ਹੁਣ ਚਿਹਰੇ ਅਤੇ ਉਂਗਲਾਂ ਦੇ ਨਿਸ਼ਾਨ ਨਾਲ ਵੀ ਕੀਤਾ ਜਾ ਸਕੇਗਾ ਯੂ.ਪੀ.ਆਈ. ਭੁਗਤਾਨ
ਕੇਂਦਰ ਸਰਕਾਰ ਤੋਂ ‘ਬਾਇਓਮੈਟਿ੍ਰਕ ਫੀਚਰ' ਲਈ ਮਿਲੀ ਮਨਜ਼ੂਰੀ
Now UPI payments can be made with face and fingerprints
Now UPI payments can be made with face and fingerprints : ਯੂ.ਪੀ.ਆਈ. ਪੇਮੈਂਟਸ ਵਿਚ ਹੁਣ ਇਕ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਪ੍ਰਯੋਗਕਰਤਾ ਸ਼ਕਲ ਅਤੇ ਉਂਗਲਾਂ ਦੇ ਨਿਸ਼ਾਨ ਰਾਹੀਂ ਵੀ ਯੂ.ਪੀ.ਆਈ. ਭੁਗਤਾਨ ਵੀ ਕਰ ਸਕਣਗੇ।
7 ਅਕਤੂਬਰ ਨੂੰ, ਐਨ.ਪੀ.ਸੀ.ਆਈ. ਨੂੰ ਕੇਂਦਰ ਸਰਕਾਰ ਤੋਂ ਇਸ ‘ਬਾਇਓਮੈਟਿ੍ਰਕ ਫੀਚਰ’ ਲਈ ਮਨਜ਼ੂਰੀ ਮਿਲੀ ਹੈ। ਇਹ ਜਾਣਕਾਰੀ ਆਲਮੀ ਫਿਨਟੈੱਕ ਪ੍ਰੋਗਰਾਮ ਵਿਚ ਦਿਤੀ ਗਈ ਹੈ। ਦਰਅਸਲ, ਆਰ.ਬੀ.ਆਈ. ਦੇ ਡਿਪਟੀ ਗਵਰਨਰ ਟੀ. ਰਬੀ ਸ਼ੰਕਰ ਨੇ ਮੁੰਬਈ ਵਿਚ ਚੱਲ ਰਹੇ ਇਸ ਪ੍ਰੋਗਰਾਮ ਵਿਚ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਹੁਣ ਇਸ ਨੂੰ ਵੀ ਜਲਦੀ ਹੀ ਯੂ.ਪੀ.ਆਈ. ਐਪ ਵਿਚ ਜੋੜ ਦਿਤਾ ਜਾਵੇਗਾ।