ਜਾਣੋ Gmail 'ਚ ਹੋਏ ਨਵੇਂ ਬਦਲਾਵਾਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਦਾ ਦਾਅਵਾ ਹੈ ਕਿ ਉਸ ਨੇ Gmail  ਦੇ ਫ਼ੀਚਰਜ਼ 'ਚ ਬਦਲਾਅ ਕੀਤੇ ਹਨ। ਇਕ ਤਰੀਕੇ ਨਾਲ ਇਸ ਨੂੰ Gmail ਦਾ ਤੀਜਾ ਰੂਪ ਵੀ ਕਿਹਾ ਜਾ ਸਕਦਾ ਹੈ। ਪਹਿਲੇ ਰੂਪ 'ਚ Gmail...

Gmail

ਨਵੀਂ ਦਿੱਲੀ : ਗੂਗਲ ਦਾ ਦਾਅਵਾ ਹੈ ਕਿ ਉਸ ਨੇ Gmail  ਦੇ ਫ਼ੀਚਰਜ਼ 'ਚ ਬਦਲਾਅ ਕੀਤੇ ਹਨ। ਇਕ ਤਰੀਕੇ ਨਾਲ ਇਸ ਨੂੰ Gmail ਦਾ ਤੀਜਾ ਰੂਪ ਵੀ ਕਿਹਾ ਜਾ ਸਕਦਾ ਹੈ। ਪਹਿਲੇ ਰੂਪ 'ਚ Gmail ਦਾ ਬੇਸਿਕ ਐਚਟੀਐਮਐਲ ਵਰਜ਼ਨ ਹੈ, ਜਿਥੇ ਯੂਜ਼ਰਜ਼ ਨੂੰ ਜੀਮੇਲ ਦੇ ਬੇਸਿਕ ਫ਼ੀਚਰਜ਼ ਮਿਲਦੇ ਹਨ। ਦੂਜੇ ਰੂਪ 'ਚ ਕੰਪਨੀ ਨੇ Gmail 'ਚ ਐਡਵਾਂਸ ਫ਼ੀਚਰ ਜੋਡ਼ੇ ਅਤੇ ਡੈਸ‍ਟਕਾਪ ਵਰਜ਼ਨ ਨਾਲ ਹੈਂਗਆਊਟ ਨੂੰ ਮਰਜ ਵਰਗੇ ਪ੍ਰਯੋਗ ਕੀਤੇ ਗਏ ਅਤੇ ਤੀਜੇ ਵਰਜ਼ਨ 'ਚ ਆਟੋ ਰਿਪ‍ਲਿਆਈ ਬਦਲਾਅ ਕੀਤਾ ਗਿਆ ਹੈ। ਕੰਪਨੀ ਨੇ ਤੀਜੇ ਰੂਪ ਨੂੰ new Gmail ਦਾ ਨਾਮ ਦਿਤਾ ਹੈ।

ਕਾਂਫਿਡੈਂਸ਼ੀਅਲ ਮੋਡ: ਇਸ ਦੇ ਤਹਿਤ ਸੈਂਡਰ ਇਕ ਸੰਵੇਦਨਸ਼ੀਲ ਈਮੇਲ ਭੇਜ ਕੇ ਉਸ ਦੀ ਐਕਸਪਾਇਰੀ ਤਰੀਕ ਸੈਟ ਕਰ ਸਕਦਾ ਹੈ। ਯਾਨੀ ਤੁਸੀਂ ਚਾਹੋ ਤਾਂ ਈਮੇਲ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਵੀ ਲੈ ਸਕਦੇ ਹੋ। ਐਕ‍ਸਪਾਇਰੀ ਤਰੀਕ ਖ਼ਤ‍ਮ ਹੋਣ ਤੋਂ ਬਾਅਦ ਇਹ ਮੈਸੇਜ ਸਾਹਮਣੇ ਵਾਲੇ ਦੇ ਇਨਬਾਕ‍ਸ ਤੋਂ ਅਪਣੇ ਆਪ ਖ਼ਤ‍ਮ ਹੋ ਜਾਵੇਗਾ।  

ਪੁਸ਼ ਨੋਟਿਫ਼ਿਕੇਸ਼ਨ ਹੋਣਗੇ ਘੱਟ : ਗੂਗਲ ਦਾ ਕਹਿਣਾ ਹੈ ਕਿ ਇਹ ਜੀਮੇਲ ਯੂਜ਼ਰਜ਼ ਲਈ 97 ਫ਼ੀ ਸਦੀ ਤਕ ਪੁਸ਼ ਨੋਟਿਫ਼ਿਕੇਸ਼ਨਜ਼ ਨੂੰ ਘੱਟ ਕਰ ਦੇਵੇਗਾ। ਜੀਮੇਲ ਸਿਰਫ਼ ਉਂਜ ਈਮੇਲ ਦੀ ਹੀ ਨੋਟਿਫਿਕੇਸ਼ਨ ਭੇਜੇਗਾ, ਜੋ ਤੁਹਾਡੇ ਲਈ ਜ਼ਰੂਰੀ ਹਨ।

ਮੇਲ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ : ਜੀਮੇਲ ਯੂਜ਼ਰਜ਼ ਨੂੰ ਮੇਲ ਦਾ ਜਵਾਬ ਲਿਖਣ ਦੀ ਜ਼ਰੂਰਤ ਨਹੀਂ ਹੋਵੇਗੀ। ‘ਥੈਂਕਿਊ’,  ‘ਲੈਟਸ ਗੋ’ ਵਰਗੇ ਜਵਾਬ ਤੁਹਾਨੂੰ ਪ੍ਰੀ - ਟਾਇਪਡ ਜਵਾਬਾਂ ਦੇ ਵਿਕਲਪ 'ਚ ਮਿਲ ਜਾਣਗੇ। ਇਸ ਨਾਨਲ ਤੁਹਾਡੇ ਸਮੇਂ ਦੀ ਬਚਤ ਹੋਵੇਗੀ।