Facebook 'ਤੇ ਜ਼ੁਕਰਬਰਗ ਨੇ ਡਿਲੀਟ ਕੀਤੇ Sent Messages, ਆ ਸਕਦੈ ਨਵਾਂ ਫ਼ੀਚਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅਜਿਹੀ ਖ਼ਬਰਾਂ ਹਨ ਕਿ ਮਾਰਕ ਜ਼ੁਕਰਬਰਗ ਅਤੇ ਦੂਜੇ ਫ਼ੇਸਬੁਕ ਅਧਿਕਾਰੀ ਦੁਆਰਾ ਯੂਜ਼ਰਸ ਨੂੰ ਭੇਜੇ ਗਏ ਮੈਸੇਜ ਰਹੱਸਮਈ ਤਰੀਕੇ ਨਾਲ ਡਿਲੀਟ ਹੋ ਗਏ। ਹੁਣ ਫ਼ੇਸਬੁਕ ਯੂਜ਼ਰਸ ਭੇਜੇ..

Facebook

ਨਵੀਂ ਦਿੱਲੀ: ਅਜਿਹੀ ਖ਼ਬਰਾਂ ਹਨ ਕਿ ਮਾਰਕ ਜ਼ੁਕਰਬਰਗ ਅਤੇ ਦੂਜੇ ਫ਼ੇਸਬੁਕ ਅਧਿਕਾਰੀ ਦੁਆਰਾ ਯੂਜ਼ਰਸ ਨੂੰ ਭੇਜੇ ਗਏ ਮੈਸੇਜ ਰਹੱਸਮਈ ਤਰੀਕੇ ਨਾਲ ਡਿਲੀਟ ਹੋ ਗਏ। ਹੁਣ ਫ਼ੇਸਬੁਕ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਡਿਲੀਟ ਨਹੀਂ ਕਰ ਸਕਦੇ ਹਨ ਪਰ ਕੰਪਨੀ ਦੇ ਸਿਖ਼ਰ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਇਸ ਟਾਸਕ ਨੂੰ ਕੀਤਾ ਅਤੇ ਲੋਕਾਂ ਨੂੰ ਮਿਲੇ ਮੈਸੇਜ ਡਿਲੀਟ ਹੋ ਗਏ। ਦਸ ਦਈਏ ਕਿ ਹੁਣ Facebook ਦੇ ਦਿਨ ਹੁਣ ਚੰਗੇ ਨਹੀਂ ਚੱਲ ਰਹੇ ਹਨ ਅਤੇ ਕੈਂਬਰਿਜ਼ ਐਨਾਲਿਟਿਕਾ ਸਕੈਂਡਲ ਦੇ ਚਲਦੇ ਸੋਸ਼ਲ ਮੀਡੀਆ ਦਿਗਜ ਦੀ ਕੜੀ ਆਲੋਚਨਾ ਹੋ ਰਹੀ ਹੈ।

ਪਰ Sent Message ਨੂੰ ਡਿਲੀਟ ਕਰਨ ਵਾਲੇ ਇਸ ਐਕਸ਼ਨ ਨੂੰ ਫ਼ੇਸਬੁਕ ਅਧਿਕਾਰੀ ਅਤੇ ਇਸ ਦੇ ਯੂਜ਼ਰਸ ਦੇ 'ਚ ਵਿਸ਼ਵਾਸਘਾਤ ਦੇਖਿਆ ਜਾ ਰਿਹਾ ਹੈ। ਸਗੋਂ, ਫ਼ੇਸਬੁਕ ਨੇ Tech Crunch ਦੇ ਨਾਲ ਗੱਲਬਾਤ 'ਚ ਪੁਸ਼ਟੀ ਕਰ ਦਿਤੀ ਹੈ ਕਿ ਕੰਪਨੀ ਨੇ ਕੁੱਝ ਮੈਸੇਜ ਚੁਪਚਾਪ ਡਿਲੀਟ ਕੀਤੇ। ਜਦੋਂ ਕਿ ਉਨ੍ਹਾਂ ਦੇ ਜਵਾਬ ਹੁਣ ਤਕ ਮੌਜੂਦ ਹਨ। ਇਸ ਤੋਂ ਪਹਿਲਾਂ ਟੈੱਕ ਕਰੰਚ ਨੇ ਦਾਅਵਾ ਕੀਤਾ ਸੀ ਕਿ ਵੈੱਬਸਾਈਟ ਦੇ ਕੋਲ ਈਮੇਲਜ਼ ਹਨ ਜਿਨ੍ਹਾਂ 'ਚ ਡਿਲੀਟ ਕੀਤੇ ਗਏ ਮੈਸੇਜ ਦੇ ਪ੍ਰਮਾਣ ਹਨ।

ਟੈੱਕ ਕਰੰਚ ਦੇ ਨਾਲ ਗੱਲਬਾਤ 'ਚ ਫ਼ੇਸਬੁਕ ਨੇ ਅਪਣੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਕੰਪਨੀ ਫ਼ੇਸਬੁਕ ਯੂਜ਼ਰਸ ਲਈ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਵਾਲੇ ਫ਼ੀਚਰ 'ਤੇ ਕੰਮ ਕਰ ਰਹੀ ਹੈ। ਫ਼ੇਸਬੁਕ ਮੁਤਾਬਕ, 2014 'ਚ ਸੋਨੀ ਦੇ ਈਮੇਲ ਹੈਕ ਹੋਣ ਤੋਂ ਬਾਅਦ ਕੰਪਨੀ ਨੇ ਅਪਣੇ ਅਦਿਕਾਰੀ ਦੀ ਗੱਲਬਾਤ ਦੀ ਸੁਰੱਖਿਆ ਲਈ ਕੁੱਝ ਬਦਲਾਅ ਕੀਤੇ। ਇਹਨਾਂ 'ਚ ਮਸੈਂਜਰ 'ਚ ਮਾਰਕ ਦੇ ਭੇਜੇ ਗਏ ਮੈਸੇਜ ਨੂੰ ਇਕ ਨਿਸ਼ਚਿਤ ਸਮੇਂ ਦੇ ਅੰਦਰ ਡਿਲੀਟ ਕਰਨਾ ਵੀ ਸ਼ਾਮਲ ਹੈ। ਅਜਿਹਾ ਅਸੀਂ ਕਾਨੂੰਨੀ ਦਾਇਰੇ 'ਚ ਰਹਿੰਦੇ ਹੋਏ ਕੀਤਾ। ਫ਼ੇਸਬੁਕ ਨੇ ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਕਿ ਇਹ ਫ਼ੀਚਰ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਦਸਿਆ ਕਿ ਹੁਣ ਫ਼ੀਚਰ 'ਤੇ ਕੰਮ ਚਲ ਰਿਹਾ ਹੈ।

ਫ਼ੇਸਬੁਕ ਨੇ ਸਾਫ਼ ਕੀਤਾ ਕਿ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਪਹਿਲਾਂ ਹੀ ਇਕ ਟਾਈਮਰ ਫੰਕਸ਼ਨ ਹੈ, ਜਿਸ ਦਾ ਇਸਤੇਮਾਲ ਯੂਜ਼ਰ ਇਕ ਨਿਸ਼ਚਿਤ ਮਿਆਦ ਦੇ ਅੰਦਰ ਮੈਸੇਜ ਨੂੰ ਆਟੋਮੈਟਿਕ ਡਿਲੀਟ ਕਰਨ ਲਈ ਸੈੱਟ ਕਰ ਸਕਦੇ ਹਨ।

ਹਾਲਾਂਕਿ, ਇਹ ਫ਼ੀਚਰ ਇਕ ਗਲਬਾਤ 'ਚ ਹੀ ਉਪਲਬਧ ਹੈ ਅਤੇ ਜੇਕਰ ਇਹ ਗਲਬਾਤ Secret conversation 'ਚ ਹੁੰਦੀ ਹੈ ਪਰ, ਜ਼ੁਕਰਬਰਗ ਅਤੇ ਫ਼ੇਸਬੁਕ ਅਧਿਕਾਰੀ ਨੇ ਇਕੋ ਜਿਹੇ ਤਰੀਕੇ ਨਾਲ ਯੂਜ਼ਰਸ ਦੇ ਨਾਲ ਨਿੱਜੀ ਗੱਲਬਾਤ 'ਚ ਮੈਸੇਜ ਡਿਲੀਟ ਕੀਤੇ।