ਰੁਪਏ ਡੈਬਿਟ ਕਾਰਡ, ਘੱਟ-ਮੁੱਲ ਵਾਲੇ BHIM UPI ਲੈਣ-ਦੇਣ 'ਚ ਵਾਧੇ ਲਈ ਮੰਤਰੀ ਮੰਡਲ ਨੇ ਦਿੱਤੀ 2600 ਕਰੋੜ ਰੁਪਏ ਨੂੰ ਮਨਜ਼ੂਰੀ

ਏਜੰਸੀ

ਜੀਵਨ ਜਾਚ, ਤਕਨੀਕ

ਨਕਦ ਰਹਿਤ ਲੈਣ-ਦੇਣ ਦਾ ਇਹ ਲਾਗਤ-ਪ੍ਰਭਾਵਸ਼ਾਲੀ ਮੋਡ ਹਰ ਮਹੀਨੇ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ ਅਤੇ ਹੁਣ 381 ਬੈਂਕ ਇਸ ਸਹੂਲਤ ਦੀ ਪੇਸ਼ਕਸ਼ ਕਰਦੇ ਹਨ।

Rupay debit card, low-value BHIM-UPI transactions

 

ਨਵੀਂ ਦਿੱਲੀ: ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਰੁਪਏ ਡੈਬਿਟ ਕਾਰਡ, BHIM UPI  ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਦੀ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਨਿਰਯਾਤ, ਜੈਵਿਕ ਉਤਪਾਦਾਂ ਅਤੇ ਬੀਜਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਨਵੀਆਂ ਸਹਿਕਾਰੀ ਸਭਾਵਾਂ ਸਥਾਪਤ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

ਭੁਪੇਂਦਰ ਯਾਦਵ ਨੇ ਕਿਹਾ ਕਿ ਮੰਤਰੀ ਮੰਡਲ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ 2002 ਦੇ ਤਹਿਤ ਰਾਸ਼ਟਰੀ ਪੱਧਰ ਦੀ ਬਹੁ-ਰਾਜੀ ਸਹਿਕਾਰੀ ਨਿਰਯਾਤ ਸੁਸਾਇਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਸਹਿਕਾਰਤਾਵਾਂ ਦੇ ਸਮਾਵੇਸ਼ੀ ਵਿਕਾਸ ਮਾਡਲ ਰਾਹੀਂ ਸਹਿਕਾਰੀ ਖੁਸ਼ਹਾਲੀ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।   

ਯੂਨੀਫਾਈਡ ਪੇਮੈਂਟਸ ਸਿਸਟਮ (UPI) ਰਾਹੀਂ ਦਸੰਬਰ 'ਚ ਰਿਕਾਰਡ 12.82 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ। ਇਸ ਦੌਰਾਨ ਲੈਣ-ਦੇਣ ਦੀ ਗਿਣਤੀ 782 ਕਰੋੜ ਤੱਕ ਪਹੁੰਚ ਗਈ। ਵਿੱਤੀ ਸੇਵਾਵਾਂ ਵਿਭਾਗ ਨੇ ਸੋਮਵਾਰ ਨੂੰ ਟਵੀਟ ਕੀਤਾ, “ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਦਾ ਦੇਸ਼ ਵਿਚ ਡਿਜੀਟਲ ਭੁਗਤਾਨ ਕ੍ਰਾਂਤੀ ਲਿਆਉਣ ਵਿਚ ਵੱਡਾ ਯੋਗਦਾਨ ਹੈ।   

ਦਸੰਬਰ 2022 ਵਿਚ UPI ਲੈਣ-ਦੇਣ 782 ਕਰੋੜ ਨੂੰ ਪਾਰ ਕਰ ਕੇ 12.82 ਲੱਖ ਕਰੋੜ ਰੁਪਏ ਹੋ ਗਿਆ ਹੈ। ਨਵੰਬਰ 'ਚ ਇਸ ਪ੍ਰਣਾਲੀ ਰਾਹੀਂ 730.9 ਕਰੋੜ ਲੈਣ-ਦੇਣ ਕੀਤੇ ਗਏ ਅਤੇ ਇਨ੍ਹਾਂ ਦੀ ਕੀਮਤ 11.90 ਲੱਖ ਕਰੋੜ ਰੁਪਏ ਸੀ। ਨਕਦ ਰਹਿਤ ਲੈਣ-ਦੇਣ ਦਾ ਇਹ ਲਾਗਤ-ਪ੍ਰਭਾਵਸ਼ਾਲੀ ਮੋਡ ਹਰ ਮਹੀਨੇ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ ਅਤੇ ਹੁਣ 381 ਬੈਂਕ ਇਸ ਸਹੂਲਤ ਦੀ ਪੇਸ਼ਕਸ਼ ਕਰਦੇ ਹਨ।

ਇਹ ਵੀ ਪੜ੍ਹੋ -  ਮੰਤਰੀ ਸੰਦੀਪ ਸਿੰਘ ਮਾਮਲਾ: ਜੂਨੀਅਰ ਮਹਿਲਾ ਕੋਚ ਤੋਂ ਦੁਰਗਾ ਸ਼ਕਤੀ ਕਾਰ ਲਈ ਵਾਪਸ, ਗ੍ਰਹਿ ਮੰਤਰੀ ਦੇ ਨਿਰਦੇਸ਼ਾਂ 'ਤੇ ਮਿਲੀ ਸੀ ਸੁਰੱਖਿਆ 

ਸਪਾਈਸ ਮਨੀ ਦੇ ਸੰਸਥਾਪਕ ਦਿਲੀਪ ਮੋਦੀ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ UPI ਲੈਣ-ਦੇਣ 'ਚ ਸੰਖਿਆ ਅਤੇ ਮੁੱਲ ਦੋਵਾਂ ਪੱਖੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਹੁਤ ਸੁਵਿਧਾਜਨਕ ਹੈ। ਇਹ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਬਹੁਤ ਲਾਭਦਾਇਕ ਹੈ।