ਚੰਦਰਮਾ ਦੀ ਸਤ੍ਹਾ 'ਤੇ ਆਰਾਮ ਕਰ ਰਿਹਾ ਵਿਕਰਮ ਲੈਂਡਰ, ਇਸਰੋ ਨੇ ਸਾਂਝੀਆਂ ਕੀਤੀਆਂ ਨਵੀਂ ਤਸਵੀਰਾਂ
ਸੂਰਜ ਦੀਆਂ ਕਿਰਨਾਂ ਇੱਥੇ ਮੁੜ ਪੈਣਗੀਆਂ ਤਾਂ ਵਿਕਰਮ ਇਕ ਵਾਰ ਫਿਰ ਨੀਂਦ ਤੋਂ ਜਾਗ ਜਾਵੇਗਾ।
photo
 		 		
ਨਵੀਂ ਦਿੱਲੀ : ਇਸਰੋ ਨੇ ਚੰਦਰਯਾਨ 3 ਦੀ ਨਵੀਂ ਤਸਵੀਰ ਜਾਰੀ ਕੀਤੀ ਹੈ। ਇਹ ਤਸਵੀਰ ਚੰਦਰਯਾਨ 2 ਆਰਬਿਟਰ ਦੁਆਰਾ ਲਈ ਗਈ ਹੈ। ਇਸ 'ਚ ਵਿਕਰਮ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਆਰਾਮ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਵਿਕਰਮ ਲੈਂਡਰ ਨੂੰ ਸਲੀਪ ਮੋਡ 'ਚ ਪਾ ਦਿੱਤਾ ਗਿਆ ਹੈ।
ਹੁਣ ਇਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਰਾਮ ਕਰ ਰਿਹਾ ਹੈ, ਸੂਰਜ ਚੜ੍ਹਨ ਦੀ ਉਡੀਕ ਕਰ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਸੂਰਜ ਦੀਆਂ ਕਿਰਨਾਂ ਇੱਥੇ ਮੁੜ ਪੈਣਗੀਆਂ ਤਾਂ ਵਿਕਰਮ ਇਕ ਵਾਰ ਫਿਰ ਨੀਂਦ ਤੋਂ ਜਾਗ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਮੇਂ ਦੱਖਣੀ ਧਰੁਵ 'ਤੇ ਬਹੁਤ ਠੰਢ ਹੈ।