IRCTC Down Today: ਠੱਪ ਹੋਈ IRCTC ਦੀ ਵੈੱਬਸਾਈਟ, ਅਗਲੇ ਇਕ ਘੰਟੇ ਲਈ ਟਿਕਟਾਂ ਦੀ ਬੁਕਿੰਗ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

IRCTC Down Today: ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ

IRCTC Down Today: Users report problems with IRCTC App and Website

IRCTC Down Today: Users report problems with IRCTC App and Website: ਆਈਆਰਸੀਟੀਸੀ ਦੀ ਵੈੱਬਸਾਈਟ ਅਗਲੇ ਇੱਕ ਘੰਟੇ ਲਈ ਠੱਪ ਹੋ ਗਈ ਹੈ। ਇਸ ਕਾਰਨ ਰੇਲਵੇ ਟਿਕਟਾਂ ਦੀ ਬੁਕਿੰਗ ਸੰਭਵ ਨਹੀਂ ਹੈ।

ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਈਆਰਸੀਟੀਸੀ ਸਾਈਟ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਹੀ ਰੁਕ ਗਈ।

ਆਈਆਰਸੀਟੀਸੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਈਟ 'ਤੇ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ ਹੈ, ਇਸ ਲਈ ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ। ਆਈਆਰਸੀਟੀਸੀ ਸੇਵਾ ਬੰਦ ਹੋਣ ਤੋਂ ਬਾਅਦ, ਤਤਕਾਲ ਟਿਕਟਾਂ ਦੀ ਬੁਕਿੰਗ ਕਰਨ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।