ਹੁਣ Google ਸਰਚ ਲਈ ਜੇਬ ਕਰਨੀ ਪਵੇਗੀ ਢਿੱਲੀ ! ਮਿਲਣਗੇ ਨਵੇਂ ਫ਼ੀਚਰ

ਏਜੰਸੀ

ਜੀਵਨ ਜਾਚ, ਤਕਨੀਕ

ਹੁਣ ਤੁਹਾਨੂੰ Google ਸਰਚ ਲਈ ਖਰਚਣੇ ਪੈਣਗੇ ਪੈਸੇ ! ਕੰਪਨੀ ਕਰ ਰਹੀ ਹੈ ਪੈਸੇ ਲੈਣ ਦੀ ਤਿਆਰੀ

Google Search

Google : ਗੂਗਲ ਸਰਚ ਦਾ ਇਸਤੇਮਾਲ ਕਿਸੇ ਵੀ ਛੋਟੀ ਤੋਂ ਛੋਟੀ ਚੀਜ਼ ਲਈ ਕੀਤਾ ਜਾਂਦਾ ਹੈ। ਵਰਤਮਾਨ ਵਿੱਚ ਇਹ ਸਹੂਲਤ ਗੂਗਲ ਦੁਆਰਾ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ ਪਰ ਕੀ ਹੋਵੇਗਾ ਜੇਕਰ ਗੂਗਲ ਇਸਦੇ ਲਈ ਪੈਸੇ ਲੈਣਾ ਸ਼ੁਰੂ ਕਰ ਦਿੰਦਾ ਹੈ।  ਅਸਲ ਵਿੱਚ ਯੂਜਰ ਨੂੰ ਕਈ ਗੂਗਲ ਸਰਚ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਗੂਗਲ ਆਪਣੇ ਯੂਜ਼ਰਸ ਨੂੰ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਾਲ ਪ੍ਰੀਮੀਅਮ ਫੀਚਰਸ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।

 

ਗੂਗਲ ਸਰਚ ਲਈ ਦੇਣਾ ਪਏਗਾ ਪੈਸਾ ? 

 

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੂਗਲ ਆਪਣੇ ਯੂਜਰ ਦੇ ਸਰਚ ਐਕਸਪੈਰੀਮੈਂਟ ਨੂੰ ਵਧਾਉਣ ਲਈ ਕਈ ਫ਼ੀਚਰ ਦੀ ਖੋਜ ਕਰ ਰਿਹਾ ਹੈ। ਕੰਪਨੀ AI ਸੰਚਾਲਿਤ ਫ਼ੀਚਰ ਯੂਜਰ ਲਈ ਰੋਲ ਆਊਟ ਕਰ ਸਕਦੀ ਹੈ। ਜੋ ਪ੍ਰੀਮੀਅਮ ਫ਼ੀਚਰ ਜੋੜੇ ਜਾਣਗੇ , ਉਸ ਦੇ ਲਈ ਯੂਜਰ ਨੂੰ ਭੁਗਤਾਨ ਕਰਨਾ ਹੋਵੇਗਾ। 

 

ਹਾਲਾਂਕਿ,  Search Generative Experience ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਲਾਂਚ ਨੂੰ ਲੈ ਕੇ ਵੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਦੱਸ ਦੇਈਏ ਕਿ ਗੂਗਲ ਕੋਲ ਪਹਿਲਾਂ ਤੋਂ ਹੀ Gemini AI ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੂਗਲ ਦਾ ਟ੍ਰੇਡਿਸ਼ਨਲ ਸਰਚ ਇੰਜਣ ਮੁਫ਼ਤ 'ਚ ਵਰਤਣ ਲਈ ਰਹੇਗਾ ਪਰ ਸਰਚ ਦੌਰਾਨ ਇਸ਼ਤਿਹਾਰ ਦਿਖਾਈ ਦੇਣਗੇ।

 

ਕੀ ਮਿਲਣਗੇ ਨਵੇਂ ਫ਼ੀਚਰ ?


ਰਿਪੋਰਟ 'ਚ ਕਿਹਾ ਗਿਆ ਹੈ ਕਿ ਗੂਗਲ ਦੀ ਪ੍ਰੀਮੀਅਮ ਸਰਵਿਸ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਪੈਸੇ ਦੇਣੇ ਹੋਣਗੇ। ਗੂਗਲ ਦੀ ਪ੍ਰੀਮੀਅਮ ਸਰਵਿਸ ਵਿੱਚ AI ਸੰਚਾਲਿਤ ਫ਼ੀਚਰ ਨੂੰ ਸ਼ਾਮਲ ਕੀਤਾ ਜਾਵੇਗਾ , ਜੋ ਯੂਜਰ ਦੇ ਸਰਚ ਐਕਸਪੈਰੀਮੈਂਟ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਲਈ ਕੰਮ ਕਰੇਗੀ। ਗੂਗਲ ਦਾ ਇਹ ਫੈਸਲਾ ਸੱਚਮੁੱਚ ਦੇਖਣ ਯੋਗ ਹੋਵੇਗਾ।

 

ਚੈਟ GPT ਵਰਗੇ ਚੈਟਬੋਟਸ ਦੀ ਵਧਦੀ ਭੂਮਿਕਾ ਨੂੰ ਦੇਖਦੇ ਹੋਏ ਗੂਗਲ ਨੇ ਆਪਣੇ ਡਿਵਾਈਸਾਂ ਵਿੱਚ ਵੀ ਏਆਈ ਸੰਚਾਲਿਤ ਵਿਸ਼ੇਸ਼ਤਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।