Data Leak : ਲੱਖਾਂ ਭਾਰਤੀ ਉਪਭੋਗਤਾ 'ਤੇ ਮੰਡਰਾ ਰਿਹੈ ਸਾਈਬਰ ਅਟੈਕ ਦਾ ਖਤਰਾ, ਡਾਰਕ ਵੈੱਬ 'ਤੇ ਲੀਕ ਹੋਇਆ boAt ਦਾ ਡੇਟਾ

ਏਜੰਸੀ

ਜੀਵਨ ਜਾਚ, ਤਕਨੀਕ

75 ਲੱਖ boAt ਉਪਭੋਗਤਾ ਦਾ ਡਾਟਾ ਚੋਰੀ, Dark Web 'ਤੇ ਹੋਇਆ ਲੀਕ

Data Leak

Data Leak : boat ਭਾਰਤ ਵਿੱਚ ਇੱਕ ਪ੍ਰਸਿੱਧ ਕੰਪਨੀ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੇ ਬਹੁਤ ਸਾਰੇ ਕਿਫਾਇਤੀ ਉਤਪਾਦ ਉਪਲਬਧ ਹਨ। ਇਹ ਕੰਪਨੀ ਆਡੀਓ ਅਤੇ ਸਮਾਰਟਵਾਚਾਂ ਦਾ ਨਿਰਮਾਣ ਕਰਦੀ ਹੈ। ਕੰਪਨੀ ਨੂੰ ਆਪਣੇ ਸਭ ਤੋਂ ਵੱਡੇ ਡੇਟਾ ਲੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਲੱਖਾਂ ਭਾਰਤੀ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ। ਇਹ ਡਾਟਾ ਡਾਰਕ ਵੈੱਬ 'ਤੇ ਸਾਹਮਣੇ ਆਇਆ ਹੈ। ਇਹ ਜਾਣਕਾਰੀ ਇਕ ਰਿਪੋਰਟ ਤੋਂ ਮਿਲੀ ਹੈ।

 

ਫੋਰਬਸ ਦੇ ਅਨੁਸਾਰ, ਇਸ ਡੇਟਾ ਬ੍ਰੀਚ ਦੀ ਜਾਣਕਾਰੀ ਮਸ਼ਹੂਰ ਹੈਕਰਸ ShopifyGUY ਦੁਆਰਾ ਦਿੱਤੀ ਗਈ ਸੀ। ਉਸਦਾ ਦਾਅਵਾ ਹੈ ਕਿ ਉਸਨੇ 5 ਅਪ੍ਰੈਲ ਨੂੰ boAt Lifestyle ਦੇ ਡੇਟਾਬੇਸ ਤੱਕ ਪਹੁੰਚ ਕੀਤੀ ਸੀ। ਡਾਰਕ ਵੈੱਬ 'ਤੇ ਕਰੀਬ 75 ਲੱਖ ਐਂਟਰੀਆਂ ਹਨ। ਡੇਟਾ ਲੀਕ ਵਿੱਚ ਯੂਜਰ ਦਾ ਨਾਮ, ਪਤਾ, ਸੰਪਰਕ ਨੰਬਰ, ਈਮੇਲ ਆਈਡੀ, ਕਸਟਮਰ ਆਈਡੀ ਆਦਿ ਸਾਹਮਣੇ ਆਈ ਹੈ।

 

ਭੋਲੇ -ਭਾਲੇ ਲੋਕਾਂ ਨੂੰ ਪਹੁੰਚਾ ਸਕਦਾ ਹੈ ਨੁਕਸਾਨ 


ਕੋਈ ਵੀ ਹੈਕਰ ਇਹ ਡੇਟਾ ਐਕਸੈਸ ਕਰ ਸਕਦਾ ਹੈ ਅਤੇ ਭੋਲੇ -ਭਾਲੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਵਿੱਚ ਵਿੱਤੀ ਧੋਖਾਧੜੀ, ਫਿਸ਼ਿੰਗ ਸਕੈਮ  ਅਤੇ ਪਛਾਣ ਸੰਬੰਧੀ ਡੇਟਾ ਚੋਰੀ ਹੋ ਸਕਦਾ ਹੈ।

 

ਸਾਈਬਰ ਅਪਰਾਧੀ ਲਗਾ ਸਕਦੇ ਨੇ ਚੂਨਾ 


ਇੱਕ ਖੋਜਕਰਤਾ ਨੇ ਕਿਹਾ ਕਿ ਅਜਿਹੇ ਡੇਟਾ ਦੀ ਵਰਤੋਂ ਕਰਕੇ ਸਾਈਬਰ ਅਪਰਾਧੀ ਬੈਂਕ ਖਾਤਿਆਂ ਆਦਿ ਤੱਕ ਅਣਅਧਿਕਾਰਤ ਪਹੁੰਚ ਪ੍ਰਾਪਤ ਕਰ ਸਕਦੇ ਹਨ ਅਤੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਵੀ ਕਰ ਸਕਦੇ ਹਨ। ਕ੍ਰੈਡਿਟ ਕਾਰਡ ਆਦਿ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਹੋ। ਹਾਲਾਂਕਿ ਖਬਰ ਲਿਖੇ ਜਾਣ ਤੱਕ ਕੰਪਨੀ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

 

ਭਾਰਤੀ ਬਾਜ਼ਾਰ ਵਿੱਚ boAt ਦੇ ਕਈ ਕਿਫਾਇਤੀ ਪ੍ਰੋਡੈਕਟ 


boAt ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ। ਇਹ ਬ੍ਰਾਂਡ ਆਪਣੇ ਕਿਫਾਇਤੀ ਪ੍ਰੋਡੈਕਟ ਦੇ ਕਾਰਨ ਤੇਜ਼ੀ ਨਾਲ ਪ੍ਰਸਿੱਧ ਹੋ ਗਿਆ, ਇਹ ਬ੍ਰਾਂਡ ਆਡੀਓ  ਪ੍ਰੋਡੈਕਟ ਅਤੇ ਪਹਿਨਣਯੋਗ ਪ੍ਰੋਡੈਕਟ ਦਾ ਨਿਰਮਾਣ ਕਰਦਾ ਹੈ। ਭਾਰਤ ਵਿੱਚ ਇਸਦੇ ਲੱਖਾਂ ਗਾਹਕ ਹਨ। ਸਮਾਰਟਵਾਚਾਂ ਆਦਿ ਦੀ ਵਰਤੋਂ ਕਰਨ ਲਈ ਯੂਜਰ   ਨੂੰ boAt ਦੀ ਇੱਕ ਐਪ ਦੀ ਵਰਤੋਂ ਕਰਨੀ ਹੁੰਦੀ ਹੈ , ਜਿੱਥੇ ਕਈ ਯੂਜਰ ਆਪਣੀ ਪਰਸਨਲ ਡਿਟੇਲ ਇੰਟਰ ਕਰਦੇ ਹਨ।