ਐਮੇਜ਼ਨ ਇੰਡੀਆ ਦਾ ਜੂਨ 2020 ਤਕ ਪਲਾਸਟਿਕ ਪ੍ਰਯੋਗ ਬੰਦ ਕਰਨ ਦਾ ਟੀਚਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਐਮੇਜ਼ਨ ਇੰਡੀਆ ਦੇ ਉਪ ਪ੍ਰਧਾਨ ਅਖਿਲ ਸਕਸੇਨਾਂ ਨੇ ਕਿਹਾ,‘‘ਐਮੇਜ਼ਨ ਇੰਡੀਆ ਟਿਕਾਉ ਆਪੂਰਤੀ ਲੜੀ ਲਈ ਪ੍ਰਤੀਬੱਧ ਹੈ

Amazon

ਨਵੀਂ ਦਿੱਲੀ : ਈ-ਵਣਜ ਖੇਤਰ ਦੀ ਪ੍ਰਮੁਖ ਕੰਪਨੀ ਐਮੇਜ਼ਨ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ‘ਚ ਪੈਕੇਜਿੰਗ ਲਈ ਜੂਨ 2020 ਤਕ ਇਕ ਵਾਰ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰਨ ਦਾ ਟੀਚਾ ਰਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਪਲਾਸਟਿਕ ਬੈਗ, ਕੱਪ ਅਤੇ ਸਟ੍ਰਾਅ ’ਤੇ ਰੋਕ ਲਗਾਈ ਜਾਵੇਗੀ।

ਐਮੇਜ਼ਨ ਨੇ ਕਿਹਾ ਕਿ ਉਸ ਦੇ ਪੂਰਤੀ ਕੇਂਦਰਾਂ ’ਤੇ ਸਾਮਾਨਾਂ ਦੀ ਪੈਕਿੰਗ ਲਈ ਇਤੇਮਾਲ ਕੀਤੇ ਜਾਣ ਵਾਲੀ ਸਮੱਗਰੀ ਵਿਚ ਇਸ ਤਰ੍ਹਾਂ ਦੇ ਪਲਾਸਟਿਕ ਦੀ ਹਿੱਸੇਦਾਰੀ ਸੱਤ ਫ਼ੀ ਸਦੀ ਤੋਂ ਘੱਟ ਹੈ। ਪਿਛਲੇ ਹਫ਼ਤੇ ਫ਼ਲਿਪਕਾਰਟ ਨੇ ਕਿਹਾ ਸੀ ਕਿ ਉਸ ਨੇ ਇਸ ਤਰ੍ਹਾਂ ਦੇ ਪਲਾਸਟਿਕ ਦਾ ਇਸਤੇਮਾਲ 25 ਫ਼ੀ ਸਦੀ ਘੱਟ ਕਰ ਦਿਤਾ ਹੈ। ਮਾਰਚ 2021 ਤਕ ਪੂਰੀ ਤਰ੍ਹਾਂ ਨਾਲ ਰੀਸਾਈਕਲ ਪਲਾਸਟਿਕ ਦੇ ਇਸਤੇਮਾਲ ਦੀ ਯੋਜਨਾ ਹੈ।

ਐਮੇਜ਼ਨ ਇੰਡੀਆ ਦੇ ਉਪ ਪ੍ਰਧਾਨ ਅਖਿਲ ਸਕਸੇਨਾਂ ਨੇ ਕਿਹਾ,‘‘ਐਮੇਜ਼ਨ ਇੰਡੀਆ ਟਿਕਾਉ ਆਪੂਰਤੀ ਲੜੀ ਲਈ ਪ੍ਰਤੀਬੱਧ ਹੈ, ਜਿਸ ਵਿਚ ਪੈਕਿੰਗ ਸਮੱਗਰੀ ਦੇ ਸੱਭ ਤੋਂ ਚੰਗੇ ਇਸਤੇਮਾਲ, ਕਚਰੇ ਵਿਚ ਕਮੀ ਲਿਆਉਣ ਅਤੇ ਵਾਤਾਵਰਣ ਅਨੁਸਾਰ ਪੈਕਿੰਗ ਤੰਤਰ ਵਿਕਸਤ ਕਰਨ ਦਾ ਟੀਚਾ ਹੈ।