Bugatti Chiron ਨੇ ਰਫ਼ਤਾਰ 'ਚ ਬਣਾਇਆ ਨਵਾਂ ਵਿਸ਼ਵ ਰਿਕਾਰਡ 

ਏਜੰਸੀ

ਜੀਵਨ ਜਾਚ, ਤਕਨੀਕ

ਗੋਲੀ ਤੋਂ ਵੀ ਤੇਜ਼ ਦੌੜੀ Bugatti Chiron!

Bugatti Chiron

ਜਰਮਨੀ: ਬੁਗਾਟੀ ਦੀ ਸ਼ਾਨਦਾਰ ਸੁਪਰ ਸਪੋਰਟਸ ਕਾਰ ਚਿਰੋਨ ਨੇ ਰਫ਼ਤਾਰ ਦਾ ਨਵਾਂ ਵਰਲਡ ਰਿਕਾਰਡ ਬਣਾਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਇਸ ਮਾਡੀਫਾਈ ਬੁਗਾਟੀ ਚਿਰੋਨ ਨੇ 490.50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਕੇ ਦੁਨੀਆ ਦੀ ਸਭ ਤੋਂ ਤੇਜ਼ ਕਾਰ ਦਾ ਰਿਕਾਰਡ ਅਪਣੇ ਨਾਂਅ ਕਰ ਲਿਆ ਹੈ। ਨਾਲ ਇਹ ਦੁਨੀਆ ਦੀ ਪਹਿਲੀ ਹਾਈਪਰ ਕਾਰ ਬਣ ਗਈ ਹੈ, ਜਿਸ ਨੇ 480 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਰਫ਼ਤਾਰ ਭਰੀ ਹੈ।

ਬੁਗਾਟੀ ਚਿਰੋਨ ਨੇ ਇਹ ਕਾਰਨਾਮਾ ਜਰਮਨੀ ਵਿਚ ਦਿਖਾਇਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਰਿਕਾਰਡ ਬੁਗਾਟੀ ਚਿਰੋਨ ਦੇ ਸਟੈਂਡਰਡ ਮਾਡਲ ਨੇ ਨਹੀਂ ਬਲਕਿ ਮਾਡੀਫਾਈ ਮਾਡਲ ਨੇ ਬਣਾਇਆ, ਜਿਸ ਦੇ ਲਈ ਕਾਰ ਵਿਚ ਕਈ ਬਦਲਾਅ ਕੀਤੇ ਗਏ ਸਨ। ਚਿਰੋਨ ਦਾ ਇਹ ਮਾਡਲ ਸਟੈਂਡਰਡ ਮਾਡਲ ਨਾਲੋਂ 25 ਸੈਂਟੀਮੀਟਰ ਲੰਬਾ ਹੈ, ਇਸ ਦੇ ਪਿੱਛੇ ਵੱਲ ਏਅਰੋ ਡਾਇਨੈਮਿਕਸ ਨੂੰ ਬਿਹਤਰ ਕਰਨ ਲਈ ਕ੍ਰਾਸ ਸੈਕਸ਼ਨ ਨੂੰ ਘੱਟ ਕੀਤਾ ਗਿਆ ਹੈ। ਮਾਡੀਫਾਈ ਚਿਰੋਨ ਵਿਚ ਨਵਾਂ ਐਗਜਾਸਟ ਸੈਟਅੱਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਕੀਤੇ ਗਏ ਤਾਂ ਜੋ ਇਸ ਦੀ ਰਫ਼ਤਾਰ ਵਧ ਸਕੇ।

ਜੇਕਰ ਇਸ ਕਾਰ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 2 ਸੀਟਰ ਹਾਈਪਰ ਕਾਰ ਦੀ ਦੂਜੀ ਯਾਨੀ ਪੈਸੰਜਰ ਸੀਟ ਨੂੰ ਹਟਾ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਕੰਪਿਊਟਰ ਸਿਸਟਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਡਰਾਈਵਰ ਦੇ ਲਈ ਨਵੀਂ ਸੇਫ਼ਟੀ ਸੀਟ ਲਗਾਈ ਗਈ ਹੈ, ਨਾਲ ਹੀ ਸੁਰੱਖਿਆ ਦੇ ਲਈ ਚੰਗੇ ਪ੍ਰਬੰਧ ਕੀਤੇ ਗਏ ਹਨ।

ਰਿਕਾਰਡ ਬਣਾਉਣ ਵਾਲੀ ਇਸ ਸਪੈਸ਼ਲ ਬੁਗਾਟੀ ਚਿਰੋਨ ਕਾਰ ਵਿਚ 8.0 ਲੀਟਰ, ਕਵਾਡ ਟਰਬੋ ਡਬਲਯੂ 16 ਇੰਜਣ ਦਿੱਤਾ ਗਿਆ ਹੈ। ਇਹ ਇੰਜਣ 1578 ਬੀਐਚਪੀ ਦਾ ਪਾਵਰ ਜਨਰੇਟ ਕਰਦਾ ਹੈ। ਸਟੈਂਡਰਡ ਚਿਰੋਨ ਦੇ ਮੁਕਾਬਲੇ ਇਸ ਦਾ ਪਾਵਰ ਕਰੀਬ 100 ਬੀਐਚਪੀ ਜ਼ਿਆਦਾ ਹੈ। ਹਾਲਾਂਕਿ ਇਸ ਵਿਚ ਦਿੱਤਾ ਗਿਆ ਆਲ ਵੀਲ੍ਹ ਡਰਾਈਵ ਸਿਸਟਮ ਅਤੇ 7 ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਸਟੈਂਡਰਡ ਮਾਡਲ ਵਾਲੇ ਹੀ ਹਨ। ਹੈਨਸੇ ਵੀਨੋਮ ਐਫ5 ਇਸ ਦੀ ਟਾਪ ਸਪੀਡ 301 ਮਾਈਲ ਯਾਨੀ ਕਰੀਬ 484 ਕਿਲੋਮੀਟਰ ਪ੍ਰਤੀ ਘੰਟਾ ਹੈ। ਹਾਲਾਂਕਿ ਅਜੇ ਤਕ ਇਸ ਦਾ ਨਾਮ ਗਿੰਨੀਜ਼ ਬੁੱਕ ਵਿਚ ਦਰਜ ਨਹੀਂ ਹੋਇਆ।

ਕੋਇਨੀ ਗੈਸੇਜ਼ ਅਜੀਰਾ ਆਰਐਸ, ਇਸ ਕਾਰ ਦਾ ਨਾਂਅ ਵੀ ਗਿੰਨੀਜ਼ ਬੁੱਕ ਆਫ਼ ਰਿਕਾਰਡਸ ਵਿਚ ਦੁਨੀਆ ਦੀਆਂ ਸਭ ਤੋਂ ਤੇਜ਼ ਰਫ਼ਤਾਰ ਕਾਰਾਂ ਵਿਚ ਰਹਿ ਚੁੱਕਿਆ ਹੈ। ਇਸ ਦੀ ਟਾਪ ਸਪੀਡ 278 ਮਾਈਲ ਯਾਨੀ ਕਰੀਬ 447 ਕਿਲੋਮੀਟਰ ਪ੍ਰਤੀ ਘੰਟਾ ਹੈ। ਹੈਨਸੇ ਵੀਨੋਮ ਜੀਟੀ, ਇਸ ਸੁਪਰਕਾਰ ਦੀ ਟਾਪ ਸਪੀਡ 270 ਮਾਈਲ ਯਾਨੀ ਕਰੀਬ 434 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾਂਦੀ ਹੈ।

ਬੁਗਾਟੀ ਵੇਰੋਨ ਸੁਪਰ ਸਪੋਰਟ : ਇਹ ਦੁਨੀਆ ਦੀ ਚੌਥੀ ਪਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਆਧਾਰ ’ਤੇ ਦੁਨੀਆ ਦੀ ਦੂਜੀ ਸਭ ਤੋਂ ਤੇਜ਼ ਸਪੀਡ ਵਾਲੀ ਕਾਰ ਹੈ। ਇਸ ਦੀ ਟਾਪ ਸਪੀਡ 268 ਮਾਈਲ ਯਾਨੀ ਕਰੀਬ 431 ਕਿਲੋਮੀਟਰ ਪ੍ਰਤੀ ਘੰਟਾ ਹੈ।

ਬੁਗਾਟੀ ਚਿਰੋਨ : ਇਹ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਪੰਜਵੀਂ ਕਾਰ ਹੈ, ਇਸ ਦੀ ਟਾਪ ਸਪੀਡ 261 ਮਾਈਲ ਯਾਨੀ ਕਰੀਬ 420 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸੇ ਹਾਈਪਰ ਕਾਰ ਦੇ ਮਾਡੀਫਾਈਡ ਵਰਜ਼ਨ ਨੇ ਹੁਣ ਸਾਰੀਆਂ ਕਾਰਾਂ ਦੀ ਰਫ਼ਤਾਰ ਦਾ ਰਿਕਾਰਡ ਤੋੜ ਕੇ ਨਵਾਂ ਵਰਲਡ ਰਿਕਾਰਡ ਬਣਾਇਆ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।