Groww App Down News: ਮੁੜ ਡਾਊਨ ਹੋਈ ਗ੍ਰੋ ਐਪ, ਟਵਿੱਟਰ 'ਤੇ ਭੜਾਸ ਕੱਢ ਰਹੇ ਲੋਕ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਐਪ ਪਿਛਲੇ ਕੁੱਝ ਮਹੀਨਿਆਂ 'ਚ ਕਈ ਵਾਰ ਡਾਊਨ ਹੋ ਚੁੱਕੀ ਹੈ, ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।

Groww App Down Again

Groww App Down News: ਆਨਲਾਈਨ ਬ੍ਰੋਕਰ ਪਲੇਟਫਾਰਮ Groww ਮੰਗਲਵਾਰ ਨੂੰ ਅਚਾਨਕ ਬੰਦ ਹੋ ਗਿਆ। ਇਸ ਦੌਰਾਨ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਗੁੱਸਾ ਜ਼ਾਹਰ ਕੀਤਾ ਹੈ। ਦਰਅਸਲ ਇਹ ਐਪ ਪਿਛਲੇ ਕੁੱਝ ਮਹੀਨਿਆਂ 'ਚ ਕਈ ਵਾਰ ਡਾਊਨ ਹੋ ਚੁੱਕੀ ਹੈ, ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਯੂਜ਼ਰਸ ਨੂੰ ਐਪ ਉਤੇ ਬਕਾਇਆ ਚੈੱਕ ਕਰਨ ਵਿਚ ਵੀ ਮੁਸ਼ਕਲ ਆ ਰਹੀ ਹੈ। ਗ੍ਰੋ ਐਪ ਦੇ ਡਾਊਨ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ। ਕਈ ਯੂਜ਼ਰਸ ਨੇ ਟਵਿਟਰ ਅਤੇ ਫੇਸਬੁੱਕ 'ਤੇ ਐਪ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। ਗ੍ਰੋ ਨੇ ਅਜੇ ਤਕ ਐਪ ਦੇ ਡਾਊਨ ਹੋਣ ਦਾ ਕਾਰਨ ਨਹੀਂ ਦਸਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗ੍ਰੋ ਐਪ ਦੇ ਵਾਰ-ਵਾਰ ਡਾਊਨ ਹੋਣ ਕਾਰਨ ਯੂਜ਼ਰਸ ਕਾਫੀ ਨਾਰਾਜ਼ ਹਨ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਕੰਪਨੀ ਦੀ ਆਲੋਚਨਾ ਕੀਤੀ ਹੈ। ਇਕ ਯੂਜ਼ਰ ਨੇ ਟਵੀਟ ਕੀਤਾ, “ਗ੍ਰੋ ਐਪ ਫਿਰ ਤੋਂ ਡਾਊਨ ਹੋ ਗਿਆ ਹੈ। ਇਹ ਐਪ ਕਿੰਨੀ ਵਾਰ ਬੰਦ ਹੋਵੇਗੀ?" ਇਕ ਹੋਰ ਯੂਜ਼ਰ ਨੇ ਲਿਖਿਆ, “ਗ੍ਰੋ ਐਪ ਨੂੰ ਵਰਤਣਾ ਬਹੁਤ ਮੁਸ਼ਕਲ ਹੈ। ਇਹ ਐਪ ਹਰ ਸਮੇਂ ਡਾਊਨ ਚਲੀ ਜਾਂਦੀ ਹੈ। ”

 (For more Punjabi news apart from Groww App Down Again news in Punjabi, stay tuned to Rozana Spokesman)