ਇੰਟਰਨੈੱਟ ਸਪੀਡ ਮਾਮਲੇ ਵਿਚ ਗੁਆਂਢੀ ਮੁਲਕਾਂ ਤੋਂ ਵੀ ਪਿੱਛੇ ਹੈ ਭਾਰਤ
ਮੋਬਾਈਲ ਇੰਟਰਨੈੱਟ ਦੀ ਰਫ਼ਤਾਰ ਵਿਚ ਭਾਰਤ ਅਪਣੇ ਗੁਆਂਢੀ ਮੁਲਕ ਸ੍ਰੀਲੰਕਾ, ਪਾਕਿਸਤਾਨ ਅਤੇ ਨੇਪਾਲ ਤੋਂ ਵੀ ਪਿੱਛੇ ਹੈ।
ਨਵੀਂ ਦਿੱਲੀ: ਮੋਬਾਈਲ ਇੰਟਰਨੈੱਟ ਦੀ ਰਫ਼ਤਾਰ ਵਿਚ ਭਾਰਤ ਅਪਣੇ ਗੁਆਂਢੀ ਮੁਲਕ ਸ੍ਰੀਲੰਕਾ, ਪਾਕਿਸਤਾਨ ਅਤੇ ਨੇਪਾਲ ਤੋਂ ਵੀ ਪਿੱਛੇ ਹੈ। ਬ੍ਰਾਡਬੈਂਡ ਸਪੀਡ ਵਿਸ਼ਲੇਸ਼ਣ ਕੰਪਨੀ ਉਲਕਾ ਦੀ ਇਕ ਰਿਪੋਰਟ ਮੁਤਾਬਕ ਸਤੰਬਰ 2019 ਵਿਚ ਭਾਰਤ ਮੋਬਾਈਲ ਇੰਟਰਨੈੱਟ ਸਪੀਡ ਦੇ ਮਾਮਲੇ ਵਿਚ 128ਵੇਂ ਸਥਾਨ ‘ਤੇ ਰਿਹਾ।ਉਲਕਾ ਦੇ ਸਪੀਡਟੈਸਟ ਗਲੋਬਲ ਇੰਡੈਕਸ ਅਨੁਸਾਰ ਗਲੋਬਲ ਪੱਧਰ ‘ਤੇ ਔਸਤ ਡਾਊਨਲੋਡ ਰਫ਼ਤਾਰ 29.5 ਮੈਗਾਬਿਟ ਪ੍ਰਤੀ ਸੈਕਿੰਡ ਰਿਹਾ ਜਦਕਿ ਅਪਲੋਡ ਸਪੀਡ 11.34 ਐਮਬੀਪੀਐਸ ਰਹੀ।
ਗਲੋਬਲ ਸੂਚੀ ਵਿਚ ਮੋਬਾਈਲ ਨੈੱਟਵਰਕ ‘ਤੇ ਦੱਖਣੀ ਕੋਰੀਆ 95.11 ਐਮਬੀਪੀਐਸ ਦੀ ਡਾਊਨਲੋਡ ਸਪੀਡ ਅਤੇ 17.55 ਐਮਬੀਪੀਐਸ ਦੀ ਅਪਲੋਡ ਸਪੀਡ ਦੇ ਨਾਲ ਪਹਿਲੇ ਸਥਾਨ ‘ਤੇ ਸੀ। ਉੱਥੇ ਹੀ ਭਾਰਤ ਵਿਚ ਡਾਊਨਲੋਡ ਸਪੀਡ 11.18 ਐਮਬੀਪੀਐਸ ਅਤੇ ਅਪਲੋਡ ਸਪੀਡ 4.38 ਐਮਬੀਪੀਐਸ ਦੇ ਨਾਲ 128ਵੇਂ ਸਥਾਨ ‘ਤੇ ਰਿਹਾ।
ਹਾਲਾਂਕਿ ਫਿਕਸਡ ਲਾਈਨ ਬ੍ਰਾਡਬੈਂਡ ਸਪੀਡ ਦੇ ਮਾਮਲੇ ਵਿਚ ਸਮੀਖਿਆ ਅਧੀਨ ਮਹੀਨੇ ਵਿਚ ਭਾਰਤ ਅਪਣੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ਾਂ ਤੋਂ ਅੱਗੇ 72ਵੇਂ ਸਥਾਨ ‘ਤੇ ਰਿਹਾ ਹੈ। ਭਾਰਤ ਵਿਚ 4ਜੀ ਨੈੱਟਵਰਕ ਦੀ ਉਪਲਬਧਤਾ 87.9 ਫੀਸਦੀ ਰਹੀ। ਉੱਥੇ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ 4ਜੀ ਨੈੱਟਵਰਕ ਦੀ ਉਪਲਬਧਤਾ: 58.9 ਫੀਸਦੀ ਫੀਸਦੀ ਅਤੇ 58.7 ਫੀਸਦੀ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।