ਹੁਣ Post Office ‘ਚ ਮਿਲਣਗੀਆਂ ਪਾਣੀ, ਬਿਜਲੀ, ਗੈਸ ਦੇ ਭੁਗਤਾਨ ਸਮੇਤ ਹੋਰ ਵੀ ਸੇਵਾਵਾਂ

ਏਜੰਸੀ

ਜੀਵਨ ਜਾਚ, ਤਕਨੀਕ

ਪਹਿਲੇ ਪੜਾਅ ਵਿਚ ਇਹ ਸੇਵਾ ਪ੍ਰਤਾਪਪੁਰਾ (ਉੱਤਰ ਪ੍ਰਦੇਸ਼), ਆਗਰਾ ਵਿਚ ਮੁੱਖ ਡਾਕਘਰ ਵਿਚ ਸ਼ੁਰੂ ਕੀਤੀ ਗਈ ਹੈ

Post Office

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਇਸ ਸਮੇਂ ਸਾਰੀਆਂ ਸੇਵਾਵਾਂ ਇਕੋਂ ਜਗ੍ਹਾ ਪ੍ਰਦਾਨ ਕਰਨ ਲਈ ਡਾਕਘਰ  ਵਿਚ ਸਾਂਝੇ ਸਰਵਿਸ ਸੈਂਟਰ (ਸੀਐਸਸੀ) ਵੀ ਸ਼ੁਰੂ ਕੀਤੇ ਜਾ ਰਹੇ ਹਨ। ਪਹਿਲੇ ਪੜਾਅ ਵਿਚ ਇਹ ਸੇਵਾ ਪ੍ਰਤਾਪਪੁਰਾ (ਉੱਤਰ ਪ੍ਰਦੇਸ਼), ਆਗਰਾ ਵਿਚ ਮੁੱਖ ਡਾਕਘਰ ਵਿਚ ਸ਼ੁਰੂ ਕੀਤੀ ਗਈ ਹੈ। ਕੇਂਦਰ ਅਤੇ ਰਾਜ ਸਰਕਾਰ ਨਾਲ ਸਬੰਧਤ 73 ਸੇਵਾਵਾਂ ਇਥੇ ਉਪਲੱਬਧ ਹੋਣਗੀਆਂ।

ਦੱਸ ਦਈਏ ਕਿ ਜਲਦ ਹੀ ਇਹ ਸੇਵਾਵਾਂ ਸਾਰੇ ਡਾਕਘਰਾਂ ਵਿਚ ਸ਼ੁਰੂ ਕੀਤੀਆਂ ਜਾਣਗੀਆਂ। ਇਸ ਵੇਲੇ ਯੂਪੀ ਵਿਚ ਇੱਕ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਲੋਕ ਡਾਕਘਰ ਵਿਚ ਪੋਸਟ ਨਾਲ ਸਬੰਧਤ ਕੰਮ, ਬੱਚਤ ਖਾਤਾ ਜਾਂ ਆਧਾਰ ਕਾਰਡ ਬਣਾਉਂਦੇ ਸਨ। ਹੁਣ ਇੱਥੇ ਆਮ ਲੋਕਾਂ ਲਈ ਸੇਵਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਕਾਮਨ ਸਰਵਿਸ ਸੈਂਟਰ ਪਿਛਲੇ ਹਫ਼ਤੇ ਪ੍ਰਤਾਪਪੁਰਾ ਦੇ ਇਸ ਡਾਕਘਰ ਵਿਚ ਸ਼ੁਰੂ ਹੋਇਆ ਸੀ।

ਕਾਮਨ ਸਰਵਿਸ ਸੈਂਟਰ ਵਿਚ ਜਨਮ ਜਾਂ ਮੌਤ ਸਰਟੀਫਿਕੇਟ, ਪੈਨ ਕਾਰਡ ਅਤੇ ਪਾਸਪੋਰਟ ਲਈ ਅਰਜ਼ੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਲਈ ਅਰਜ਼ੀ ਦੇਣ ਦੀ ਸਹੂਲਤ ਵੀ ਹੋਵੇਗੀ। ਫਾਸਟ ਟੈਗ, ਬਿਜਲੀ, ਪਾਣੀ, ਟੈਲੀਫੋਨ, ਗੈਸ ਦਾ ਭੁਗਤਾਨ ਡਾਕਘਰ ਤੋਂ ਅਦਾ ਕੀਤੇ ਜਾ ਸਕਣਗੇ।

ਇਸ ਦੇ ਨਾਲ ਤੁਸੀਂ ਮੋਬਾਈਲ ਅਤੇ ਡੀਟੀਐਚ ਰਿਚਾਰਜ, ਫਾਸਟ ਟੈਗ, ਬਿਜਲੀ, ਪਾਣੀ, ਟੈਲੀਫੋਨ, ਗੈਸ ਦਾ ਭੁਗਤਾਨ ਵੀ ਕਰ ਸਕੋਗੇ। ਬੱਸ, ਰੇਲ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਬੁਕਿੰਗ ਵੀ ਇਥੋਂ ਕੀਤੀ ਜਾ ਸਕਦੀ ਹੈ। ਪ੍ਰਤਾਪਪੁਰਾ ਪ੍ਰਧਾਨ ਡਾਕਘਰ ਦੇ ਡਿਪਟੀ ਡਾਇਰੈਕਟਰ ਦੇ ਅਨੁਸਾਰ ਹੁਣ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨਾਲ ਸਬੰਧਤ ਲੋਕਾਂ ਦੀਆਂ ਸਾਂਝੀਆਂ ਸੇਵਾਵਾਂ ਦੀਆਂ ਸੇਵਾਵਾਂ ਡਾਕਘਰ ਵਿਚ ਇਕ ਛੱਤ ਹੇਠਾਂ ਉਪਲੱਬਧ ਹੋਣਗੀਆਂ।