ਜੀਓ ਦੇ ਚਲਦਿਆਂ ਦੇਸ਼ ਦੇ ਟੈਲੀਕਾਮ ਸੈਕਟਰ ਦੀ ਆਮਦਨ ਘਟੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਦੀ ਸਰਕਾਰ 'ਤੇ ਰਿਲਾਇੰਸ ਜੀਓ ਦੀ ਐਂਟਰੀ ਭਾਰੀ ਪਈ ਹੈ। ਜੀਓ ਦੇ ਚਲਦਿਆਂ ਦੇਸ਼ ਦੇ ਟੈਲੀਕਾਮ ਸੈਕਟਰ ਦੀ ਆਮਦਨ ਕਾਫ਼ੀ ਘਟੀ ਅਤੇ ਇਸ ਦੇ ਚਲਦਿਆਂ ਸਰਕਾਰ ਨੂੰ ਮਿਲਣ ਵਾਲੇ...

Jio

ਨਵੀਂ ਦਿੱਲੀ, 5 ਮਈ : ਮੋਦੀ ਸਰਕਾਰ 'ਤੇ ਰਿਲਾਇੰਸ ਜੀਓ ਦੀ ਐਂਟਰੀ ਭਾਰੀ ਪਈ ਹੈ। ਜੀਓ ਦੇ ਚਲਦਿਆਂ ਦੇਸ਼ ਦੇ ਟੈਲੀਕਾਮ ਸੈਕਟਰ ਦੀ ਆਮਦਨ ਕਾਫ਼ੀ ਘਟੀ ਅਤੇ ਇਸ ਦੇ ਚਲਦਿਆਂ ਸਰਕਾਰ ਨੂੰ ਮਿਲਣ ਵਾਲੇ ਟੈਕਸ 'ਚ ਭਾਰੀ ਕਮੀ ਦਰਜ ਹੋਈ ਹੈ। ਸਰਕਾਰ ਨੂੰ ਸਾਲ 2017 'ਚ ਲਾਇਸੰਸ ਫ਼ੀਸ ਅਤੇ ਸਪੈਕਟਰਮ ਯੂਜੇਜ਼ ਚਾਰਜ ਦੇ ਰੂਪ 'ਤੇ ਕਰੀਬ 5485 ਕਰੋੜ ਰੁਪਏ ਦਾ ਘੱਟ ਟੈਕਸ ਮਿਲਿਆ ਹੈ।

ਇਸ ਦੌਰਾਨ ਸੱਭ ਤੋਂ ਖ਼ਾਸ ਗੱਲ ਇਹ ਰਹੀ ਹੈ ਕਿ ਜਿੱਥੇ ਦੇਸ਼ ਦੀ ਹਰ ਟੈਲੀਕਾਮ ਕੰਪਨੀ ਦੀ 'ਐਡਜਸਟਡ ਗ੍ਰਾਸ ਰੈਵੇਨਿਊ (ਏ.ਜੀ.ਆਰ.)' ਵਿਚ ਕਮੀ ਹੋਈ ਹੈ, ਉਥੇ ਸਿਰਫ਼ ਜੀਓ ਦੀ ਇਹ ਆਮਦਨ ਵਧੀ ਹੈ। ਟਰਾਈ ਵਲੋਂ ਜਾਰੀ ਜਾਣਕਾਰੀ ਮੁਤਾਬਕ ਟੈਲੀਕਾਮ ਸੈਕਟਰ ਦੀ ਕੁਲ ਆਮਦਨ 'ਚ ਸਾਲ 2017 'ਚ ਗਿਰਾਵਟ ਆਈ ਹੈ। ਇਹ ਆਮਦਨ 8.56 ਫ਼ੀ ਸਦੀ ਘਰ ਕੇ 2.55 ਲੱਖ ਕਰੋੜ ਰੁਪਏ ਰਹਿ ਗਈ ਹੈ। ਇਸ ਦੇ ਚਲਦਿਆਂ ਇਸ ਸੈਕਟਰ ਤੋਂ ਸਰਕਾਰ ਨੂੰ ਮਿਲਣ ਵਾਲਾ ਟੈਕਸ ਵੀ ਘਟ ਗਿਆ ਹੈ।

ਟੈਲੀਕਾਮ ਕੰਪਨੀਆਂ ਦੀ ਕੁਲ ਆਮਦਨੀ ਸਾਲ 2016 'ਚ 2.79 ਲੱਖ ਕਰੋੜ ਰੁਪਏ ਸੀ। ਟੈਲੀਕਾਮ ਸੈਕਟਰ ਦੀ ਘਟੀ ਕਮਾਈ ਤੋਂ ਸਰਕਾਰ ਨੂੰ ਲਾਇਸੰਸ ਫ਼ੀਸ ਦੇ ਰੂਪ 'ਚ ਸਾਲ 2017 'ਚ 18.78 ਫ਼ੀ ਸਦੀ ਅਤੇ ਸਪੈਕਟਰਮ ਚਾਰਚ 'ਚ 32.81 ਫ਼ੀ ਸਦੀ ਘੱਟ ਪੈਸਾ ਮਿਲਿਆ ਹੈ। ਸਰਕਾਰ ਨੂੰ ਐਡਜਸਟਡ ਗ੍ਰਾਸ ਰੈਵੇਨਿਊ (ਏ.ਜੀ.ਆਰ.) 'ਤੇ ਹੀ ਲਾਇਸੰਸ ਫ਼ੀਸ (ਐਲ.ਐਫ਼.) ਅਤੇ ਸਪੈਕਟਰਮ ਯੂਜੇਜ਼ ਚਾਰਜ (ਐਸ.ਯੂ.ਸੀ.) ਮਿਲਦਾ ਹੈ। ਸਾਲ 2017 'ਚ ਲਾਇਸੰਸ ਫ਼ੀ ਸਦੀ ਦੇ ਰੂਪ 'ਚ ਸਰਕਾਰ ਨੂੰ 12,976 ਕਰੋੜ ਰੁਪਏ ਮਿਲੇ ਸਨ, ਜੋ ਇਕ ਸਾਲ ਪਹਿਲਾਂ ਦੀ ਤੁਲਨਾ 3 ਹਜ਼ਾਰ ਕਰੋੜ ਰੁਪਏ ਘੱਟ ਸਨ। ਇਕ ਸਾਲ ਪਹਿਲਾਂ ਇਸ ਰੂਪ 'ਚ ਸਰਕਾਰ ਨੂੰ 15,975 ਕਰੋੜ ਰੁਪਏ ਮਿਲੇ ਸਨ।

ਉਥੇ ਹੀ ਐਸ.ਯੂ.ਸੀ. ਦੇ ਰੂਪ 'ਚ ਸਰਕਾਰ ਨੂੰ ਪਿਛਲੇ ਸਾਲ 5,089 ਕਰੋੜ ਰੁਪਏ ਮਿਲੇ, ਜਿਸ 'ਚ 2,485 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਕ ਸਾਲ ਪਹਿਲਾਂ ਸਰਕਾਰ ਨੂੰ ਇਸ ਮਦ 'ਚ 7,574 ਕਰੋੜ ਰੁਪਏ ਮਿਲੇ ਸਨ। ਇਕ ਪਾਸੇ ਜਿੱਥੇ ਆਮਦਨ ਘਟੀ, ਉਥੇ ਹੀ ਸਮੇਂ ਦੌਰਾਨ ਸਬਸਕ੍ਰਾਈਬਰ ਬੇਸ ਵਧ ਰਿਹਾ ਹੈ। ਦਸੰਬਰ 2016 ਤਕ ਦੇਸ਼ 'ਚ ਜਿੱਥੇ 115 ਕਰੋੜ ਸਬਸਕ੍ਰਾਈਬਰ ਸਨ, ਉਥੇ ਹੀ ਇਹ ਦਸੰਬਰ 2017 'ਚ ਵਧ ਕੇ 119 ਕਰੋੜ ਰੁਪਏ ਹੋ ਗਏ। ਇਸ ਤਰ੍ਹਾਂ ਸਬਸਕ੍ਰਾਈਬਰ ਬੇਸ 'ਚ ਕਰੀਬ 3.38 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।   (ਏਜੰਸੀ)