Indigo airline server down: ਇੰਡੀਗੋ ਏਅਰਲਾਈਨ ਦਾ ਸਰਵਰ ਹੋਇਆ ਡਾਊਨ, ਹਵਾਈ ਅੱਡਿਆਂ 'ਤੇ ਯਾਤਰੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Indigo airline server down: ਬੁਕਿੰਗ ਅਤੇ ਚੈੱਕ-ਇਨ 'ਚ ਆ ਰਹੀ ਦਿੱਕਤ

Indigo airline server down

Indigo airline server down: ਇੰਡੀਗੋ ਏਅਰਲਾਈਨ ਦਾ ਆਨਲਾਈਨ ਯਾਤਰੀ ਸੇਵਾ ਸਿਸਟਮ ਡਾਊਨ ਹੈ। ਲੋਕ ਏਅਰਲਾਈਨ ਦੀਆਂ ਟਿਕਟਾਂ ਆਨਲਾਈਨ ਬੁੱਕ ਅਤੇ ਚੈੱਕ-ਇਨ ਕਰਨ ਦੇ ਯੋਗ ਨਹੀਂ ਹਨ। ਹਵਾਈ ਅੱਡਿਆਂ 'ਤੇ ਫਲਾਈਟ ਸੰਚਾਲਨ ਅਤੇ ਜ਼ਮੀਨੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਸਮੱਸਿਆ ਬਾਰੇ ਏਅਰਲਾਈਨਜ਼ ਵੱਲੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਯਾਤਰੀਆਂ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਘੰਟਿਆਂਬੱਧੀ ਹਵਾਈ ਅੱਡਿਆਂ ’ਤੇ ਉਡੀਕ ਕਰਨੀ ਪੈ ਰਹੀ ਹੈ। 

ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਇੰਡੀਗੋ ਨੇ ਕਿਹਾ, 'ਸਾਡੀਆਂ ਟੀਮਾਂ ਇਸ ਮਾਮਲੇ 'ਤੇ ਕੰਮ ਕਰ ਰਹੀਆਂ ਹਨ। ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ।