ਫੋਨ ਦੀ ਬੈਟਰੀ ਚਾਰਜ ਕਰਨ ਲਈ ਅਪਨਾਓ ਇਹ ਕੁਝ ਖ਼ਾਸ TRICKS
ਲੋਕਲ ਚਾਰਜਰ ਨਾਲ ਫੋਨ ਨੂੰ ਚਾਰਜ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਫੋਨ ਦੀ ਬੈਟਰੀ ਤੇ ਬੁਰਾ ਅਸਰ ਪੈਂਦਾ ਹੈ।
ਨਵੀਂ ਦਿੱਲੀ: ਅੱਜ ਦੇ ਆਧੁਨਿਕ ਸਮੇਂ 'ਚ ਸਮਾਰਟਫੋਨ ਸਭ ਤੋਂ ਲੋੜੀਂਦੀ ਵਸਤੂ ਹੈ। ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਸਾਰੀਆਂ ਸਹੂਲਤਾਂ ਸ਼ਾਮਿਲ ਹੁੰਦੀਆਂ ਹਨ ਜਿਵੇਂ ਕਿ ਫਾਈਲ ਐਕਸਪਲੋਰਰ (ਮਿਸਲ ਪ੍ਰਬੰਧਕ), ਸੰਗੀਤ, ਜੀ.ਪੀ.ਐਸ, ਕੈਮਰਾ, ਗੈਲਰੀ, ਦਿਸ਼ਾ ਸੂਚਕ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਇਹਨਾਂ ਵਿੱਚ ਕੋਈ ਵੀ ਤੀਜੀ ਧਿਰ ਦੀ ਆਦੇਸ਼ਕਾਰੀ ਸਥਾਪਿਤ ਕੀਤੀ ਜਾ ਸਕਦੀ ਹੈ।
ਕਾਲਾਂ ਤੋਂ ਲੈ ਕੇ ਆਫਿਸ ਦੀਆਂ ਜ਼ਰੂਰੀ ਮੇਲਾਂ ਤੱਕ, ਘਰੇਲੂ ਕੰਮਾਂ ਤੋਂ ਲੈ ਕੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੱਕ, ਅਸੀਂ ਆਪਣੇ ਸਮਾਰਟਫੋਨ 'ਤੇ ਨਿਰਭਰ ਕਰਦੇ ਹਾਂ। ਅਸੀਂ ਮਨੋਰੰਜਨ ਲਈ ਵੀ ਕਈ ਘੰਟੇ ਮੋਬਾਈਲ ਫੋਨਾਂ 'ਤੇ ਬਿਤਾ ਰਹੇ ਹਾਂ। ਅਜਿਹੀ ਸਥਿਤੀ ਵਿੱਚ ਬੈਟਰੀ ਦੀ ਸਮੱਸਿਆ ਆਉਣਾ ਸੁਭਾਵਿਕ ਹੈ। ਲਗਾਤਾਰ ਫੋਨ ਦੀ ਵਰਤੋਂ ਦੇ ਕਾਰਨ ਫੋਨ ਦੀ ਬੈਟਰੀ ਜਲਦੀ ਖਤਮ ਹੋਣ ਲੱਗਦੀ ਹੈ ਇਸ ਲਈ ਕੁਝ ਖ਼ਾਸ ਚਾਰਜਿੰਗ ਟਿਪਸ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀ ਆਸਾਨੀ ਨਾਲ ਫੋਨ ਕਾਫੀ ਸਮੇਂ ਤੱਕ ਚਾਰਜ ਕਰ ਕੇ ਰੱਖ ਸਕਦੇ ਹੋ।
ਜਾਣੋ ਕੁਝ ਖ਼ਾਸ ਚਾਰਜਿੰਗ ਟਿਪਸ----
1. ਅਸਲੀ ਚਾਰਜਰ ਦਾ ਕਰੋ ਇਸਤੇਮਾਲ
ਫੋਨ ਦੀ ਬੈਟਰੀ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਹੈ ਤੇ ਲੰਬੇ ਸਮੇਂ ਤਕ ਚਲਾਉਣਾ ਹੈ ਤਾਂ ਹਮੇਸ਼ਾਂ ਆਪਣੇ ਫੋਨ ਦਾ ਓਰੀਜਨਲ ਚਾਰਜਰ ਹੀ ਇਸਤੇਮਾਲ ਕਰੋ। ਅਗਰ ਤੁਸੀਂ ਕਿਸੇ ਦੂਸਰੇ ਜਾਂ ਲੋਕਲ ਚਾਰਜਰ ਨਾਲ ਫੋਨ ਨੂੰ ਚਾਰਜ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਫੋਨ ਦੀ ਬੈਟਰੀ ਤੇ ਬੁਰਾ ਅਸਰ ਪੈਂਦਾ ਹੈ।
2. ਚਾਰਜ ਕਰਨ ਤੋਂ ਪਹਿਲਾਂ ਫੋਨ ਤੋਂ ਕਵਰ ਹਟਾਓ
ਫੋਨ ਨੂੰ ਚਾਰਜ ਸਮੇਂ ਕਵਰ ਦੀ ਵਰਤੋਂ ਕਰਦੇ ਹਾਂ ਪਰ ਕਵਰ ਨਾਲ ਫੋਨ ਨੂੰ ਚਾਰਜ ਕਰਨ ਨਾਲ ਫੋਨ ਜਲਦੀ ਹੀ ਗਰਮ ਹੋ ਜਾਂਦਾ ਹੈ। ਕਈ ਵਾਰ, ਚਾਰਜਿੰਗ ਪਿੰਨ ਸਹੀ ਤਰ੍ਹਾਂ ਨਾਲ ਜੁੜ ਨਹੀਂ ਪਾਉਂਦੀ ਤਾਂ ਫੋਨ ਨੂੰ ਸਹੀ ਤਰੀਕੇ ਨਾਲ ਚਾਰਜ ਨਹੀਂ ਕੀਤਾ ਜਾ ਸਕਦਾ।
3. ਫੋਨ ਨੂੰ ਰਾਤ ਭਰ ਚਾਰਜਿੰਗ ਤੇ ਨਾ ਲਾਓ
ਕਈ ਵਾਰ ਅਸੀਂ ਰਾਤ ਨੂੰ ਆਪਣੇ ਫੋਨ ਨੂੰ ਚਾਰਜ ਕਰਨ ਲਈ ਲਗਾਉਂਦੇ ਹਾਂ ਅਤੇ ਫੋਨ ਰਾਤ ਭਰ ਚਾਰਜ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਸਮਾਰਟਫੋਨ ਦੀ ਬੈਟਰੀ ਤੇ ਬੁਰਾ ਅਸਰ ਪੈਂਦਾ ਹੈ ਤੇ ਫੋਨ ਦੀ ਬੈਟਰੀ ਜਲਦੀ ਹੀ ਬੁਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਇਸ ਲਈ ਆਪਣੇ ਫੋਨ ਨੂੰ ਜ਼ਿਆਦਾ ਦੇਰ ਤਕ ਚਾਰਜਿੰਗ ਤੇ ਨਾ ਲਾਓ।