Data Leak: ਫੇਸਬੁੱਕ ਤੋਂ ਬਾਅਦ ਲਿੰਕਡ ਇਨ ਯੂਜ਼ਰਸ ਦਾ ਡਾਟਾ ਹੋਇਆ ਲੀਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਹੋਇਆ ਲੀਕ

LinkedIn

ਨਵੀਂ ਦਿੱਲੀ: ਫੇਸਬੁਕ ਤੋਂ ਬਾਅਦ ਲਿੰਕਡ ਇਨ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਨੌਕਰੀ ਲੱਭਣ / ਪੇਸ਼ੇਵਰ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡ ਇਨ ਦੇ 500 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦਾ ਨਿੱਜੀ ਡਾਟਾ ਲੀਕ ਹੋ ਗਿਆ ਹੈ। ਇਸ ਵਿਚ ਈਮੇਲ ਪਤਾ, ਕੰਮ ਵਾਲੀ ਥਾਂ ਦੀ ਜਾਣਕਾਰੀ, ਫੋਨ ਨੰਬਰ, ਅਕਾਊਂਟ ਆਈਡੀ ਅਤੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਜੁੜੇ ਹੋਰ ਲਿੰਕ ਬਾਰੇ ਜਾਣਕਾਰੀ ਲੀਕ ਹੋ ਗਈ। ਜਾਣਕਾਰੀ ਅਨੁਸਾਰ, ਇੱਕ ਅਣਜਾਣ ਉਪਭੋਗਤਾ ਇਸ ਡੇਟਾ ਨੂੰ ਆਨਲਾਈਨ ਵੇਚ ਰਿਹਾ ਹੈ। ਇਸ ਡੇਟਾ ਦੇ ਬਦਲੇ, ਹੈਕਰ ਚਾਰ ਅੰਕਾਂ ਵਿਚ ਡਾਲਰ ਜਾਂ ਬਿੱਟਕਾਇਨ ਦੀ ਮੰਗ ਕਰ ਰਹੇ ਹਨ। 

ਡਾਟਾ ਲੀਕ ਕਰਨ ਵਾਲੇ ਅੰਜਨ ਯੂਜ਼ਰ ਨੇ 20 ਲੱਖ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਜਾਰੀ ਕੀਤਾ ਹੈ।  ਡੇਟਾ ਐਕਸਚੇਂਜ ਦੇ ਬਦਲੇ, ਹੈਕਰ ਡਾਲਰਾਂ ਜਾਂ ਬਿੱਟਕਾਇਨਾਂ ਦੇ ਰੂਪ ਵਿੱਚ 1 ਹਜ਼ਾਰ ਰੁਪਏ ਤੋਂ ਵੱਧ ਦੀ ਮੰਗ ਕਰ ਰਿਹਾ ਹੈ। ਬਿਜ਼ਨਸ ਇਨਸਾਈਡਰ ਦੇ ਅਨੁਸਾਰ ਲਿੰਕਡਇਨ ਨੇ ਲੀਕ ਹੋਣ ਦੀ ਪੁਸ਼ਟੀ ਕੀਤੀ ਹੈ। ਲਿੰਕਡ ਇਨ ਦੇ 74 ਕਰੋੜ ਉਪਯੋਗਕਰਤਾ ਹਨ, ਜਿਨ੍ਹਾਂ ਵਿਚੋਂ 50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਲੀਕ ਹੋ ਗਿਆ ਹੈ। ਲਿੰਕਡਇਨ ਦੇ ਬੁਲਾਰੇ ਅਨੁਸਾਰ ਮਾਮਲੇ ਦੀ ਜਾਂਚ ਕੀਤੀ  ਜਾ ਰਹੀ ਹੈ।

 ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਫੇਸਬੁੱਕ  ਯੂਜ਼ਰਸ ਦਾ ਡਾਟਾ ਵੀ ਲੀਕ ਹੋ ਗਿਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਹੈਕਰਜ਼ ਨੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫੋਨ ਨੰਬਰ ਤੇ ਪਰਸਨਲ ਡਾਟਾ ਨੂੰ ਵੀ ਜਨਤਕ ਕਰ ਦਿੱਤਾ ਸੀ। ਇਸ ਵਾਰ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ 100 ਦੇਸ਼ਾਂ ਦੇ ਕਰੀਬ 53 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਟਾ ਆਨਲਾਈਨ ਲੀਕ ਹੋਇਆ ਸੀ।