Amritsar ਤੋਂ ਬਰਮਿੰਘਮ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਬਰਮਿੰਘਮ ’ਚ ਜਹਾਜ਼ ਦੀ ਹੋਈ ਸੁਰੱਖਿਅਤ ਲੈਂਡਿੰਗ, ਜਹਾਜ਼ ਦੇ ਕਰੂ ਮੈਂਬਰਾਂ ਸਮੇਤ ਯਾਤਰੀ ਸੁਰੱਖਿਅਤ

Air India flight from Amritsar to Birmingham suffers technical fault

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਤੋਂ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਦੀ ਬਰਮਿੰਘਮ ’ਚ ਐਰਜੈਂਸੀ ਲੈਂਡਿੰਗ ਹੋਈ। ਇਹ ਏਆਈ 117 ਇਕ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਹੈ। ਇਹ ਲੈਂਡਿੰਗ ਉਸ ਸਮੇਂ ਹੋਈ ਜਦੋਂ ਜਹਾਜ਼ ਦੀ ਰੈਮ ਏਅਰ ਟਰਬਾਈਨ ਐਕਟਿਵ ਹੋ ਗਈ ਸੀ।


ਏਅਰਲਾਈਨ ਨੇ ਪੁਸ਼ਟੀ ਕੀਤੀ ਕਿ ਜਹਾਜ਼ ਦੇ ਸਾਰੇ ਇਲੈਕ੍ਰਟੀਕਲ ਅਤੇ ਹਾਈਡਰੌਲਿਕ ਸਿਸਟਮ ਸਹੀ ਰੂਪ ਨਾਲ ਕੰਮ ਕਰ ਰਹੇ ਸਨ। ਇਹ ਉਡਾਣ 4 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਬਰਮਿੰਘਮ ’ਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ਅਤੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਹਾਲਾਂਕਿ ਜਹਾਜ਼ ਨੂੰ ਜਾਂਚ ਦੇ ਲਈ ਗਰਾਊਂਡ ਕਰ ਦਿੱਤਾ ਗਿਆ ਹੈ।

ਇਸ ਦੇ ਚਲਦਿਆਂ ਬਰਮਿੰਘਮ ਤੋਂ ਦਿੱਲੀ ਆਉਣ ਵਾਲੀ ਵਾਪਸੀ ਉਡਾਣ ਏਆਈ 114 ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਦੱਸਿਆ ਕਿ ਇਸ ਉਡਾਣ ਤੋਂ ਪ੍ਰਭਾਵਿਤ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 4 ਅਕਤੂਬਰ 2025 ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਫਲਾਈਟ ਏਆਈ 117 ਦੇ ਕਰੂ ਮੈਂਬਰਜ਼ ਨੂੰ ਆਖਰੀ ਪਹੁੰਚ ਦੇ ਦੌਰਾਨ ਰੈਮ ਏਅਰ ਟਰਬਾਈਨ ਦੇ ਐਕਟਿਵ ਹੋਣ ਦਾ ਪਤਾ ਚਲਿਆ। ਸਾਰੇ ਇਲੈਕਟ੍ਰੀਕਲ ਅਤੇ ਹਾਈਡਰੌਲਿਕ ਪੈਰਾਮੀਟਰ ਸਹੀ ਪਾਏ ਗਏ ਅਤੇ ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ।

ਰੈਮ ਏਅਰ ਟਰਬਾਈਨ ਇਕ ਛੋਟਾ ਪਵਨ ਚੱਕੀ ਵਰਗਾ ਉਪਕਰਣ ਹੁੰਦਾ ਹੈ ਜੋ ਕੇਵਲ ਐਮਰਜੈਂਸੀ ਦੀ ਸਥਿਤੀ ’ਚ ਉਦੋਂ ਐਕਟਿਵ ਹੁੰਦਾ ਹੈ ਜਦੋਂ ਜਹਾਜ਼ ਦੀ ਮੇਨ ਬਿਜਲੀ ਜਾਂ ਹਾਈਡਰੌਲਿਕ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੀ ਸਥਿਤੀ ਇਹ ਟਰਬਾਈਨ ਐਮਰਜੈਂਸੀ ਬਿਜਲੀ ਪੈਦਾ ਕਰਦਾ ਹੈ। ਜਿਸ ਨਾਲ ਉਡਾਣ ਦੇ ਮਹੱਤਵਪੂਰਨ ਸਿਸਟਮ ਜਿਸ ਤਰ੍ਹਾਂ ਜਹਾਜ਼ ਦੇ ਇੰਸਟਰੂਮੈਂਟ ਅਤੇ ਕੰਟਰੋਲ ਸਰਫੇਸ ਦੀ ਹਾਈਡਰੌਲਿਕ ਪਾਵਰ ਬਣੀ ਰਹਿੰਦੀ ਹੈ।