ਨਾਸਾ ਵਲੋਂ 2030 ਤਕ ਸ਼ੁੱਕਰ ਗ੍ਰਹਿ ਲਈ ਦੋ ਮਿਸ਼ਨਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਾਸਾ ( NASA)  ਦੇ ਗ੍ਰਹਿ ਵਿਗਿਆਨ ਵਿਭਾਗ ਲਈ ਇਹ ਇਕ ਮਹੱਤਵਪੂਰਨ ਤਬਦੀਲੀ ਦਾ ਪ੍ਰਤੀਕ ਹੈ ਕਿਉਂਕਿ1990 ਦੇ ਬਾਅਦ ਤੋਂ ਸ਼ੁੱਕਰ ਗ੍ਰਹਿ ਤਕ ਕਿਸੇ ਮਿਸ਼ਨ ਨੂੰ ਨਹੀਂ ਭੇਜਿਆ

NASA

ਲੰਡਨ (London)  : ਸਾਡੇ ਸੌਰਮੰਡਲ ਦੀ ਦਹਾਕਿਆਂ ਤੋਂ ਜਾਰੀ ਖੋਜ ਵਿਚ ਸਾਡੇ ਗੁਆਂਢੀ ਗ੍ਰਹਿਆਂ ਵਿਚੋਂ ਇਕ ਸ਼ੁੱਕਰ ( Venus) ਗ੍ਰਹਿ ਨੂੰ ਹਰ ਵਾਰੀ ਅਣਡਿੱਠਾ ਕੀਤਾ ਗਿਆ ਜਾਂ ਉਸ ਦੇ ਬਾਰੇ ਵਿਚ ਜਾਣਨ-ਸਮਝਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਗਈ ਪਰ ਹੁਣ ਚੀਜ਼ਾਂ ਬਦਲਣ ਵਾਲੀਆਂ ਹਨ।

ਨਾਸਾ ( NASA)  ਦੇ ਸੌਰਮੰਡਲ ਖੋਜ ਪ੍ਰੋਗਰਾਮ ਵਲੋਂ ਹਾਲ ਹੀ ਵਿਚ ਕੀਤੇ ਐਲਾਨ ਵਿਚ ਦੋ ਮਿਸ਼ਨਾਂ ਨੂੰ ਹਰੀ ਝੰਡੀ ਦਿਤੀ ਗਈ ਹੈ ਅਤੇ ਇਹ ਦੋਵੇਂ ਮਿਸ਼ਨ ਸ਼ੁੱਕਰ ( Venus) ਗ੍ਰਹਿ ਲਈ ਹਨ। ਇਨ੍ਹਾਂ ਦੋ ਅਭਿਲਾਸ਼ੀ ਮਿਸ਼ਨਾਂ ਨੂੰ 2028 ਤੋਂ 2030 ਵਿਚਕਾਰ ਸ਼ੁਰੂ ਕੀਤਾ ਜਾਵੇਗਾ।

 

 

ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

 

ਨਾਸਾ ( NASA)  ਦੇ ਗ੍ਰਹਿ ਵਿਗਿਆਨ ਵਿਭਾਗ ਲਈ ਇਹ ਇਕ ਮਹੱਤਵਪੂਰਨ ਤਬਦੀਲੀ ਦਾ ਪ੍ਰਤੀਕ ਹੈ ਕਿਉਂਕਿ ਉਸ ਨੇ 1990 ਦੇ ਬਾਅਦ ਤੋਂ ਸ਼ੁੱਕਰ ( Venus) ਗ੍ਰਹਿ ਤਕ ਕਿਸੇ ਮਿਸ਼ਨ ਨੂੰ ਨਹੀਂ ਭੇਜਿਆ ਹੈ। ਇਹ ਪੁਲਾੜ ਵਿਗਿਆਨੀਆਂ ਨੂੰ ਉਤਸ਼ਾਹਤ ਕਰਨ ਵਾਲੀ ਖ਼ਬਰ ਹੈ।

 

Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ

 

ਸ਼ੁੱਕਰ ( Venus) ਗ੍ਰਹਿ ’ਤੇ ਹਾਲਾਤ ਪ੍ਰਤੀਕੂਲ ਹਨ। ਉਸ ਦੇ ਵਾਤਾਵਰਨ ਵਿਚ ਸਲਰਿਕ ਐਸਿਡ ਹੈ ਅਤੇ ਸਤਿਹ ਦਾ ਤਾਪਮਾਨ ਇੰਨਾ ਗਰਮ ਹੈ ਕਿ ਸ਼ੀਸ਼ਾ ਪਿਘਲ ਸਕਦਾ ਹੈ ਪਰ ਇਹ ਹਮੇਸ਼ਾ ਤੋਂ ਅਜਿਹਾ ਨਹੀਂ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੁੱਕਰ ( Venus) ਗ੍ਰਹਿ ਦੀ ਉਤਪਤੀ ਬਿਲਕੁੱਲ ਧਰਤੀ ਦੀ ਉਤਪੱਤੀ ਵਾਂਗ ਹੋਈ ਸੀ।

ਧਰਤੀ ’ਤੇ ਕਾਰਬਨ ਮੁੱਖ ਤੌਰ ’ਤੇ ਪੱਥਰਾਂ ਵਿਚਾਲੇ ਫਸਿਆ ਹੋਇਆ ਹੈ ਜਦਕਿ ਸ਼ੁੱਕਰ ( Venus) ਗ੍ਰਹਿ ’ਤੇ ਇਸ ਖਿਸਕ ਕੇ ਵਾਤਾਵਰਨ ਵਿਚ ਚਲਾ ਗਿਆ ਜਿਸ ਨਾਲ ਇਸ ਦੇ ਵਾਤਾਵਰਨ ਵਿਚ ਤਕਰੀਬਨ 96 ਫ਼ੀ ਸਦੀ ਕਾਰਬਨ ਡਾਈਆਕਸਾਈਡ ਹੈ। ਇਸ ਨਾਲ ਬਹੁਤ ਤੇਜ਼ ਗ੍ਰੀਨਹਾਊਸ ਪ੍ਰਭਾਵ ਪੈਦਾ ਹੋਇਆ ਜਿਸ ਨਾਲ ਸਤਹਿ ਦਾ ਤਾਪਮਾਨ 750 ਕੈਲਵਿਨ (470 ਡਿਗਰੀ ਸੈਲਸੀਅਸ ਜਾਂ 900 ਡਿਗਰੀ ਫ਼ਾਰਨੇਹਾਈਟ ਤਕ ਚਲਾ ਗਿਆ ਹੈ।