PhonePe ਨੇ UPI ਟ੍ਰਾਂਜੈਕਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੁਲ ਟ੍ਰਾਂਜੈਕਸ਼ਨ ਦੇ 30 ਫੀਸਦ ਤੋਂ ਜ਼ਿਆਦਾ ਵਾਲਿਊਮ ਵਿਚ ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ।

phonepe

ਨਵੀਂ ਦਿੱੱਲੀ : ਅੱਜ ਕੱਲ੍ਹ ਹਰ ਥਾਂ ਤੇ ਜਾਓ ਤੇ ਆਨਲਾਈਨ ਪੇਮੈਂਟ ਨੂੰ ਜਿਆਦਾ ਤਵੱਜੋ ਦਿੱਤੀ ਜਾਂਦੀ ਹੈ।  ਇਸ ਨੂੰ ਲੈ ਕੇ ਅੱਜ ਡਿਜੀਟਲ ਪੇਮੈਂਟ ਰੇਗੂਲੇਟਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂੁਪੀਆਈ ਪੇਮੈਂਟ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀ ਹੈ। ਇਸ ਗਾਈਡਲਾਈਨਜ਼ ਦੇ ਮੁਤਾਬਕ ਥਰਡ ਪਾਰਟੀ ਪੇਮੈਂਟ ਐਪਸ ਯੂੁਪੀਆਈ ਫ੍ਰੇਮਵਰਕ ਦੇ ਕੁਲ ਟ੍ਰਾਂਜੈਕਸ਼ਨ ਦੇ 30 ਫੀਸਦ ਤੋਂ ਜ਼ਿਆਦਾ ਵਾਲਿਊਮ ਵਿਚ ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ। 

ਇਹ ਲਿਮਟ 1 ਜਨਵਰੀ 2021 ਤੋਂ ਲਾਗੂ ਹੋਵੇਗੀ ਪਰ ਐਨਪੀਸੀਆਈ ਦੇ ਨਵੇਂ ਨਿਯਮ ਨਾਲ ਥਰਡ ਪਾਰਟੀ ਪੇਮੈਂਟ ਐਪਸ ਬਿਲਕੁਲ ਖੁਸ਼ ਨਹੀਂ ਹੈ। ਉਥੇ ਡਿਜੀਟਲ ਪੇਮੈਂਟ ਐਪ PhonePe ਨੇ ਟ੍ਰਾਂਜੈਕਸ਼ਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ।

PhonePe ਨੇ ਟ੍ਰਾਂਜੈਕਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ
PhonePe ਦਾ ਕਹਿਣਾ ਹੈ " ਉਸ ਦੇ ਯੂਜ਼ਰਜ਼ ਲਈ ਟ੍ਰਾਂਜੈਕਸ਼ਨ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ। ਭਾਵ ਫੋਨਪੇ ਬਿਨਾਂ ਕਿਸੇ ਪਰੇਸ਼ਾਨੀ ਦੇ ਟ੍ਰਾਂਜੈਕਸ਼ਨ ਕਰ ਸਕਣਗੇ ਅਤੇ ਉਨ੍ਹਾਂ ਦਾ ਟ੍ਰਾਂਜੈਕਸ਼ਨ ਫੇਲ੍ਹ ਵੀ ਨਹੀਂ ਹੋਵੇਗਾ। ਐਨਪੀਸੀਆਈ ਦੇ ਪੱਤਰ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਹੈ ਕਿ 30 ਫੀਸਦ ਮਾਰਕਿਟ ਸ਼ੇਅਰ ਕੈਪ ਮੌਜੂਦਾ TPAPs ਵਰਗੇ PhonePe ’ਤੇ ਜਨਵਰੀ 2023 ਤਕ ਲਾਗੂ ਨਹੀਂ ਹੁੰਦਾ ਹੈ।"