ਮੌਤ ਤੋਂ ਬਾਅਦ ਸੋਸ਼ਲ ਮੀਡੀਆ ਅਕਾਉਂਟ ਦਾ ਕੀ ਹੋਵੇਗਾ, ਅੱਜ ਹੀ ਬਦਲੋ ਸੈਟਿੰਗਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਕ ਸਵਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਦਿਮਾਗ ਵਿਚ ਵੀ ਆਇਆ ਹੋਵੇਗਾ ਕਿ ਕਿਸੇ ਯੂਜ਼ਰ ਦੇ ਮਰਨ ਤੋਂ ਬਾਅਦ ਉਸਦੇ ਸੋਸ਼ਲ ਮੀਡੀਆ ਅਕਾਉਂਟ ਦਾ ਕੀ ਹੁੰਦਾ ਹੈ। ...

Social Media Apps

ਇਕ ਸਵਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਦਿਮਾਗ ਵਿਚ ਵੀ ਆਇਆ ਹੋਵੇਗਾ ਕਿ ਕਿਸੇ ਯੂਜ਼ਰ ਦੇ ਮਰਨ ਤੋਂ ਬਾਅਦ ਉਸਦੇ ਸੋਸ਼ਲ ਮੀਡੀਆ ਅਕਾਉਂਟ ਦਾ ਕੀ ਹੁੰਦਾ ਹੈ। ਅਸੀਂ ਜ਼ਿਆਦਾਤਰ ਮੰਨਦੇ ਹਾਂ ਕਿ ਅਕਾਉਂਟ ਇਨਐਕਟਿਵ ਪਿਆ ਰਹਿੰਦਾ ਹੋਵੇਗਾ ਕਿਉਂਕਿ ਸ਼ਾਇਦ ਯੂਜ਼ਰ ਦੇ ਨਾਲ ਉਸ ਦਾ ਪਾਸਵਰਡ ਵੀ ਹਮੇਸ਼ਾ ਲਈ ਗੁਆਚ ਚੁੱਕਿਆ ਹੈ ਪਰ ਅਜਿਹਾ ਨਹੀਂ ਹੈ। ਸੋਸ਼ਲ ਮੀਡੀਆ ਸਾਇਟਾਂ ਖੁਦ ਕਿਸੇ ਯੂਜ਼ਰ ਦੀ ਮੌਤ ਦੀ ਜਾਣਕਾਰੀ ਮਿਲਣ 'ਤੇ ਐਕਸ਼ਨ ਲੈਂਦੀਆਂ ਹਨ ਅਤੇ ਅਕਾਉਂਟ ਵਿਚ ਕੁੱਝ ਬਦਲਾਅ ਕਰਦੀਆਂ ਹਨ। 

ਆਨਲਾਈਨ ਪਹਿਚਾਣ ਨੂੰ ਲੈ ਕੇ ਕਈ ਲੋਕ ਵਸੀਅਤ ਵਰਗਾ ਡਿਜਿਟਲ ਐਸਟੇਟ ਪਲਾਨ ਵੀ ਬਣਾਉਂਦੇ ਹਨ। ਆਨਲਾਈਨ ਆਈਡੀ ਦੀ ਦੁਰਵਰਤੋਂ ਨਾ ਹੋਵੇ ਅਤੇ ਇਸ ਨਾਲ ਜੁਡ਼ੇ ਡੇਟਾ ਨੂੰ ਸੁਰੱਖਿਅਤ ਅਤੇ ਆਸਾਨ ਤਰੀਕੇ ਨਾਲ ਸਹੇਜਿਆ ਜਾਂ ਨਸ਼ਟ ਕੀਤਾ ਜਾ ਸਕੇ, ਇਸਦੇ ਲਈ ਕਈ ਵਿਕਲਪ ਵੀ ਇਸ ਸਾਇਟਸ 'ਤੇ ਦਿਤੇ ਗਏ ਹਨ। ਇਸ ਸੈਟਿੰਗਸ ਦੀ ਮਦਦ ਨਾਲ ਤੁਸੀਂ ਭਰੋਸੇਮੰਦ ਸਾਥੀ ਨੂੰ ਇਹ ਅਧਿਕਾਰ ਦੇ ਸਕਦੇ ਹਨ ਕਿ ਉਹ ਤੁਹਾਡੀ ਮੌਤ ਦੀ ਸੂਚਨਾ ਸਬੰਧਤ ਸਾਇਟ ਉਤੇ ਦੇ ਸਕੇ। 

ਫੇਸਬੁਕ : ਫੇਸਬੁਕ 'ਤੇ ਕਿਸੇ ਮ੍ਰਿਤਕ ਯੂਜ਼ਰ ਦੇ ਅਕਾਉਂਟ ਨੂੰ ਤਿੰਨ ਤਰ੍ਹਾਂ ਨਾਲ ਪ੍ਰੋਸੈਸ ਕੀਤਾ ਜਾ ਸਕਦਾ ਹੈ। ਇਸ ਨੂੰ ਮੈਮੋਰੀਅਲ ਦੇ ਤੌਰ 'ਤੇ ਸਹੇਜਿਆ ਜਾ ਸਕਦਾ ਹੈ, ਪੂਰੀ ਤਰ੍ਹਾਂ ਡਿਲੀਟ ਕੀਤਾ ਜਾ ਸਕਦਾ ਹੈ ਜਾਂ ਫਿਰ ਕਿਸੇ ਹੋਰ ਯੂਜ਼ਰ ਦੀ ਰਿਕਵੈਸਟ 'ਤੇ ਅਕਾਉਂਟ ਤੋਂ ਕੰਟੈਂਟਸ ਡਾਉਨਲੋਡ ਕਰਨ ਤੋਂ ਬਾਅਦ ਡਿਲੀਟ ਕੀਤਾ ਜਾ ਸਕਦਾ ਹੈ। ਫ਼ੇਸਬੁਕ ਅਕਾਉਂਟ ਨੂੰ ਯਾਦਗਾਰੀ ਬਣਾਉਣ ਤੋਂ ਬਾਅਦ ਇਕ ਫ਼ੈਨ ਪੇਜ ਜਾਂ ਡਿਜਿਟਲ ਗਰੇਵ ਵਰਗਾ ਬਣਾ ਦਿੰਦਾ ਹੈ, ਜਿਥੇ ਲੋਕ ਆਕੇ ਲਿਖ ਸਕਦੇ ਹਨ ਪਰ ਨਵੇਂ ਦੋਸਟ ਐਡ ਨਹੀਂ ਹੁੰਦੇ। ਉਥੇ ਹੀ ਡਿਲੀਟ ਕਰਨ ਦੀ ਹਾਲਤ ਵਿਚ ਅਕਾਉਂਟ ਦਾ ਪੂਰਾ ਡੇਟਾ ਮਿਟ ਜਾਂਦਾ ਹੈ। ਇਸ ਦੀ ਰਿਕਵੈਸਟ ਮ੍ਰਿਤਕ ਯੂਜ਼ਰ ਵਲੋਂ ਸੈਟ ਭਰੋਸੇਯੋਗ ਵਿਅਕਤੀ ਹੀ ਕਰ ਸਕਦਾ ਹੈ।

ਇੰਸਟਾਗ੍ਰਾਮ : ਇੰਸਟਾਗ੍ਰਾਮ 'ਤੇ ਵੀ ਫ਼ੇਸਬੁਕ ਦੀ ਤਰ੍ਹਾਂ ਅਕਾਉਂਟ ਯਾਦਗਾਰੀ ਰੱਖਣ ਅਤੇ ਪੂਰੀ ਤਰ੍ਹਾਂ ਡਿਲੀਟ ਕਰਨ ਦੇ ਦੋ ਵਿਕਲਪ ਮਿਲਦੇ ਹਨ। ਹਾਲਾਂਕਿ ਫ਼ੇਸਬੁਕ ਦੀ ਤਰ੍ਹਾਂ ਇਸ 'ਤੇ ਯੂਜ਼ਰ ਪਹਿਲਾਂ ਤੋਂ ਕੋਈ ਟ੍ਰਸਟਿਡ ਵਿਅਕਤੀ ਨਹੀਂ ਚੁਣ ਸਕਦਾ। ਯੂਜ਼ਰ ਦੀ ਮੌਤ ਤੋਂ ਬਾਅਦ ਪਰਵਾਰ ਦੇ ਕਿਸੇ ਮੈਂਬਰ ਨੂੰ ਇੰਸਟਾਗ੍ਰਾਮ 'ਤੇ ਉਸ ਦੇ ਡੈਥ ਸਰਟਿਫਿਕੇਟ ਦੇ ਨਾਲ ਰਿਪੋਰਟ ਕਰਨਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਅਕਾਉਂਟ ਨਾਲ ਜੁੜਿਆ ਫੈਸਲਾ ਲੈਣ ਦਾ ਰਾਇਟ ਉਨ੍ਹਾਂ ਨੂੰ ਮਿਲਦਾ ਹੈ। 

ਜੀਮੇਲ ਅਤੇ ਯੂਟਿਊਬ : ਗੂਗਲ ਦਾ ਇਨਐਕਟਿਵ ਅਕਾਉਂਟ ਮੈਨੇਜਰ ਤੁਹਾਨੂੰ ਉਸ ਦੀ ਚੋਣ ਕਰਨ ਦਾ ਆਪਸ਼ਨ ਦਿੰਦਾ ਹੈ, ਜੋ ਤੁਹਾਡਾ ਅਕਾਉਂਟ ਇਕ ਲੰਮੇ ਟਾਈਮ ਪੀਰੀਅਡ ਤੱਕ ਇਨਐਕਟਿਵ ਰਹਿਣ ਦੀ ਹਾਲਤ ਵਿਚ ਡਿਜਿਟਲ ਡੇਟਾ ਕਲੇਮ ਕਰ ਸਕਦਾ ਹੈ।

ਤੁਸੀਂ ਚਾਹੋ ਤਾਂ 90 ਦਿਨਾਂ ਤੱਕ ਇਨਐਕਟਿਵ ਰਹਿਣ ਦੀ ਹਾਲਤ ਵਿਚ ਅਪਣਾ ਅਕਾਉਂਟ ਟਰਮਿਨੇਟ ਕਰਨ ਦਾ ਆਪਸ਼ਨ ਵੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਪਰਵਾਰ ਦਾ ਇਕ ਮੈਂਬਰ ਗੂਗਲ ਤੋਂ ਮ੍ਰਿਤਕ ਯੂਜ਼ਰ ਦੇ ਅਕਾਉਂਟ ਬਾਰੇ ਕਾਂਟੈਕਟ ਕਰ ਸਕਦਾ ਹੈ ਅਤੇ ਕੋਈ ਜ਼ਰੂਰੀ ਡੇਟਾ ਮੰਗ ਸਕਦਾ ਹੈ। 

ਟਵਿੱਟਰ : ਹੈਰਾਨੀ ਦੀ ਗੱਲ ਹੈ ਕਿ ਟਵਿੱਟਰ ਨੇ ਫ਼ੇਸਬੁਕ ਜਾਂ ਗੂਗਲ ਦੀ ਤਰਜ 'ਤੇ ਕੋਈ ਪਾਲਿਸੀ ਨਹੀਂ ਬਣਾਈ ਹੈ ਅਤੇ ਮ੍ਰਿਤਕ ਯੂਜ਼ਰ ਦੇ ਅਕਾਉਂਟ ਨੂੰ ਲੈ ਕੇ ਅਪਣੇ ਆਪ ਕੋਈ ਖਾਸ ਐਕਸ਼ਨ ਨਹੀਂ ਲੈਂਦਾ। ਹਾਲਾਂਕਿ ਮ੍ਰਿਤਕ ਯੂਜ਼ਰ ਦੇ ਪਰਵਾਰ ਦਾ ਕੋਈ ਮੈਂਬਰ ਟਵਿੱਟਰ ਨਾਲ ਸੰਪਰਕ ਕਰ ਡੈਥ - ਸਰਟਿਫਿਕੇਟ ਸੌਂਪ ਸਕਦਾ ਹੈ ਅਤੇ ਰਿਕਵੈਸਟ ਕਰ ਸਕਦਾ ਹੈ ਕਿ ਸਬੰਧਤ ਯੂਜ਼ਕ ਦਾ ਅਕਾਉਂਟ ਡਿਐਕਟਿਵੇਟ ਕਰ ਦਿਤਾ ਜਾਵੇ ਜਾਂ ਇਸ ਵਿਚ ਸਬੰਧਤ ਬਦਲਾਅ ਕੀਤੇ ਜਾਣ।