Chandigarh Passport Office Server Down: ਚੰਡੀਗੜ੍ਹ ਪਾਸਪੋਰਟ ਦਫ਼ਤਰ ਦਾ ਸਰਵਰ ਹੋਇਆ ਡਾਊਨ, ਰੁਕਿਆ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦਫ਼ਤਰ ਦੇ ਬਾਹਰ ਲੱਗੀਆਂ ਲੋਕਾਂ ਦੀ ਲਾਈਨਾਂ, ਇੰਡਸਟਰੀਅਲ ਏਰੀਆ ਫੇਜ਼ 2 'ਚ ਸਥਿਤ ਹੈ ਚੰਡੀਗੜ੍ਹ ਪਾਸਪੋਰਟ ਦਫ਼ਤਰ

Chandigarh Passport Office server down News in punjabi

 ਅੱਜ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 'ਚ ਸਥਿਤ ਪਾਸਪੋਰਟ ਦਫ਼ਤਰ ਦਾ ਸਰਵਰ ਅਚਾਨਕ ਡਾਊਨ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤਪਦੀ ਗਰਮੀ ਕਾਰਨ ਲੋਕਾਂ ਨੂੰ ਦਫ਼ਤਰ ਦੇ ਬਾਹਰ ਖੜ੍ਹੇ ਹੋਣਾ ਵੀ ਔਖਾ ਹੋ ਗਿਆ।

ਜ਼ਿਕਰਯੋਗ ਹੈ ਕਿ ਦਫ਼ਤਰੀ ਅਮਲੇ ਵਲੋਂ ਲੋਕਾਂ ਨੂੰ ਅਲੱਗ-ਅਲੱਗ ਸਮੇਂ 'ਤੇ ਫਿੰਗਰ ਪ੍ਰਿੰਟਸ ਲਈ ਬੁਲਾਇਆ ਜਾਂਦਾ ਹੈ। ਲੋਕ ਆਪਣੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਹਨ। ਜੇਕਰ ਕੁਝ ਸਮੇਂ ਲਈ ਸਰਵਰ ਰੁਕ ਜਾਂਦਾ ਹੈ ਤਾਂ ਸੁਭਾਵਿਕ ਹੈ ਕਿ ਲੋਕਾਂ ਦੀ ਭੀੜ ਵਧੇਗੀ। ਇਸ ਤਰ੍ਹਾਂ ਇਕ-ਇਕ ਕਰ ਕੇ ਲੋਕ ਜੁੜਦੇ ਰਹੇ ਤੇ ਅੰਦਰ ਸਰਵਰ ਡਾਊਨ ਹੋਣ ਕਾਰਨ ਦਫ਼ਤਰੀ ਅਮਲਾ ਪਰੇਸ਼ਾਨ ਦਿਸਿਆ।