Realme 2 ਨੂੰ ਮਿਲਿਆ ਐਨਡਰਾਇਡ ਪਾਈ ਅਪਡੇਟ

ਏਜੰਸੀ

ਜੀਵਨ ਜਾਚ, ਤਕਨੀਕ

ਜਾਣੋ ਇਸ ਦੇ ਹੋਰ ਫੀਚਰਜ਼ ਬਾਰੇ

Realme 2 android pie update with coloros 6 on top debuts in india 2

ਨਵੀਂ ਦਿੱਲੀ: Realme 2 ਨੂੰ ਪਿਛਲੇ ਮਹੀਨੇ ਐਨਡਰਾਇਡ ਪਾਈ 'ਤੇ ਆਧਾਰਿਤ ਕਲਰਓਐਸ 6 ਬੀਟਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਸੀ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਬੇਟਾ ਟੈਸਟਿੰਗ ਫੇਜ਼ ਹੁਣ ਸਮਾਪਤ ਹੋ ਗਿਆ ਹੈ ਕਿਉਂ ਕਿ Realme ਨੇ ਹੁਣ ਭਾਰਤ ਵਿਚ Realme 2 ਲਈ ਸਟੇਬਲ ਕਲਰਓਐਸ 6 ਅਪਡੇਟ ਨੂੰ ਰੋਲ ਆਉਟ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਫ਼ੋਨ ਦੇ ਸਾਫਟਵੇਅਰ ਨੂੰ ਐਨਡਰਾਇਡ ਪਾਈ ਵਿਚ ਅਪਗ੍ਰੇਡ ਕੀਤਾ ਗਿਆ ਹੈ।

Realme 2 ਨੂੰ ਮਿਲਿਆ ਨਵਾਂ ਅਪਡੇਟ ਕਈ ਫੀਚਰਜ਼ ਨਾਲ ਆ ਰਿਹਾ ਹੈ ਜਿਵੇਂ ਕਿ ਰਾਈਡਿੰਗ ਮੋਡ, ਨੈਵੀਗੇਸ਼ਨ ਜੇਸਚਰ ਅਤੇ ਐਪ ਲਾਂਚਰ ਆਦਿ। Realme 2 ਨੂੰ ਅਪਡੇਟੇਡ ਡਿਫਾਲਟ ਯੂਆਈ ਥੀਮ ਨਾਲ ਜੂਨ ਐਨਡਰਾਇਡ ਸਿਕਿਊਰਿਟੀ ਪੈਚ ਵੀ ਮਿਲਣ ਲੱਗਿਆ ਹੈ। ਦਸ ਦਈਏ ਕਿ ਪਿਛਲੇ ਮਹੀਨੇ Realme 2 ਦੇ ਕੁਝ ਹੀ ਯੂਜ਼ਰਸ ਨੂੰ ਐਨਡਰਾਇਡ ਕਲਰਓਐਸ 6 ਬੀਟਾ ਅਪਡੇਟ ਮਿਲਿਆ ਸੀ।

ਅਧਿਕਾਰਿਕ Realme  ਫੋਰਸ  'ਤੇ ਇਕ ਪੋਸਟ ਅਨੁਸਾਰ ਹੁਣ ਸਟੇਬਲ ਅਪਡੇਟ ਨੂੰ ਰੋਲ ਆਉਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪਡੇਟ ਨਾਲ ਹੀ ਵੱਡਾ ਬਦਲਾਅ ਜੋ ਦੇਖਣ ਨੂੰ ਮਿਲੇਗਾ ਉਹ ਹੈ ਐਨਡਰਾਇਡ ਪਾਈ ਅਪਗ੍ਰੇਡ ਅਤੇ ਜੂਨ ਐਨਡਰਾਇਡ ਸਿਕਿਊਰਿਟੀ ਪੈਚ। ਜੇ ਫੰਕਸ਼ਨਲ ਅਤੇ ਯੂਆਈ ਬਦਲਾਅ ਬਾਰੇ ਗੱਲ ਕਰੀਏ ਤਾਂ ਅਪਡੇਟ ਨਾਲ ਸਟੇਟਸ ਬਾਰ ਵਿਚ ਨੋਟੀਫਿਕੈਸ਼ਨ ਆਈਕਨ ਆਦਿ ਨੂੰ ਜੋੜਿਆ ਗਿਆ ਹੈ।

ਕਲਰਓਐਸ 6 ਨੇਵੀਗੇਸ਼ਨ ਜੇਸਚਰ ਅਤੇ ਰਾਈਡਿੰਗ ਮੋਡ ਸਪੋਰਟ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਨੋਟੀਫਿਕੈਸ਼ਨ ਸ਼ੇਡ ਦਾ ਡਿਜ਼ਾਇਨ ਵੀ ਬਦਲ ਦਿੱਤਾ ਗਿਆ ਹੈ ਕਿਉਂ ਕਿ ਇਹ ਹੁਣ ਕਲੀਨਰ ਡਿਜ਼ਾਇਨ ਦੇ ਨਾਲ ਵੱਡੇ ਆਈਕਨ ਨਾਲ ਲੈਸ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਪਡੇਟ ਨੂੰ  ਬੈਚ ਬਣਾ ਕੇ ਰੋਲ ਆਉਟ ਕੀਤਾ ਗਿਆ ਹੈ। ਅਜਿਹੇ ਵਿਚ ਸਾਰੇ ਯੂਜ਼ਰਸ ਤਕ ਅਪਡੇਟ ਪਹੁੰਚਾਉਣ ਵਿਚ ਸਮਾਂ ਲਗਦਾ ਹੈ।