ਗੂਗਲ ਫੋਟੋਜ਼ 'ਚ ਆਵੇਗਾ ਸਜੈਸਟਿਡ ਐਕਸ਼ਨ ਫ਼ੀਚਰ
Google I/O 2018 ਦੀ ਸ਼ੁਰੂਆਤ ਕੈਲਿਫ਼ੋਰਨੀਆ 'ਚ ਹੋਈ। ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਏ ਇਸ ਇਵੈਂਟ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਸ਼ਣ ਦਿਤਾ ...
Google I/O 2018 ਦੀ ਸ਼ੁਰੂਆਤ ਕੈਲਿਫ਼ੋਰਨੀਆ 'ਚ ਹੋਈ। ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਏ ਇਸ ਇਵੈਂਟ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਸ਼ਣ ਦਿਤਾ। ਡਿਵੈਲਪਰਜ਼ ਲਈ ਅਹਿਮ ਇਵੈਂਟ 'ਚ ਆਮਤੌਰ 'ਤੇ Google ਐਂਡਰਾਇਡ ਅਪਡੇਟਸ, ਨਵੇਂ ਹਾਰਡਵੇਅਰ ਪ੍ਰੋਡਕਟਸ, ਨਵੀਂ ਐਪਸ ਅਤੇ ਕੰਪਨੀ ਦੇ ਬਾਕੀ ਵਿਕਾਸ ਬਾਰੇ ਜਾਣਕਾਰੀ ਦਿੰਦਾ ਹੈ।
ਇਸ ਇਵੇਂਟ 'ਚ ਐਂਡਰਾਇਡ ਪੀ, ਗੂਗਲ ਹੋਮ, ਗੂਗਲ ਅਸਿਸਟੈਂਟ ਆਦਿ ਨੂੰ ਲੈ ਕੇ ਕੁੱਝ ਨਵੀਂ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ। ਗੂਗਲ ਨੇ ਡਿਵੈਲਪਰਜ਼ ਲਈ MLKit ਲਾਂਚ ਕੀਤੀ। ਇਹ ਨਵੀਂ ਤਕਨੀਕ ਡਿਵੈਲਪਰਜ਼ ਨੂੰ ਜ਼ਿਆਦਾ ਬਿਹਤਰ ਅਤੇ ਸਮਾਰਟ ਟੂਲਸ ਅਤੇ ਐਪਲੀਕੇਸ਼ਨ ਬਣਾਉਣ 'ਚ ਮਦਦ ਕਰੇਗੀ।
ਰੋਟੇਸ਼ਨ ਲਾਕ ਹੋਣ ਦੇ ਬਾਵਜੂਦ ਕਿਸੇ ਐਪ 'ਚ ਤੁਹਾਨੂੰ ਇਕ ਆਇਕਾਨ ਮਿਲੇਗਾ ਜਿਸ ਨੂੰ ਯੂਜ਼ ਕਰ ਕੇ ਕਿਸੇ ਵੀ ਸਮੇਂ ਉਸ ਐਪ ਨੂੰ ਲੈਂਡਸਕੇਪ ਕਰ ਸਕਦੇ ਹੋ। Android P 'ਚ ਅਡੈਪਟਿਵ ਬੈਟਰੀ ਫ਼ੀਚਰ ਦਿਤਾ ਗਿਆ ਹੈ ਜੋ ਮਸ਼ੀਨ ਲਰਨਿੰਗ ਨੂੰ ਯੂਜ਼ ਕਰਦੇ ਹੋਏ ਤੁਹਾਡੇ ਸਮਾਰਟਫ਼ੋਨ ਦੀ ਬੈਟਰੀ ਸੇਵ ਕਰਦਾ ਹੈ।