ਐਲੋਨ ਮਸਕ ਨੇ ਰੱਦ ਕੀਤੀ ਟਵਿਟਰ ਡੀਲ, ਟੇਸਲਾ ਦੇ ਮਾਲਕ 'ਤੇ ਮੁਕੱਦਮਾ ਕਰੇਗੀ ਸੋਸ਼ਲ ਮੀਡੀਆ ਕੰਪਨੀ
ਕੰਪਨੀ ਫਰਜ਼ੀ ਖਾਤਿਆਂ ਦੀ ਸੰਖਿਆ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਵਿਚ ਅਸਫਲ ਰਹੀ ਹੈ- ਐਲੋਨ ਮਸਕ
ਫਰਾਂਸਿਸਕੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਹੁਣ ਟਵਿਟਰ ਨਹੀਂ ਖਰੀਦਣਗੇ। ਐਲੋਨ ਮਸਕ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਟਵਿਟਰ ਨੂੰ ਖਰੀਦਣ ਲਈ $ 44 ਬਿਲੀਅਨ ਦੀ ਪੇਸ਼ਕਸ਼ ਛੱਡ ਦੇਣਗੇ ਕਿਉਂਕਿ ਕੰਪਨੀ ਫਰਜ਼ੀ ਖਾਤਿਆਂ ਦੀ ਸੰਖਿਆ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਵਿਚ ਅਸਫਲ ਰਹੀ ਹੈ। ਟਵਿਟਰ ਨੇ ਤੁਰੰਤ ਇਹ ਕਹਿ ਕੇ ਜਵਾਬ ਦਿੱਤਾ ਕਿ ਉਹ ਸੌਦੇ ਨੂੰ ਰੱਖਣ ਲਈ ਟੇਸਲਾ ਦੇ ਸੀਈਓ 'ਤੇ ਮੁਕੱਦਮਾ ਕਰੇਗੀ।
Tesla CEO Elon Musk
ਅਰਬਪਤੀ ਟੇਸਲਾ ਮੁਖੀ ਦੀ ਟੀਮ ਦੀ ਤਰਫੋਂ ਟਵਿਟਰ ਨੂੰ ਭੇਜੇ ਗਏ ਪੱਤਰ ਅਨੁਸਾਰ ਐਲੋਨ ਮਸਕ ਖਰੀਦ ਸਮਝੌਤੇ ਦੀਆਂ ਕਈ ਉਲੰਘਣਾਵਾਂ ਦਾ ਹਵਾਲਾ ਦਿੰਦੇ ਹੋਏ, ਟਵਿਟਰ ਨੂੰ ਖਰੀਦਣ ਲਈ ਆਪਣੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਖਤਮ ਕਰ ਰਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਮਸਕ ਰਲੇਵੇਂ ਦੇ ਸਮਝੌਤੇ ਨੂੰ ਖਤਮ ਕਰ ਰਿਹਾ ਹੈ ਕਿਉਂਕਿ ਟਵਿਟਰ ਉਸ ਸਮਝੌਤੇ ਦੇ ਕਈ ਪ੍ਰਬੰਧਾਂ ਦੀ ਉਲੰਘਣਾ ਕਰ ਰਿਹਾ ਹੈ।
ਦਰਅਸਲ ਅਪ੍ਰੈਲ ਵਿਚ ਮਸਕ ਨੇ $54.20 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਲਗਭਗ $44 ਬਿਲੀਅਨ ਲਈ ਟਵਿਟਰ ਨਾਲ ਇਕ ਐਕਵਾਇਰ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਮਸਕ ਦੁਆਰਾ ਸੌਦਾ ਰੱਦ ਕਰਨ ਤੋਂ ਬਾਅਦ ਟਵਿਟਰ ਦੇ ਸ਼ੇਅਰ 6% ਡਿੱਗ ਗਏ। ਐਲੋਨ ਮਸਕ ਦੀ ਸ਼ਰਤ ਇਹ ਸੀ ਕਿ ਟਵਿਟਰ ਨੂੰ ਆਪਣੇ ਪਲੇਟਫਾਰਮ ਤੋਂ ਸਪੈਮ ਅਤੇ ਫਰਜ਼ੀ ਖਾਤਿਆਂ ਨੂੰ 5% ਤੋਂ ਘੱਟ ਕਰਨਾ ਚਾਹੀਦਾ ਹੈ।
Elon Musk
ਦੂਜੇ ਪਾਸੇ ਟਵਿਟਰ ਨੇ ਕਿਹਾ ਸੀ ਕਿ ਉਹ ਰੋਜ਼ਾਨਾ 10 ਲੱਖ ਸਪੈਮ ਅਕਾਊਂਟ ਡਿਲੀਟ ਕਰ ਰਿਹਾ ਹੈ। ਮਸਕ ਕਈ ਮਹੀਨਿਆਂ ਤੋਂ ਸ਼ਿਕਾਇਤ ਕਰ ਰਹੇ ਸਨ ਕਿ ਟਵਿਟਰ ਯੂਜ਼ਰ ਬੇਸ ਵਿਚ ਸ਼ਾਮਲ ਇਹਨਾਂ ਖਾਤਿਆਂ ਦੀ ਗਿਣਤੀ ਨੂੰ ਅਸਲ ਨਾਲੋਂ ਘੱਟ ਦਿਖਾ ਰਿਹਾ ਹੈ। ਹਾਲਾਂਕਿ ਕੰਪਨੀ ਨੇ ਮਸਕ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਫਰਜ਼ੀ ਖਾਤਿਆਂ ਦੀ ਗਿਣਤੀ ਕੁੱਲ ਉਪਭੋਗਤਾਵਾਂ ਦੀ ਗਿਣਤੀ ਦੇ 5% ਤੋਂ ਘੱਟ ਹੈ। ਮਸਕ ਦਾ ਮੰਨਣਾ ਹੈ ਕਿ ਟਵਿਟਰ 'ਤੇ ਸਪੈਮ ਖਾਤਿਆਂ ਦੀ ਗਿਣਤੀ 5% ਤੋਂ ਵੱਧ ਹੈ।