ਹੁਣ 7 ਦਿਨਾਂ ਮਗਰੋਂ ਆਪੇ Delete ਹੋ ਜਾਣਗੇ WhatsApp ਮੈਸੇਜ, ਦੇਖੋ ਨਵਾਂ ਫੀਚਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

WhatsApp ਦੇ ਇਸ ਨਵੇਂ ਫੀਚਰ ਵਿੱਚ, ਸੰਦੇਸ਼ ਇੱਕ ਨਿਸ਼ਚਤ ਸਮੇਂ ਤੋਂ ਬਾਅਦ Delete ਹੋ ਜਾਂਦੇ ਹਨ।

WhatsApp

ਸੋਸ਼ਲ ਮੈਸੀਜਿੰਗ ਐਪ WhatsApp ਵਿੱਚ ਹੁਣ ਇੱਕ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਣ ਵਾਲੀ ਹੈ, ਜੋ ਤੁਹਾਡੇ ਪੁਰਾਣੇ ਸੰਦੇਸ਼ਾਂ ਅਤੇ ਚੈਟਾ ਮੈਸਜ ਨੂੰ ਆਪਣੇ ਆਪ Delete ਕਰ ਦੇਵੇਗੀ। ਇਸ ਵਿਸ਼ੇਸ਼ਤਾ ਦੀ ਸਹਾਇਤਾ ਨਾਲ, ਯੂਜ਼ਰਸ ਦੇ ਮੈਸਜ ਕੁੱਝ ਸਮੇਂ ਬਾਅਦ ਆਪਣੇ ਆਪ ਹੀ Delete ਹੋ ਜਾਣਗੇ।ਜੇ ਤੁਸੀਂ ਜੀਮੇਲ, ਸਿਗਨਲ, ਟੈਲੀਗ੍ਰਾਮ ਜਾਂ ਸਨੈਪਚੈਟ ਆਦਿ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਪਹਿਲਾਂ ਹੀ ਇਹ ਵਿਸ਼ੇਸ਼ਤਾ ਸ਼ਾਮਲ ਹੈ।

WhatsApp ਦੇ ਇਸ ਨਵੇਂ ਫੀਚਰ ਵਿੱਚ, ਸੰਦੇਸ਼ ਇੱਕ ਨਿਸ਼ਚਤ ਸਮੇਂ ਤੋਂ ਬਾਅਦ Delete ਹੋ ਜਾਂਦੇ ਹਨ। WhatsApp ਵੀ ਇਸ ਫੀਚਰ 'ਤੇ ਕੰਮ ਕਰ ਰਿਹਾ ਹੈ। ਜਿਸ ਤੋਂ ਬਾਅਦ ਯੂਜ਼ਰਸ ਦੇ WhatsApp 'ਤੇ ਮੈਸੇਜ ਵੇਖਣ ਜਾਂ ਪੜ੍ਹਨ ਮਗਰੋਂ ਇਹ ਸੰਦੇਸ਼ ਅਲੋਪ Delete ਹੋ ਜਾਣਗੇ। ਹਾਲਾਂਕਿ, WhatsApp ਯੂਜ਼ਰ ਮੈਸੇਜ ਤੇ ਸਮਾਂ ਨਿਰਧਾਰਤ ਕਰ ਸਕਦੇ ਹਨ ਜਿਸ ਮਗਰੋਂ ਆਪਣੇ-ਆਪ ਮੈਸਜ ਡਿਲੀਟ ਹੋ ਜਾਣਗੇ।

ਇਸ ਨਵੀਂ ਵਿਸ਼ੇਸ਼ਤਾ ਬਾਰੇ ਜਾਣਕਾਰੀ ਹਾਲ ਹੀ ਵਿੱਚ ਪ੍ਰਕਾਸ਼ਤ FAQ ਪੇਜ ਤੋਂ ਸਾਹਮਣੇ ਆਈ ਹੈ। WABetaInfo ਵਲੋਂ ਜਨਤਕ ਕੀਤੀ ਜਾਣਕਾਰੀ ਦੇ ਮੁਤਾਬਿਕ, ਇਹ ਵਿਸ਼ੇਸ਼ਤਾ ਸਿਰਫ ਸੱਤ ਦਿਨਾਂ ਲਈ ਯੋਗ ਰਹੇਗੀ।