Google ਜਲਦ ਹੀ ਲਾਂਚ ਕਰੇਗਾ ਮਿਡ - ਰੇਂਜ ਵਾਲਾ ਐਂਡਰਾਇਡ ਗੋ ਫ਼ੋਨ
ਗੂਗਲ ਹੁਣ ਪ੍ਰੀਮਿਅਮ ਕੀਮਤਾਂ 'ਚ ਫ਼ਲੈਸ਼ਿਪ ਸਪੈਸੀਫ਼ਿਕੇਸ਼ਨ ਵਾਲੇ ਪਿਕਸਲ ਰੇਂਜ ਦੇ ਸਮਾਰਟਫ਼ੋਨ ਹੀ ਆਫ਼ਰ ਕਰਦਾ ਹੈ ਪਰ ਇਕ ਨਵੀਂ ਰਿਪੋਰਟ ਮੁਤਾਬਕ, ਹੁਣ ਕੰਪਨੀ ਨਵੇਂ ਬਦਲਾਅ..
ਨਵੀਂ ਦਿੱਲੀ: ਗੂਗਲ ਹੁਣ ਪ੍ਰੀਮਿਅਮ ਕੀਮਤਾਂ 'ਚ ਫ਼ਲੈਸ਼ਿਪ ਸਪੈਸੀਫ਼ਿਕੇਸ਼ਨ ਵਾਲੇ ਪਿਕਸਲ ਰੇਂਜ ਦੇ ਸਮਾਰਟਫ਼ੋਨ ਹੀ ਆਫ਼ਰ ਕਰਦਾ ਹੈ ਪਰ ਇਕ ਨਵੀਂ ਰਿਪੋਰਟ ਮੁਤਾਬਕ, ਹੁਣ ਕੰਪਨੀ ਨਵੇਂ ਬਦਲਾਅ ਲਈ ਤਿਆਰੀ ਕਰ ਰਹੀ ਹੈ। ਖ਼ਬਰਾਂ ਤੋਂ ਪਤਾ ਚੱਲਦਾ ਹੈ ਕਿ ਮਾਊਂਟੇਨ ਵਿਊ ਦੀ ਦਿੱਗਜ ਟੈਕ ਕੰਪਨੀ ਹੁਣ Desire ਕੋਡਨੇਮ ਦੇ ਨਾਲ ਨਵੀਂ ਮਿਡ - ਰੇਂਜ ਸੀਰੀਜ਼ ਦਾ ਸਮਾਰਟਫ਼ੋਨ ਲਾਂਚ ਕਰ ਸਕਦੀ ਹੈ।
ਦਸ ਦਈਏ ਕਿ ਐਚਟੀਸੀ ਦੇ ਮਿਡ - ਰੇਂਜ ਸਮਾਰਟਫ਼ੋਨ 'ਚ ਵੀ ਡਿਜ਼ਾਇਰ ਬਰੈਂਡਿੰਗ ਹੈ। ਇਸ ਤੋਂ ਇਲਾਵਾ ਗੂਗਲ ਨੇ ਅਪਣੀ ਪਿਕਸਲ ਸੀਰੀਜ਼ ਦੇ ਸਮਾਰਟਫ਼ੋਨ ਨੂੰ ਵਧਾਉਣ ਲਈ ਹਾਲ ਹੀ 'ਚ ਐਚਟੀਸੀ ਦੀ ਮੋਬਾਈਲ ਇੰਜੀਨਿਅਰਿੰਗ ਡਿਵਿਜ਼ਨ ਦਾ ਇਕ ਵਧਿਆ ਹਿੱਸਾ ਖ਼ਰੀਦ ਲਿਆ ਸੀ।
ਚੀਨੀ ਬਲਾਗ ਦੀ ਰਿਪੋਰਟ ਮੁਤਾਬਕ ਗੂਗਲ ਦੀ ਆਉਣ ਵਾਲੀ ਡਿਜ਼ਾਇਰ ਸੀਰੀਜ਼ ਦੇ ਮਿਡ - ਰੇਂਜ ਸਮਾਰਟਫ਼ੋਨ 'ਚ ਕਵਾਲਕਾਮ ਦਾ ਸਨੈਪਡਰੈਗਨ 600 ਅਤੇ ਸਨੈਪਡਰੈਗਨ 700 ਸੀਰੀਜ਼ ਪਰੋਸੈੱਸਰ ਹੋਵੇਗਾ। ਫ਼ਲੈਗਸ਼ਿਪ ਪਿਕਸਲ ਸੀਰੀਜ਼ 'ਚ ਸਨੈਪਡਰੈਗਨ 800 ਸੀਰੀਜ਼ ਪਰੋਸੈੱਸਰ ਆਉਂਦਾ ਰਹੇਗਾ। ਇਸ ਤੋਂ ਇਲਾਵਾ ਰਿਪੋਰਟ ਤੋਂ ਖੁਲਾਸਾ ਹੁੰਦਾ ਹੈ ਕਿ ਗੂਗਲ ਦੇ ਆਉਣ ਵਾਲੇ ਮਿਡ - ਰੇਂਜ ਪਿਕਸਲ ਹੈਂਡਸੈਟ ਐਂਡਰਾਇਡ ਗੋ 'ਤੇ ਚੱਲਣਗੇ। ਕੰਪਨੀ ਨੇ ਪਿਛਲੇ ਸਾਲ ਦਸੰਬਰ 'ਚ Android Oreo (Go Edition) ਦੀ ਘੋਸ਼ਣਾ ਕੀਤੀ ਸੀ ਜੋ 1 ਜੀਬੀ ਰੈਮ ਤੋਂ ਘੱਟ ਵਾਲੇ ਫ਼ੋਨ ਲਈ ਬਣਿਆ ਹੈ।
ਗੂਗਲ ਦੇ ਪਰੀਮਿਅਮ ਪਿਕਸਲ ਬਰੈਂਡ 'ਤੇ ਸ਼ਿਫ਼ਟ ਹੋਣ ਤੋਂ ਪਹਿਲਾਂ ਟੈਕ ਦਿੱਗਜ ਮਿਡ - ਰੇਂਜ ਵਾਲੇ ਨੈਕਸਸ ਸਮਾਰਟਫ਼ੋਨ ਬਣਾਉਂਦੀ ਸੀ। ਹੁਣ ਨਵੀਂ ਮਿਡ - ਰੇਂਜ ਲਾਈਨਅਪ ਦੇ ਨਾਲ ਕੰਪਨੀ ਵਾਪਸ ਮਿਡ - ਰੇਂਜ ਵਾਲੇ ਗਾਹਕਾਂ ਨੂੰ ਅਪਣੇ ਵੱਲ ਖੀਂਚਣਾ ਚਾਹੁੰਦੀ ਹੈ।
ਤੁਹਾਨੂੰ ਦਸ ਦਈਏ ਕਿ ਗੂਗਲ ਪਿਕਸਲ 2 ਅਤੇ ਗੂਗਲ ਪਿਕਸਲ 2 ਐਕਸਐਲ ਨੂੰ ਪਿਛਲੇ ਸਾਲ ਅਕਤੂਬਰ 2017 'ਚ ਲਾਂਚ ਕੀਤਾ ਗਿਆ ਸੀ। ਦੋਹਾਂ ਸਮਾਰਟਫ਼ੋਨ 'ਚ ਪਿਛਲੇ ਵੈਰੀਐਂਟ ਦੀ ਤੁਲਣਾ 'ਚ ਬਿਹਤਰ ਕੈਮਰਾ, ਸਾਫ਼ਟਵੇਇਰ ਇੰਟੀਗਰੇਸ਼ਨ ਅਤੇ ਪਰਫ਼ਾਰਮੈਂਸ ਮਿਲਦੇ ਹਨ। ਹਾਲਾਂਕਿ ਗੂਗਲ ਨੇ ਇਹਨਾਂ 'ਚ 3.5 ਐਮਐਮ ਹੈਡਫ਼ੋਨ ਜੈਕ ਨਹੀਂ ਦਿਤਾ ਹੈ ਅਤੇ ਇਸ ਦੀ ਥਾਂ ਆਡੀਓ ਕਨੈਕਟਿਵਿਟੀ ਅਤੇ ਚਾਰਜਿੰਗ ਲਈ ਯੂਐਸਬੀ ਟਾਈਪ - ਸੀ ਪੋਰਟ ਦਿਤਾ ਗਿਆ ਹੈ।