Jio ਦਾ IPL ਆਫ਼ਰ, ਦੇ ਰਹੀ 102GB ਡਾਟਾ, ਕਰੋਡ਼ਾਂ ਰੁਪਏ ਅਤੇ ਗੱਡੀ ਜਿੱਤਣ ਦਾ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਇੰਡੀਅਨ ਪ੍ਰੀਮਿਅਮ ਲੀਗ (IPL) ਦੇ ਮੌਕੇ 'ਤੇ ਅਪਣੇ ਯੂਜ਼ਰਸ ਲਈ ਇਕ ਖ਼ਾਸ ਆਫ਼ਰ ਪੇਸ਼ ਕੀਤਾ ਹੈ। ਇਸ 'ਚ 251 ਰੁਪਏ ਦਾ ਕ੍ਰਿਕੇਟ..

Jio Offer

ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਇੰਡੀਅਨ ਪ੍ਰੀਮਿਅਮ ਲੀਗ (IPL) ਦੇ ਮੌਕੇ 'ਤੇ ਅਪਣੇ ਯੂਜ਼ਰਸ ਲਈ ਇਕ ਖ਼ਾਸ ਆਫ਼ਰ ਪੇਸ਼ ਕੀਤਾ ਹੈ। ਇਸ 'ਚ 251 ਰੁਪਏ ਦਾ ਕ੍ਰਿਕੇਟ ਸੀਜ਼ਨ ਪੈਕ ਲਾਂਚ ਕੀਤਾ ਹੈ। ਇਸ ਪੈਕ 'ਚ ਜੀਓ ਟੀਵੀ 'ਤੇ ਯੂਜ਼ਰਸ ਆਈਪੀਐਲ ਦੇ ਸੀਜ਼ਨ ਯਾਨੀ 51 ਦਿਨਾਂ ਤਕ ਕ੍ਰਿਕੇਟ ਮੈਚ ਅਤੇ ਸਕੋਰ ਦੇਖ ਸਕਣਗੇ।

ਇਸ ਪੈਕ 'ਤੇ ਯੂਜ਼ਰਸ ਨੂੰ 102GB 4G ਡਾਟਾ ਮਿਲੇਗਾ। 2GB ਹਾਈ ਸਪੀਡ ਡੇਲੀ ਡਾਟਾ ਸੀਮਾ ਮਿਲੇਗੀ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਜੀਓ ਨੇ ਲਾਈਵ ਮੋਬਾਈਲ ਗੇਮ ਅਤੇ ਕ੍ਰਿਕੇਟ ਕਾਮੇਡੀ ਸ਼ੋਅ ਵੀ ਪੇਸ਼ ਕੀਤਾ ਹੈ। ਜੀਓ ਨੇ ਇਹ ਪਲਾਨ ਅਤੇ ਆਫ਼ਰਸ ਭਾਰਤ 'ਚ ਆਈਪੀਐਲ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਪੇਸ਼ ਕੀਤੇ ਹਨ। 

ਲਾਈਵ ਮੋਬਾਈਲ ਗੇਮ ਜੀਓ ਕ੍ਰਿਕੇਟ ਪਲੇ ਲਾਗ ਨੂੰ ਦੇਸ਼ 'ਚ ਕਿਸੇ ਵੀ ਸਮਾਰਟਫ਼ੋਨ 'ਤੇ ਖੇਡਿਆ ਜਾ ਸਕੇਗਾ।  ਇਸ ਦੇ ਤਹਿਤ 11 ਭਾਸ਼ਾਵਾਂ 'ਚ 7 ਹਫ਼ਤੇ 'ਚ 60 ਮੈਚ ਹੋਣਗੇ। ਜੀਓ ਨੇ ਕਿਹਾ ਕਿ ਇਸ ਗੇਮ ਦੇ ਜੇਤੂ ਨੂੰ ਮੁੰਬਈ 'ਚ ਮਕਾਨ, 25 ਕਾਰਾਂ ਅਤੇ ਕਰੋਡ਼ਾਂ ਦਾ ਕੈਸ਼ ਇਨਾਮ ਵੀ ਮਿਲੇਗਾ। 

ਕਾਮੇਡੀ ਸ਼ੋਅ ਦੀ ਗੱਲ ਕਰੀਏ ਤਾਂ ਇਸ ਨੂੰ ਕੰਪਨੀ ਜੀਓ ਧਮ ਧਨਾ ਧਨ ਲਾਈਵ ਦੇ ਨਾਂਅ ਤੋਂ ਪੇਸ਼ ਕਰ ਰਹੀ ਹੈ, ਜਿਸ ਨੂੰ ਮਾਈ ਜੀਓ ਐਪ 'ਤੇ ਦੇਖਿਆ ਜਾ ਸਕੇਗਾ। ਇਸ ਕਾਮੇਡੀ ਸ਼ੋਅ ਦੀ ਸੱਭ ਤੋਂ ਚੰਗੀ ਗੱਲ ਹੈ ਕਿ ਇਸ ਨੂੰ ਜੀਓ ਤੋਂ ਇਲਾਵਾ ਨਾਨ ਜੀਓ ਯੂਜ਼ਰਸ ਵੀ ਦੇਖ ਸਕਣਗੇ। ਇਹ ਸ਼ੋਅ 7 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਇਸ ਸ਼ੋਅ ਨੂੰ ਕਾਮੇਡਿਅਨ ਅਤੇ ਐਕਟਰ ਸੁਨੀਲ ਗਰੋਵਰ ਅਤੇ ਸਮੀਰ ਕੋਚਰ  ਹੋਸਟ ਕਰਦੇ ਨਜ਼ਰ ਆਉਣਗੇ ।

ਜੀਓ ਧਨ ਧਨਾ ਧਨ ਲਾਈਵ: ਹੰਸੀ ਕਾ ਤੜਕਾ - 
ਇਹ ਸ਼ੋਅ MyJio ਐਪ 'ਤੇ ਵਿਸ਼ੇਸ਼ ਤੌਰ 'ਤੇ ਦਿਖਾਇਆ ਜਾਵੇਗਾ। ਸ਼ੋਅ, ਜੀਓ ਅਤੇ ਗੈਰ ਜੀਓ ਦੋਹਾਂ ਤਰ੍ਹਾਂ ਦੇ ਉਪਭੋਕਤਾਵਾਂ ਨੂੰ ਮੁਫ਼ਤ ਉਪਲਬਧ ਹੋਵੇਗਾ। 7 ਅਪ੍ਰੈਲ 2018 ਨੂੰ 7:30 ਵਜੇ ਲਾਈਵ ਐਪਿਸੋਡ ਦੇ ਨਾਲ ਸ਼ੁਰੂਆਤ ਹੋਵੇਗੀ ਅਤੇ ਹਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਲਾਈਵ ਐਪਿਸੋਡ ਦਿਖਾਏ ਜਾਣਗੇ। ਭਾਰਤ ਦੇ ਲੋਕਾਂ ਨੂੰ ਕਾਮੇਡਿਅਨ, ਸੁਨੀਲ ਗਰੋਵਰ ਅਤੇ ਖੇਲ ਐਂਕਰ ਸਮੀਰ ਕੋਚਰ ਸ਼ੋਅ ਨੂੰ ਹੋਸਟ ਕਰਣਗੇ। ਹਰ ਐਪਿਸੋਡ 'ਚ ਮਹਿਮਾਨ  ਦੇ ਤੌਰ 'ਤੇ ਕ੍ਰਿਕੇਟ ਖਿਡਾਰੀ ਅਤੇ ਸੇਲਿਬ੍ਰਿਟੀ ਸ਼ਿਰਕਤ ਕਰਣਗੇ।

ਸੁਨੀਲ ਅਤੇ ਸਮੀਰ ਇਕੱਠੇ ਕਈ ਲੋਕਾਂ ਨੂੰ  ਐਕਟਰ ਅਤੇ ਐਂਕਰ ਵਰਗੇ ਸ਼ਿਲਪਾ ਸ਼ਿੰਦੇ, ਅਲੀ ਅਸਗਰ, ਸੁਗੰਧਾ ਮਿਸ਼ਰਾ, ਸੁਰੇਸ਼ ਮੇਨਨ, ਪਰੇਸ਼ ਗਨਾਤਰਾ, ਸ਼ਿਵਾਨੀ ਦਾਂਡੇਕਰ ਅਤੇ ਅਰਚਨਾ ਵਿਜੈ ਸਹਿਤ ਕ੍ਰਿਕੇਟ ਦੇ ਮਹਾਨ ਕਪਤਾਨਾਂ 'ਚੋਂ ਇਕ ਕਪਿਲ ਦੇਵ ਅਤੇ ਵੀਰੇਂਦਰ ਸਹਿਵਾਗ ਸ਼ੋਅ 'ਚ ਸ਼ਾਮਲ ਹੋਣਗੇ। ‘ਜੀਓ ਧਨ ਧਨਾ ਧਨ ਲਾਈਵ’ MyJio ਐਪ ਦੇ ਯੂਜ਼ਰ ਨੂੰ ਇਕ ਅਨੋਖ਼ਾ ਆਫ਼-ਦ-ਫ਼ੀਲਡ ਅਨੁਭਵ ਕਰਾਏਗਾ।