ਗੂਗਲ ਚਾਹੁੰਦੈ ਤੁਸੀਂ ਵੀ ਕਰੋ ਇਹਨਾਂ ਐਪਸ ਨੂੰ ਡਾਉਨਲੋਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਨੇ ਪਲੇ ਸਟੋਰ ਉਤੇ ਮੌਜੂਦ ਐਂਡਰਾਇਡ ਐਕਸੀਲੈਂਸ ਐਪਸ ਦੀ ਤਿਮਾਹੀ ਲਿਸਟ ਜਾਰੀ ਕਰ ਦਿਤੀ ਹੈ। ਇਹਨਾਂ ਐਪਸ ਨੂੰ ਇਹਨਾਂ ਦੀ ਕਿਆਲਿਟੀ, ਯੂਜ਼ਰਜ਼ ਦੇ ਤਜ਼ਰਬੇ ਅਤੇ...

apps

ਗੂਗਲ ਨੇ ਪਲੇ ਸਟੋਰ ਉਤੇ ਮੌਜੂਦ ਐਂਡਰਾਇਡ ਐਕਸੀਲੈਂਸ ਐਪਸ ਦੀ ਤਿਮਾਹੀ ਲਿਸਟ ਜਾਰੀ ਕਰ ਦਿਤੀ ਹੈ। ਇਹਨਾਂ ਐਪਸ ਨੂੰ ਇਹਨਾਂ ਦੀ ਕਿਆਲਿਟੀ, ਯੂਜ਼ਰਜ਼ ਦੇ ਤਜ਼ਰਬੇ ਅਤੇ ਸਟ੍ਰਾਂਗ ਟੈਕਨਿਕਲ ਪਰਫਾਰਮੈਂਸ ਦੇ ਆਧਾਰ ਉਤੇ ਚੁਣਿਆ ਗਿਆ ਹੈ। ਉਹ ਐਪਸ ਜਿਨ੍ਹਾਂ ਨੂੰ ਗੂਗਲ ਚਾਹੁੰਦਾ ਹੈ ਕਿ ਤੁਸੀਂ ਜ਼ਰੂਰ ਡਾਉਨਲੋਡ ਕਰੋ। 

ਇਹ ਮਫ਼ਤ ਐਪ ਹੈ ਜਿਸ ਦੀ ਮਦਦ ਨਾਲ ਤੁਸੀਂ ਸਪੈਨਿਸ਼, ਇੰਗਲਿਸ਼, ਜਰਮਨ, ਕੋਰੀਅਨ, ਫਰੈਂਚ, ਹਿੰਦੀ, ਰਸਿਅਨ, ਚੀਨੀ, ਅਰਬੀ ਅਤੇ ਜਪਾਨੀ ਭਾਸ਼ਾਵਾਂ ਸਿਖ ਸਕਦੇ ਹੋ।  ਇਸ ਨੂੰ ਤੁਸੀਂ ਆਡੀਓ ਬੁਕਸ ਦੇ ਵਲੋਂ ਸਿਖ ਸਕਦੇ ਹੋ। ਬਿਹਤਰ ਉਚਾਰਣ ਲਈ ਤੁਸੀਂ ਇਸ ਨੂੰ ਸੁਣ ਵੀ ਸਕਦੇ ਹੋ। 

ਇਸ ਐਪ ਦੇ ਇਸਤੇਮਾਲ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਭਾਰ ਨੂੰ ਕਿਵੇਂ ਘੱਟ ਕੀਤਾ ਜਾਵੇ ? ਇਹ ਤੁਹਾਡੀ ਇਕ ਸਿਹਤਮੰਦ ਰੂਟੀਨ ਸ਼ੁਰੂ ਕਰਨ ਵਿਚ ਵੀ ਮਦਦ ਕਰਦਾ ਹੈ। 

ਫਾਰਚਿਊਨ ਸਿਟੀ ਐਪ ਇਕ ਫਨ ਸਿਟੀ ਸਿਮੁਲੇਸ਼ਨ ਗੇਮ ਦੇ ਰੂਪ ਵਿਚ ਹੁੰਦਾ ਹੈ। ਇਸ ਦੀ ਮਦਦ ਨਾਲ ਤੁਸੀਂ ਅਪਣੇ ਖਰਚਿਆਂ ਦਾ ਰਿਕਾਰਡ ਰੱਖ ਸਕਦੇ ਹੋ। 

ਇਹ ਵੀ ਇਕ ਮੁਫ਼ਤ ਐਪ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈਟ ਦੇ ਵੀ ਜਾਪਾਨੀ, ਕੋਰੀਅਨ, ਚੀਨੀ ਵਰਗੀ ਭਾਸ਼ਾਵਾਂ ਸਿਖ ਸਕਦੇ ਹੋ। 

ਇਹ ਵੀ ਇਕ ਮੁਫ਼ਤ ਐਪ ਹੈ। ਇਹ ਸਿਰਫ਼ ਤੁਹਾਨੂੰ ਭਾਸ਼ਾਵਾਂ ਹੀ ਨਹੀਂ ਸਿਖਾਉਂਦਾ ਸਗੋਂ ਤੁਹਾਡੇ ਗ੍ਰਾਮਰ ਅਤੇ ਸ਼ਬਦਮਾਲਾ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਕੁੱਝ ਹੋਰ ਫੀਚਰਸ ਦੇ ਨਾਲ ਇਸ ਦਾ ਪੇਡ ਵਰਜਨ ਵੀ ਤੁਹਾਨੂੰ ਮਿਲ ਜਾਵੇਗਾ। 

ਪਿਕਸਆਰਟ ਇਕ ਮੁਫ਼ਤ ਐਪਲਿਕੇਸ਼ਨ ਹੈ ਜਿਸ ਦੀ ਮਦਦ ਨਾਲ ਤੁਸੀਂ ਤਸਵੀਰਾਂ ਨੂੰ ਐਡਿਟ ਕਰ ਸਕਦੇ ਹੋ ਅਤੇ ਇਨ੍ਹਾਂ ਦਾ ਕੋਲਾਜ ਵੀ ਬਣਾ ਸਕਦੇ ਹੋ। ਇਸ ਵਿਚ ਤੁਸੀਂ ਇਫ਼ੈਕਟਸ ਅਤੇ ਫਿਲਟਰ ਵਰਗੇ ਟੂਲਸ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਐਪ ਵਿਚ ਤੁਸੀਂ ਤਸਵੀਰਾਂ ਵਿਚ ਟੈਕਸਟ ਨੂੰ ਜੋੜ ਸਕਦੇ ਹੋ। 

ਇਹ ਇਕ ਮੁਫ਼ਤ ਚੈਰਿਟੀ ਐਪ ਹੈ ਜਿਸ ਨੂੰ ਵਰਲਡ ਫੂਡ ਪ੍ਰੋਗਰਾਮ ਵਲੋਂ ਚਲਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਤੁਸੀਂ ਭੁੱਖੇ ਬੱਚਿਆਂ ਲਈ ਖਾਣ ਦੀ ਵਿਵਸਥਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁੱਝ ਰੁਪਏ ਦੇਣੇ ਹੁੰਦੇ ਹਨ ਜਿਸ ਦੇ ਨਾਲ ਭੁੱਖੇ ਬੱਚਿਆਂ ਨੂੰ ਖਾਣਾ ਖਿਲਾਇਆ ਜਾ ਸਕੇ।