Whatsapp News: ਵਟਸਐਪ 'ਤੇ ਆਵੇਗਾ ਨਵਾਂ ਫੀਚਰ, ਤੁਸੀਂ ਹੋਰ ਐਪਸ 'ਤੇ ਵੀ ਕਰ ਸਕੋਗੇ ਮੈਸੇਜ ਤੇ ਕਾਲ
Whatsapp News: ਵਟਸਐਪ ਰਾਹੀਂ, ਉਪਭੋਗਤਾ ਟੈਲੀਗ੍ਰਾਮ, ਸਿਗਨਲ ਅਤੇ ਗੂਗਲ ਮੈਸੇਜ ਵਰਗੀਆਂ ਥਰਡ ਪਾਰਟੀ ਐਪਸ 'ਤੇ ਮੈਸੇਜਿੰਗ ਅਤੇ ਕਾਲ ਕਰਨ ਦੇ ਯੋਗ ਹੋਣਗੇ
Whatsapp users Will be able to send messages on other apps: ਵਟਸਐਪ ਜਲਦੀ ਹੀ ਯੂਜ਼ਰਸ ਨੂੰ ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਥਰਡ ਪਾਰਟੀ ਐਪਸ 'ਤੇ ਕਾਲ ਅਤੇ ਮੈਸੇਜ ਕਰਨ ਦੀ ਇਜਾਜ਼ਤ ਦੇਣ ਜਾ ਰਿਹਾ ਹੈ। ਮੈਟਾ ਨੇ ਵਟਸਐਪ 'ਚ ਇਸ ਸੇਵਾ ਨੂੰ ਜੋੜਨ ਦੀ ਆਪਣੀ ਯੋਜਨਾ ਸਾਂਝੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ਸਾਲ 2027 ਵਿੱਚ ਥਰਡ ਪਾਰਟੀ ਐਪਸ ਲਈ ਕਾਲਿੰਗ ਫੀਚਰ ਵੀ ਲਿਆਵੇਗੀ।
ਵਟਸਐਪ 'ਚ ਇਕ ਨਵਾਂ ਫੀਚਰ ਆਉਣ ਵਾਲਾ ਹੈ। ਇਹ ਫੀਚਰ ਵਟਸਐਪ ਯੂਜ਼ਰਸ ਨੂੰ ਟੈਲੀਗ੍ਰਾਮ, ਸਿਗਨਲ, iMessage ਅਤੇ Google Messages ਵਰਗੀਆਂ ਥਰਡ ਪਾਰਟੀ ਐਪਸ 'ਤੇ ਮੈਸੇਜ ਕਰਨ ਅਤੇ ਕਾਲ ਕਰਨ ਦੀ ਸਹੂਲਤ ਦੇਵੇਗਾ। ਮੈਟਾ ਨੇ ਵਟਸਐਪ 'ਚ ਇਸ ਸੇਵਾ ਨੂੰ ਜੋੜਨ ਦੀ ਆਪਣੀ ਯੋਜਨਾ ਸਾਂਝੀ ਕੀਤੀ ਹੈ।
ਕੰਪਨੀ ਨੇ ਬਲਾਗ ਪੋਸਟ ਵਿਚ ਕਿਹਾ ਕਿ ਉਹ ਉਪਭੋਗਤਾ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਤਕਨਾਲੋਜੀ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਮੇਟਾ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ ਅਤੇ ਦਿਖਾਇਆ ਹੈ ਕਿ ਵਟਸਐਪ ਅਤੇ ਮੈਸੇਂਜਰ 'ਤੇ ਥਰਡ ਪਾਰਟੀ ਚੈਟਸ ਕਿਵੇਂ ਦਿਖਾਈ ਦੇਣਗੀਆਂ।
ਥਰਡ ਪਾਰਟੀ ਐਪਸ ਲਈ ਕਾਲਿੰਗ ਫੀਚਰ ਸਾਲ 2027 ਵਿਚ ਉਪਲਬਧ ਹੋਵੇਗਾ
ਮੇਟਾ ਨੇ ਕਿਹਾ ਕਿ ਵਟਸਐਪ ਅਤੇ ਮੈਸੇਂਜਰ 'ਚ ਯੂਜ਼ਰਸ ਨੂੰ ਥਰਡ ਪਾਰਟੀ ਚੈਟਸ ਬਾਰੇ ਸੂਚਿਤ ਕਰਨ ਲਈ ਨਵੇਂ ਨੋਟੀਫਿਕੇਸ਼ਨ ਬਣਾਏ ਗਏ ਹਨ। ਇਹ ਉਪਭੋਗਤਾ ਨੂੰ ਨਵੇਂ ਮੈਸੇਜਿੰਗ ਐਪ ਤੋਂ ਆਉਣ ਵਾਲੇ ਸੰਦੇਸ਼ਾਂ ਬਾਰੇ ਸੂਚਿਤ ਕਰੇਗਾ। ਖਾਸ ਗੱਲ ਇਹ ਹੈ ਕਿ ਇਸ 'ਚ ਯੂਜ਼ਰਸ ਇਹ ਤੈਅ ਕਰ ਸਕਣਗੇ ਕਿ ਉਹ ਕਿਸ ਥਰਡ ਪਾਰਟੀ ਐਪ ਤੋਂ ਮੈਸੇਜ ਪ੍ਰਾਪਤ ਕਰਨਾ ਚਾਹੁੰਦੇ ਹਨ। ਮੇਟਾ ਮੁਤਾਬਕ ਯੂਜ਼ਰਸ ਸਾਰੇ ਮੈਸੇਜ ਨੂੰ ਸਿੰਗਲ ਇਨਬਾਕਸ 'ਚ ਦੇਖ ਸਕਣਗੇ।