First Underwater Metro: ਕੋਲਕਾਤਾ 'ਚ ਪਾਣੀ ਤੋਂ 13 ਮੀਟਰ ਹੇਠਾਂ ਚੱਲੇਗੀ ਮੈਟਰੋ, PM ਮੋਦੀ ਨੇ ਕੀਤਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

First Underwater Metro: 520 ਮੀਟਰ ਦਾ ਸਫ਼ਰ 40 ਸਕਿੰਟਾਂ ਵਿਚ ਹੋਵੇਗਾ ਪੂਰਾ

The Country's first underwater metro in Kolkata news in punjabi

The Country's first underwater metro in Kolkata news in punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਲਕਾਤਾ ਵਿਚ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਕੀਤਾ। ਇਹ ਮੈਟਰੋ ਜ਼ਮੀਨ ਤੋਂ 33 ਮੀਟਰ ਹੇਠਾਂ ਅਤੇ ਹੁਗਲੀ ਨਦੀ ਦੇ ਪੱਧਰ ਤੋਂ 13 ਮੀਟਰ ਹੇਠਾਂ ਬਣੇ ਟ੍ਰੈਕ 'ਤੇ ਚੱਲੇਗੀ। 1984 ਵਿਚ, ਦੇਸ਼ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉੱਤਰ-ਦੱਖਣੀ ਕਾਰੀਡੋਰ (ਨੀਲੀ ਲਾਈਨ) ਵਿੱਚ ਚੱਲੀ ਸੀ। 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਇੱਕ ਵਾਰ ਫਿਰ ਇੱਥੋਂ ਚੱਲੇਗੀ।

ਇਹ ਵੀ ਪੜ੍ਹੋ: Punjab Vidhan Sabha: ਪੰਜਾਬ ਵਿਧਾਨ ਸਭਾ ਵਿਚ ਬਜਟ 'ਤੇ ਬਹਿਸ, ਕਾਂਗਰਸ ਨੇ OPS ਦਾ ਚੁੱਕਿਆ ਮੁੱਦਾ

ਇਸ ਦੇ ਲਈ ਹਾਵੜਾ ਸਟੇਸ਼ਨ ਤੋਂ ਮਹਾਕਰਨ ਸਟੇਸ਼ਨ ਤੱਕ 520 ਮੀਟਰ ਲੰਬੀ ਸੁਰੰਗ ਬਣਾਈ ਗਈ ਹੈ, ਜਿਸ ਵਿਚ ਦੋ ਟ੍ਰੈਕ ਵਿਛਾਏ ਗਏ ਹਨ। ਮੈਟਰੋ ਇਸ ਸੁਰੰਗ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਿਰਫ਼ 45 ਸਕਿੰਟਾਂ ਵਿਚ ਪਾਰ ਕਰੇਗੀ। ਇਸ ਨਾਲ ਹਾਵੜਾ ਅਤੇ ਕੋਲਕਾਤਾ ਦੇ ਸੰਪਰਕ ਵਿੱਚ ਸੁਧਾਰ ਹੋਵੇਗਾ। ਹਰ ਰੋਜ਼ 7 ਤੋਂ 10 ਲੱਖ ਲੋਕਾਂ ਦੀ ਯਾਤਰਾ ਆਸਾਨ ਹੋਵੇਗੀ।

 ਇਹ ਵੀ ਪੜ੍ਹੋ: Punjab News: ਰਿਵਾਲਵਰ ਸਾਫ਼ ਕਰਦਿਆਂ ਅਚਾਨਕ ਚੱਲੀ ਗੋਲੀ, ਨੌਜਵਾਨ ਦੀ ਮੌਕੇ 'ਤੇ ਹੋਈ ਮੌਤ

ਕੁਝ ਅੰਡਰਵਾਟਰ ਮੈਟਰੋ ਰੂਟ ਈਸਟ-ਵੈਸਟ ਕੋਰੀਡੋਰ (ਗ੍ਰੀਨ ਲਾਈਨ) ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਹਾਵੜਾ ਮੈਦਾਨ ਤੋਂ ਐਸਪਲੇਨੇਡ ਤੱਕ 4.8 ਕਿਲੋਮੀਟਰ ਦਾ ਰਸਤਾ ਤਿਆਰ ਹੈ। ਇਸ ਵਿੱਚ 4 ਭੂਮੀਗਤ ਸਟੇਸ਼ਨ ਹਨ - ਹਾਵੜਾ ਮੈਦਾਨ, ਹਾਵੜਾ ਸਟੇਸ਼ਨ, ਮਹਾਕਰਨ ਅਤੇ ਐਸਪਲੇਨੇਡ। ਹਾਵੜਾ ਸਟੇਸ਼ਨ ਜ਼ਮੀਨ ਤੋਂ 30 ਮੀਟਰ ਹੇਠਾਂ ਬਣਿਆ ਹੈ। ਇਹ ਦੁਨੀਆ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੈ। ਵਰਤਮਾਨ ਵਿੱਚ, ਅੰਡਰਵਾਟਰ ਮੈਟਰੋ ਰੂਟ ਸਿਰਫ ਲੰਡਨ ਅਤੇ ਪੈਰਿਸ ਵਿਚ ਬਣਾਏ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart fromThe Country's first underwater metro in Kolkata news in punjabi, stay tuned to Rozana Spokesman)