WhatsApp new feature: WhatsApp ’ਚ ਆਇਆ ਖਾਸ ਫੀਚਰ; ਹੁਣ Lock Screen ਤੋਂ ਹੀ ਅਣਜਾਣ ਯੂਜ਼ਰਸ ਨੂੰ ਕਰ ਸਕੋਗੇ Block

ਏਜੰਸੀ

ਜੀਵਨ ਜਾਚ, ਤਕਨੀਕ

ਕੰਪਨੀ ਦਾ ਇਹ ਅਪਡੇਟ ਯੂਜ਼ਰਸ ਨੂੰ ਕਾਫੀ ਮਦਦ ਕਰਨ ਵਾਲਾ ਹੈ।

WhatsApp new feature: Now block unwanted contacts directly from lock screen

WhatsApp new feature: ਵਟਸਐਪ ਨੇ ਯੂਜ਼ਰਸ ਦੀ ਸੁਰੱਖਿਆ ਲਈ ਅਹਿਮ ਫੀਚਰਸ ਨੂੰ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਵਰਤੋਂ ਲਾਕ ਸਕ੍ਰੀਨ/ਨੋਟੀਫਿਕੇਸ਼ਨ ਬਾਰ ਤੋਂ ਸਪੈਮ ਕਾਲਾਂ ਅਤੇ ਅਣਜਾਣ ਯੂਜ਼ਰਸ ਨੂੰ ਬਲਾਕ ਕਰਨ ਲਈ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਕਰੋੜਾਂ ਵਟਸਐਪ ਯੂਜ਼ਰ ਸਪੈਮ ਕਾਲਾਂ ਤੋਂ ਪ੍ਰੇਸ਼ਾਨ ਹਨ। ਕੰਪਨੀ ਦਾ ਇਹ ਅਪਡੇਟ ਯੂਜ਼ਰਸ ਨੂੰ ਕਾਫੀ ਮਦਦ ਕਰਨ ਵਾਲਾ ਹੈ।

ਨਵਾਂ ਫੀਚਰ ਉਪਭੋਗਤਾਵਾਂ ਨੂੰ ਦਿਨ ਭਰ ਸਪੈਮ ਕਾਲਾਂ ਤੋਂ ਆਜ਼ਾਦੀ ਦੇਵੇਗਾ। ਇਨ੍ਹਾਂ ਸਪੈਮ ਕਾਲਾਂ ਅਤੇ ਸੰਦੇਸ਼ਾਂ ਕਾਰਨ ਆਨਲਾਈਨ ਧੋਖਾਧੜੀ ਦਾ ਖਤਰਾ ਵੀ ਕਾਫੀ ਵਧ ਗਿਆ ਸੀ। ਇਸ ਨਵੇਂ ਫੀਚਰ ਨੇ ਯੂਜ਼ਰਸ ਦੀ ਸੁਰੱਖਿਆ ਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ​​ਕਰ ਦਿਤਾ ਹੈ। ਕੰਪਨੀ ਇਸ ਫੀਚਰ ਨੂੰ ਹੌਲੀ-ਹੌਲੀ ਸਾਰੇ ਡਿਵਾਈਸਾਂ ਤਕ ਪਹੁੰਚਾ ਰਹੀ ਹੈ।

ਲਾਕ ਸਕ੍ਰੀਨ ਤੋਂ ਸਪੈਮ ਨੂੰ ਕਿਵੇਂ ਕਰੀਏ ਬਲਾਕ

1- ਸੱਭ ਤੋਂ ਪਹਿਲਾਂ ਵਟਸਐਪ ਨੂੰ ਅਪਡੇਟ ਕਰੋ।

2- ਅਪਣੇ ਫ਼ੋਨ ਦੀ ਲੌਕ ਸਕ੍ਰੀਨ 'ਤੇ ਪੌਪ-ਅੱਪ ਸੂਚਨਾਵਾਂ ਨੂੰ ਚੈੱਕ ਅਤੇ ਅਲਾਓ ਕਰੋ।

3- ਜਿਵੇਂ ਹੀ ਸਕਰੀਨ 'ਤੇ ਮੈਸੇਜ ਨੋਟੀਫਿਕੇਸ਼ਨ ਦਿਖਾਈ ਦਿੰਦਾ ਹੈ, ਰਿਪਲਾਈ ਬਟਨ ਦੇ ਅੱਗੇ ਦਿਤੇ ਬਲਾਕ ਆਪਸ਼ਨ 'ਤੇ ਟੈਪ ਕਰੋ।

4- ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਬਲਾਕ ਕਰਨ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਅਣਚਾਹੇ ਸੰਦੇਸ਼ਾਂ ਨੂੰ ਰੀਪੋਰਟ ਕਰ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਲਦ ਆਵੇਗਾ ਕਰਾਸ ਐਪ ਮੈਸੇਜਿੰਗ ਫੀਚਰ

ਵਟਸਐਪ ਜਲਦ ਹੀ ਯੂਜ਼ਰਸ ਨੂੰ ਕਰਾਸ ਮੈਸੇਜਿੰਗ ਦਾ ਫੀਚਰ ਪੇਸ਼ ਕਰ ਸਕਦਾ ਹੈ। ਕੰਪਨੀ ਦੇ ਇੰਜੀਨੀਅਰਿੰਗ ਡਾਇਰੈਕਟਰ ਡਿਕ ਬ੍ਰੋਵਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਕੰਪਨੀ ਕਰਾਸ ਮੈਸੇਜਿੰਗ ਫੀਚਰ ਦੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਇੰਟਰਵਿਊ 'ਚ ਬ੍ਰਾਵਰ ਨੇ ਇਸ ਫੀਚਰ ਦੀ ਲਾਂਚ ਟਾਈਮਲਾਈਨ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ।

(For more Punjabi news apart from WhatsApp new feature: Now block unwanted contacts directly from lock screen, stay tuned to Rozana Spokesman)