ਸੱਭ ਤੋਂ ਠੰਢਾ ਗ੍ਰਹਿ ਯੁਰੇਨਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਹ ਧੁਰੀ ਦੁਆਲੇ 17 ਘੰਟੇ 14 ਮਿੰਟਾਂ ਵਿਚ ਇਕ ਚੱਕਰ ਲਾਉਂਦਾ ਹੈ

The coldest planet is Uranus

ਬੱਚਿਉ, ਯੂਰੇਨਜ਼ ਸੂਰਜੀ ਪ੍ਰਵਾਰ ਦਾ ਸੱਤਵਾਂ ਗ੍ਰਹਿ ਹੈ। ਇਹ ਨੀਲੇ ਰੰਗ ਦਾ ਦਿਸਦਾ ਹੈ। ਇਸ ਦੀ ਸਤ੍ਹਾ ਠੋਸ ਨਹੀਂ ਹੈ। ਇਹ ਸੂਰਜ ਤੋਂ 2.88 ਅਰਬ ਕਿਲੋਮੀਟਰ ਦੂਰ ਹੈ। ਇਹ 84 ਸਾਲਾਂ ਵਿਚ ਸੂਰਜ ਦੁਆਲੇ ਇਕ ਚੱਕਰ ਲਾਉਂਦਾ ਹੈ।

ਇਹ ਧੁਰੀ ਦੁਆਲੇ 17 ਘੰਟੇ 14 ਮਿੰਟਾਂ ਵਿਚ ਇਕ ਚੱਕਰ ਲਾਉਂਦਾ ਹੈ। ਇਸ ਦਾ ਵਿਆਸ ਲਗਭਗ 51118 ਕਿਲੋਮੀਟਰ ਹੈ। ਇਹ ਸੱਭ ਤੋਂ ਠੰਢਾ ਗ੍ਰਹਿ ਹੈ। ਇਸ ਦੇ 27 ਚੰਨ ਅਤੇ 13 ਛੱਲੇ ਹਨ।  ਇਸ ਦੀਆਂ ਚਾਰ ਪਰਤਾਂ ਹਨ।

ਸੱਭ ਤੋਂ ਬਾਹਰਲੀ ਪਰਤ ਬਦਲਾਂ ਦੀ ਹੈ। ਸੱਭ ਤੋਂ ਉੱਪਰ ਮੀਥੇਨ ਗੈਸ ਦੇ ਬੱਦਲ ਹਨ, ਉਸ ਤੋਂ ਹੇਠਾਂ ਅਮੋਨੀਆ ਅਤੇ ਹਾਈਡਰੋਜਨ ਸਲਫ਼ਾਈਡ ਦੇ ਬੱਦਲ ਹਨ। ਇਸ ਦੇ ਹੇਠਾਂ ਅਮੋਨੀਅਮ ਸਲਫ਼ਾਈਡ ਦੇ ਬੱਦਲ ਅਤੇ ਸੱਭ ਤੋਂ ਹੇਠਾਂ ਪਾਣੀ ਦੇ ਬੱਦਲਾਂ ਦੀ ਪਰਤ ਹੈ।

ਦੂਜੀ ਪਰਤ ਹਾਈਡਰੋਜਨ, ਹੀਲੀਅਮ ਅਤੇ ਮੀਥੇਨ ਗੈਸ ਦੇ ਵਾਯੂਮੰਡਲ ਦੀ ਹੈ। ਇਸ ਦੀ ਮੋਟਾਈ ਲਗਭਗ 7600 ਕਿਲੋਮੀਟਰ ਹੈ। ਇਸ ਦੇ ਹੇਠਾਂ ਮੈਂਟਲ ਹੈ। ਇਹ ਪਾਣੀ ਦੀ ਬਰਫ਼, ਅਮੋਨੀਆ ਅਤੇ ਮੀਥੇਨ ਗੈਸ ਦੀ ਬਰਫ਼ ਦਾ ਬਣਿਆ ਹੋਇਆ ਹੈ।

ਮੈਂਟਲ ਅਸਲ ਵਿਚ ਬਰਫ਼ ਦਾ ਬਣਿਆ ਹੋਇਆ ਨਹੀਂ ਹੈ। ਇਹ ਗਰਮ ਸੰਘਣੇ ਤਰਲ ਦਾ ਬਣਿਆ ਹੋਇਆ ਹੈ। ਇਹ ਸਿਲੀਕੇਟ, ਲੋਹੇ ਅਤੇ ਨਿਕਲ ਦੀ ਬਣੀ ਹੋਈ ਹੈ। ਇਸ ਦੀ ਮੋਟਾਈ ਲਗਭਗ 7500 ਕਿਲੋਮੀਟਰ ਹੈ। ਕੋਰ ਦਾ ਤਾਪਮਾਨ 4982 ਡਿਗਰੀ ਹੈ।
-ਕਰਨੈਲ ਸਿੰਘ, ਸੰਪਰਕ : 79864-99563