾ ਅਤੇ ਪ੍ਰਦੂਸ਼ਣ ਦੇ ਪੱਧਰ ਵਿਚ ਵੀ ਕਾਫ਼ੀ ਕਮੀ ਆਉਣ ਦੀ ਆਸ ਹੈ।
ਇਸ ਆਧੁਨਿਕ ਰੀਐਕਟਰ ਨੂੰ ਪਹਿਲੀ ਵਾਰ ਪਿਛਲੇ ਸਾਲ 2020 ਵਿਚ ਸ਼ੁਰੂ ਕੀਤਾ ਗਿਆ ਸੀ। ਉਦੋਂ ਇਸ ਰੀਐਕਟਰ ਨੇ 100 ਸਕਿੰਟ ਸਈ 10 ਕਰੋੜ ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਪੈਦਾ ਕੀਤਾ ਸੀ ਪਰ ਇਸ ਵਾਰ ਚੀਨ(China) ਦੇ ਇਸ ਪਰਮਾਣੂ ਫਿਊਜ਼ਨ ਰੀਐਕਟਰ ਨੇ ਅਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ 12 ਕਰੋੜ ਡਿਗਰੀ ਸੈਂਟੀਗ੍ਰੇਡ ਤਾਪਮਾਨ ਪੈਦਾ ਕੀਤਾ ਹੈ। ਸ਼ੇਨਜੇਨ ਦੀ ਸਾਊਥਰਨ ਯੂਨੀਵਰਸਟੀ ਆਫ਼ ਸਾਇੰਸ ਅਤੇ ਤਕਨਾਲੋਜੀ ਦੇ ਭੌਤਿਕ ਵਿਗਿਆਨ ਦੇ ਡਾਇਰੈਕਟਰ ਲੀ ਮਿਆਓ ਨੇ ਚੀਨ(China) ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੂੰ ਦਸਿਆ ਕਿ ਇਸ ਪ੍ਰਾਜੈਕਟ ਦਾ ਅਗਲਾ ਉਦੇਸ਼ ਇਕ ਹਫ਼ਤੇ ਲਈ ਰੀਐਕਟਰ ਨੂੰ ਇਸੇ ਤਾਪਮਾਨ ’ਤੇ ਚਲਾਉਣਾ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇੰਨੀ ਜ਼ਿਆਦਾ ਗਰਮੀ ਨੂੰ ਬਣਾਉਟੀ ਤੌਰ ’ਤੇ ਬਣਾਉਣਾ ਵੀ ਅਪਣੇ ਆਪ ਵਿਚ ਇਕ ਵੱਡੀ ਉਪਲਬਧੀ ਹੈ। ਹੁਣ ਇਨ੍ਹਾਂ ਵਿਗਿਆਨੀਆਂ ਦਾ ਆਖ਼ਰੀ ਉਦੇਸ਼ ਇਸ ਤਾਪਮਾਨ ਨੂੰ ਲੰਮੇ ਸਮੇਂ ਤਕ ਸਥਿਰ ਪੱਧਰ ਤਕ ਬਣਾਈ ਰਖਣਾ ਹੋਣਾ ਚਾਹੀਦਾ ਹੈ। ਇਹ ਰੀਐਕਟਰ ਚੀਨ(China) ਦਾ ਸੱਭ ਤੋਂ ਵੱਡਾ ਅਤੇ ਸੱਭ ਤੋਂ ਐਡਵਾਂਸਡ ਪਰਮਾਣੂ ਫਿਊਜ਼ਨ ਐਕਸਪੈਰੀਮੈਂਟਲ ਰਿਸਰਚ ਡਿਵਾਈਸ ਹੈ। ਵਿਗਿਆਨੀਆਂ ਨੂੰ ਆਸ ਹੈ ਕਿ ਇਸ ਡਿਵਾਈਸ ਦੀ ਮਦਦ ਨਾਲ ਸ਼ਕਤੀਸ਼ਾਲੀ ਸਾਫ਼ ਊਰਜਾ ਦੇ ਸਰੋਤ ਦਾ ਵਿਕਾਸ ਕੀਤਾ ਜਾ ਸਕੇਗਾ।
ਇਹ ਮਸ਼ੀਨ ਚੀਨ(China) ਦੀ ਸੱਭ ਤੋਂ ਵੱਡੀ ਅਤੇ ਸੱਭ ਤੋਂ ਆਧੁਨਿਕ ਐਟਮਿਕ ਫਿਊਜ਼ਨ ਐਕਸਪੈਰੀਮੈਂਟਰਰ ਰਿਸਰਚ ਡਿਵਾਈਸ ਗਰਮ ਪਲਾਜ਼ਮਾ ਨੂੰ ਫਿਊਜ਼ਨ ਦੇ ਪੱਧਰ ਤਕ ਪਹੁੰਚਾਉਣ ਲਈ ਇਕ ਸ਼ਕਤੀਸ਼ਾਲੀ ਚੁੰਬਕੀ ਖੇਤਰ ਦੇ ਤੌਰ ’ਤੇ ਵਰਤਣਾ ਹੈ। ਇਸ ਡਿਵਾਈਸ ਨੂੰ ਕਦੇ ਨਾ ਖ਼ਤਮ ਹੋਣ ਵਾਲੀ ਸਾਫ਼ ਊਰਜਾ ਪ੍ਰਦਾਨ ਕਰਨ ਲਈ ਸੂਰਜ ਅਤੇ ਤਾਰਿਆਂ ਅੰਦਰ ਅਪਣੇ ਆਪ ਪੈਦਾ ਹੋਣ ਵਾਲੀ ਪਰਮਾਣੂ ਫਿਊਜ਼ਨ ਪ੍ਰਕਿਰਿਆ ਨੂੰ ਦੁਹਰਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸੇ ਕਾਰਨ ਇਹ ਡਿਵਾਈਸ 12 ਕਰੋੜ ਡਿਗਰੀ ਸੈਲਸੀਅਸ ਤਕ ਦਾ ਤਾਪਮਾਨ ਪੈਦਾ ਕਰਨ ਵਿਚ ਸਮਰੱਥ ਹੋ ਪਾਇਆ ਹੈ।
ਪਿਤਾ ਦੀ ਮੌਤ ਤੋਂ ਬਾਅਦ Cycle Girl ਦਾ ਸਹਾਰਾ ਬਣੀ ਪ੍ਰਿਅੰਕਾ ਗਾਂਧੀ
ਇਸ ਡਿਵਾਈਸ ਨੂੰ ਚੀਨ(China) ਦੇ ਅਨਹੁਈ ਸੂਬੇ ਵਿਚ ਲਗਾਇਆ ਗਿਆ ਹੈ ਜਿਸ ਦਾ ਕੰਮ ਪਿਛਲੇ ਸਾਲ ਦੇ ਅਖ਼ੀਰੀ ਮਹੀਨਿਆਂ ਵਿਚ ਪੂਰਾ ਹੋਇਆ ਸੀ। ਇਸ ਦੇ ਰਿਐਕਟਰ ਨੂੰ ਜ਼ਿਆਦਾ ਗਰਮੀ ਅਤੇ ਸ਼ਕਤੀ ਕਾਰਨ ਨਕਲੀ ਸੂਰਜ ਦਾ ਨਾਮ ਦਿਤਾ ਗਿਆ ਹੈ। ਇਸ ਰਿਐਕਟਰ ਨੂੰ ਚੀਨ ਦੇ ਹੇਫੇਈ ਇੰਸਟੀਚਿਊਟ ਆਫ਼ ਫਿਜੀਕਸ ਸਾਇੰਸ ਅਤੇ ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ ਆਪਰੇਟ ਕਰ ਰਹੇ ਹਨ।
2025 ਵਿੱਚ ਇੰਟਰਨੈਟ ਦੇ ਖੇਤਰ ਵਿੱਚ ਆਵੇਗੀ ਵੱਡੀ ਤਬਦੀਲੀ, 90 ਕਰੋੜ ਲੋਕ ਕਰਨਗੇ ਇਸਦੀ ਵਰਤੋਂ
ਪਰਮਾਣੂ ਫਿਊਜ਼ਨ ਤੋਂ ਹੀ ਸੂਰਜ( Sun) ਨੂੰ ਊਰਜਾ ਮਿਲਦੀ ਹੈ। ਇਸ ਕਾਰਨ ਅਜਿਹਾ ਪਲਾਜ਼ਮਾ ਪੈਦਾ ਹੁੰਦਾ ਹੈ ਜਿਸ ਵਿਚ ਹਾਈਡ੍ਰੋਜਨ ਦੇ ਆਈਸੋਟੋਪਸ ਆਪਸ ਵਿਚ ਫਿਊਜ਼ ਹੋ ਕੇ ਹੀਲੀਅਮ ਅਤੇ ਨਿਊਟ੍ਰਾਨ ਬਣਾਉਂਦੇ ਹਨ। ਸ਼ੁਰੂਆਤ ਵਿਚ ਰੀਐਕਸ਼ਨ ਤੋਂ ਗਰਮੀ ਪੈਦਾ ਹੋਵੇ, ਇਸ ਲਈ ਊਰਜਾ ਦੀ ਖਪਤ ਹੁੰਦੀ ਹੈ ਪਰ ਇਕ ਵਾਰ ਰੀਐਕਸ਼ਨ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਰੀਐਕਸ਼ਨ ਕਾਰਨ ਊਰਜਾ ਵੀ ਪੈਦਾ ਹੋਣ ਲਗਦੀ ਹੈ। ਆਈ.ਟੀ.ਈ.ਆਰ. ਪਹਿਲਾ ਅਜਿਹਾ ਰਿਐਕਟਰ ਹੈ ਜਿਸ ਦਾ ਉਦੇਸ਼ ਹੈ ਕਿ ਪਰਮਾਣੂ ਫਿਊਜ਼ਨ ਦੇ ਸ਼ੁਰੂ ਹੋਣ ਵਿਚ ਜਿੰਨੀ ਊਰਜਾ ਦੀ ਵਰਤੋਂ ਹੋਵੇ ਉਸ ਨਾਲੋਂ ਜ਼ਿਆਦਾ ਊਰਜਾ ਰੀਐਕਸ਼ਨ ਮਗਰੋਂ ਉਤਪਾਦ ਦੇ ਤੌਰ ’ਤੇ ਨਿਕਲੇ।