WhatsApp ਵਿਚ ਆ ਰਿਹਾ ਹੈ Multi-Device Support ਫੀਚਰ, ਜਾਣੋ ਕੀ ਹੈ ਇਸ 'ਚ ਖ਼ਾਸ

ਏਜੰਸੀ

ਜੀਵਨ ਜਾਚ, ਤਕਨੀਕ

ਵਟਸਐਪ ਪਿਛਲੇ ਕੁਝ ਸਮੇਂ ਤੋਂ ਇਕ ਮਲਟੀ-ਡਿਵਾਇਸ ਸਪੋਰਟ ਫੀਚਰ 'ਤੇ ਕੰਮ ਕਰ ਰਿਹਾ ਹੈ।

WhatsApp

ਨਵੀਂ ਦਿੱਲੀ: ਵਟਸਐਪ ਪਿਛਲੇ ਕੁਝ ਸਮੇਂ ਤੋਂ ਇਕ ਮਲਟੀ-ਡਿਵਾਇਸ ਸਪੋਰਟ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਨਵੇਂ ਫੀਚਰ ਨਾਲ ਵਟਸਐਪ ਅਕਾਊਂਟ ਦੀ ਪਹੁੰਚ ਸਾਰੇ ਮੋਬਾਇਲ ਯੂਜ਼ਰ ਤੱਕ ਹੋ ਜਾਵੇਗੀ। ਯਾਨੀ ਇਹ ਹਰ ਡਿਵਾਇਸ 'ਤੇ ਕੰਮ ਕਰੇਗਾ। ਫਿਲਹਾਲ ਇਹ ਸੀਮਤ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਹਾਲਾਂਕਿ ਇਹ ਫੀਚਰ ਕਦੋਂ ਉਪਲਬਧ ਹੋਵੇਗਾ, ਇਹ ਤੈਅ ਨਹੀਂ ਹੈ।

WABetaInfo ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਵਟਸਐਪ ਬੀਟਾ ਦੇ ਨਵੇਂ ਵਰਜ਼ਨ ਯਾਨੀ ਕਿ 2.20.152 ਵਿਚ ਇਹ ਫੀਚਰ ਮਲਟੀ ਡਿਵਾਇਸ ਸਪੋਟ ਦੀ ਬਜਾਏ ਲਿੰਕਡ ਡਿਵਾਇਸ ਦੇ ਨਾਂਅ ਨਾਲ ਦਿੱਤਾ ਜਾ ਰਿਹਾ ਹੈ। WABetaInfo ਨੇ ਇਸ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ।

ਸ਼ੇਅਰ ਕੀਤੇ ਗਏ ਸਕਰੀਨਸ਼ਾਟ ਵਿਚ ਇਕ ਮੈਸੇਜ ਵੀ ਦਿੱਤਾ ਗਿਆ ਹੈ। ਮੈਸੇਜ ਵਿਚ ਲਿਖਿਆ ਹੈ ਕਿ ਹੁਣ ਵਟਸਐਪ ਨੂੰ ਦੂਜੇ ਡਿਵਾਇਸ 'ਤੇ ਵੀ ਵਰਤਿਆ ਜਾ ਸਕਦਾ ਹੈ ਅਤੇ ਬ੍ਰਾਊਜ਼ਰ ਕੰਪਿਊਟਰ ਅਤੇ ਫੇਸਬੁੱਕ ਪੋਰਟਲ ਤੋਂ ਭੇਜਿਆ ਮੈਸੇਜ ਵੀ ਰਿਸੀਵ ਕੀਤਾ ਜਾ ਸਕਦਾ ਹੈ।

ਇਸ ਮੈਸੇਜ ਦੇ ਹੇਠਾਂ ਇਕ ਗ੍ਰੀਨ ਬਟਨ ਵੀ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰ ਨਵੇਂ ਡਿਵਾਇਸ ਨੂੰ ਲਿੰਕ ਕਰ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾ ਰਿਹਾ ਹੈ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਅਪਣੇ ਵਟਸਐਪ ਅਕਾਊਂਟ ਨੂੰ ਦੂਜੇ ਫੋਨ 'ਤੇ ਚਲਾ ਸਕਣਗੇ ਜਾਂ ਨਹੀਂ। ਇਸ ਤੋਂ ਪਹਿਲਾਂ ਆਏ ਐਪ ਦੇ ਐਂਡਰਾਇਡ ਬੀਟਾ ਵਰਜ਼ਨ 2.20.143 ਵਿਚ ਪ੍ਰਾਇਮਰੀ ਰਜਿਸਟਰੇਸ਼ਨ ਸਕਰੀਨ ਦੇਖਿਆ ਗਿਆ ਸੀ।

ਇੱਥੇ ਐਪ ਯੂਜ਼ਰਸ ਨੂੰ ਵਾਈ-ਫਾਈ 'ਤੇ ਜਾਣ ਲਈ ਕਹਿੰਦਾ ਹੈ। ਸਕਰੀਨਸ਼ਾਟ ਵਿਚ ਲਿਖਿਆ ਗਿਆ ਹੈ ਕਿ ਬਿਨਾਂ ਵਾਈ-ਫਾਈ ਲੌਗਇਨ ਹੌਲੀ ਹੋ ਸਕਦਾ ਹੈ ਅਤੇ ਇਸ ਵਿਚ ਬਹੁਤ ਸਾਰਾ ਡੇਟਾ ਪਲਾਨ ਖਰਚ ਹੋ ਸਕਦਾ ਹੈ। ਮਲਟੀ-ਡਿਵਾਈਸ ਫੀਚਰ ਰੋਲਆਊਟ ਤੋਂ ਬਾਅਦ, ਜੇਕਰ ਤੁਸੀਂ ਇਸ ਨੂੰ ਐਕਟੀਵੇਟ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਸਾਰੇ ਡਿਵਾਈਸ 'ਤੇ ਸੁਨੇਹੇ ਮਿਲਣਗੇ ਜਿਨ੍ਹਾਂ 'ਤੇ ਤੁਸੀਂ ਵਟਸਐਪ ਨੂੰ ਲੌਗਇਨ ਕੀਤਾ ਹੈ।