Starliner Spacecraft Returned: ਸਟਾਰਲਾਈਨਰ ਪੁਲਾੜ ਯਾਨ ਸੁਨੀਤਾ ਵਿਲੀਅਮਜ਼ ਤੋਂ ਬਿਨਾਂ ਧਰਤੀ 'ਤੇ ਪਰਤਿਆ
Starliner Spacecraft Returned: ਨਿਊ ਮੈਕਸੀਕੋ ਦੇ ਰੇਗਿਸਤਾਨ ਵਿੱਚ ਹੋਈ ਲੈਂਡਿੰਗ
Starliner Spacecraft Returned: ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਨੂੰ ਪੁਲਾੜ ਸਟੇਸ਼ਨ 'ਤੇ ਲੈ ਕੇ ਜਾਣ ਵਾਲਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ ਹੈ। ਇਸ ਨੂੰ 3 ਵੱਡੇ ਪੈਰਾਸ਼ੂਟ ਅਤੇ ਏਅਰਬੈਗਸ ਦੀ ਮਦਦ ਨਾਲ ਸੁਰੱਖਿਅਤ ਉਤਾਰਿਆ ਗਿਆ।
ਇਸ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ 3:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵੱਖ ਕੀਤਾ ਗਿਆ। ਇਹ ਸਵੇਰੇ 9.32 ਵਜੇ ਅਮਰੀਕੀ ਰਾਜ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ (ਰੇਗਿਸਤਾਨ) 'ਤੇ ਉਤਰਿਆ।
ਨਾਸਾ ਦੀ ਵੈੱਬਸਾਈਟ ਮੁਤਾਬਕ ਸਟਾਰਲਾਈਨਰ (ਸਪੇਸ ਕ੍ਰਾਫਟ) ਨੇ ਸਵੇਰੇ 9.15 ਵਜੇ ਧਰਤੀ ਦੇ ਵਾਯੂਮੰਡਲ 'ਚ ਪ੍ਰਵੇਸ਼ ਕੀਤਾ ਸੀ। ਦਾਖਲੇ ਤੋਂ ਬਾਅਦ ਇਸ ਦੀ ਰਫਤਾਰ ਲਗਭਗ 2,735 ਕਿਲੋਮੀਟਰ ਪ੍ਰਤੀ ਘੰਟਾ ਸੀ। ਲੈਂਡਿੰਗ ਤੋਂ ਠੀਕ 3 ਮਿੰਟ ਪਹਿਲਾਂ ਪੁਲਾੜ ਯਾਨ ਦੇ 3 ਪੈਰਾਸ਼ੂਟ ਖੁੱਲ੍ਹ ਗਏ।
ਬੋਇੰਗ ਕੰਪਨੀ ਨੇ ਨਾਸਾ ਦੇ ਨਾਲ ਮਿਲ ਕੇ ਇਹ ਪੁਲਾੜ ਯਾਨ ਬਣਾਇਆ ਹੈ। 5 ਜੂਨ ਨੂੰ ਇਸ ਵਿੱਚ ਸੁਨੀਤਾ ਅਤੇ ਬੁਸ਼ ਵਿਲਮੋਰ ਨੂੰ ਆਈ.ਐੱਸ.ਐੱਸ. ਉੱਤੇ ਭੇਜਿਆ ਗਿਆ ਸੀ। ਇਹ ਸਿਰਫ 8 ਦਿਨਾਂ ਦਾ ਮਿਸ਼ਨ ਸੀ। ਪਰ ਤਕਨੀਕੀ ਖਰਾਬੀ ਕਾਰਨ ਇਸ ਦੀ ਵਾਪਸੀ ਮੁਲਤਵੀ ਕਰਨੀ ਪਈ। ਹੁਣ ਇਹ ਪੁਲਾੜ ਯਾਨ ਬਿਨਾਂ ਚਾਲਕ ਦਲ ਦੇ ਧਰਤੀ 'ਤੇ ਵਾਪਸ ਆ ਗਿਆ ਹੈ।
ਸਟਾਰਲਾਈਨਰ ਦੇ ਲੈਂਡਿੰਗ ਤੋਂ ਬਾਅਦ, ਨਾਸਾ ਅਤੇ ਬੋਇੰਗ ਦੀ ਟੀਮ ਇਸ ਨੂੰ ਵਾਪਸ ਅਸੈਂਬਲੀ ਯੂਨਿਟ ਵਿੱਚ ਲੈ ਜਾਵੇਗੀ। ਉੱਥੇ ਉਸ ਦੀ ਜਾਂਚ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਸਟਾਰਲਾਈਨ ਦਾ ਪ੍ਰੋਪਲਸ਼ਨ ਸਿਸਟਮ ਖਰਾਬ ਕਿਉਂ ਹੋਇਆ। ਕਿਸ ਕਾਰਨ ਹੀਲੀਅਮ ਲੀਕ ਹੋਈ ਹੈ।