ਏਆਈ ਦੀ ਮਦਦ ਨਾਲ ਗਲਤ ਨੋਟੀਫਿਕੇਸ਼ਨਾਂ ਨੂੰ ਰੋਕੇਗੀ ਫੇਸਬੁੱਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੰਪਨੀ ਕਈ ਸਾਲ ਪਹਿਲਾਂ ਤੋਂ ਹੀ ਡਿਜੀਟਲ ਆਫਟਰਲਾਈਫ ਨਾਲ ਜੁੜੇ ਔਪਸ਼ਨਸ ਲੈ ਕੇ ਆ ਰਹੀ ਹੈ

Facebook Will Stop Wrong Notifications With the Help of AI

ਨਵੀਂ ਦਿੱਲੀ- ਫੇਸਬੁੱਕ ਤੇ ਆਉਣ ਵਾਲੇ ਨੌਟੀਫਿਕੇਸ਼ਨ ਬੀਤੇ ਕਈ ਦਿਨਾਂ ਤੋਂ ਫੇਸਬੁੱਕ ਵਰਤਣ ਵਾਲਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਪਰ ਹੁਣ ਇਹਨਾਂ ਤੇ ਲਗਾਮ ਲਗਾਉਣ ਵਾਲੀ ਹੈ। ਜਿਹੜੇ ਨੌਟੀਫਿਕੇਸ਼ਨ ਫੇਸਬੁੱਕ ਤੇ ਆ ਰਹੇ ਹਨ ਉਹ ਮਰੇ ਹੋਏ ਦੋਸਤਾਂ ਨੂੰ ਜਨਮ ਦਿਨ ਤੇ ਵਧਾਈ ਦੇਣ ਜਾਂ ਫਿਰ ਮਰੇ ਹੋਏ ਦੋਸਤਾਂ ਨੂੰ 'Hi' ਕਹਿਣ ਨਾਲ ਜੁੜੇ ਹੋਏ ਹਨ। ਉਦਾਹਰਣ ਲਈ, ਕਿਸੇ ਦੋਸਤ ਦੇ  ਮਰੇ ਹੋਏ ਪੁੱਤਰ ਨੂੰ ਦੋਸਤ ਬਣਾਉਣ ਦੀ ਓਪਸ਼ਨ, ਜਾਂ ਫਿਰ ਕਈ ਸਾਲ ਪਹਿਲਾਂ ਰਿਸ਼ਤੇਦਾਰ ਨੂੰ ਜਨਮ ਦਿਨ ਉੱਤੇ ਵੀਡੀਓ ਦੌਰਾਨ ਵਧਾਈ ਦੇਣ ਦਾ ਨੌਟੀਫਿਕੇਸ਼ਨ ਯੂਜ਼ਰਸ ਨੂੰ ਮਾਨਸਿਕ ਤੌਰ ਤੇ ਦੁੱਖ ਦਿੰਦਾ ਹੈ।

ਹੁਣ ਫੇਸਬੁੱਕ ਅਜਿਹੇ ਨੌਟੀਫਿਕੇਸ਼ਨ ਨੂੰ ਰੋਕਣ ਦੇ ਲਈ ਅਤੇ ਮਰੇ ਹੋਏ ਦੋਸਤਾਂ ਜਾਂ ਰਿਸ਼ਤੇਦਾਰਾਂ ਦੀਆਂ ਯਾਦਾਂ ਦੇ ਤੌਰ ਤੇ ਉਨਾਂ ਦੀ ਪ੍ਰੋਫਾਈਲ ਬਚਾਉਣ ਦੇ ਲਈ ਇਕ ਟੂਲ ਲੈ ਕੇ ਆਇਆ ਹੈ। ਫੇਸਬੁੱਕ ਨੇ ਬੀਤੇ ਮੰਗਲਵਾਰ ਨੂੰ ਯੂਜ਼ਰਸ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਕੁੱਝ ਬਦਲਾਅ ਕਰਨ ਦੀ ਗੱਲ ਕਹੀ।  ਸੋਸ਼ਲ ਮੀਡੀਆ ਕੰਪਨੀ ਹੁਣ ਆਰਟੀਫੀਸ਼ਲ ਇੰਟੈਲੀਜੈਂਨਸ ਦੀ ਮਦਦ ਨਾਲ ਯੂਜ਼ਰਸ ਦੇ ਅਜਿਹੇ ਕੌੜੇ ਅਨੁਭਵਾਂ ਨੂੰ ਘੱਟ ਕਰੇਗੀ,  ਜੋ ਫੇਸਬੁੱਕ ਨੌਟੀਫਿਕੇਸ਼ਨ ਦੀ ਵਜ੍ਹਾ ਨਾਲ ਹੁੰਦੇ ਰਹੇ ਹਨ।

 ਫੇਸਬੁੱਕ ਦੇ ਚੀਫ਼ ਔਪਰੇਟਿੰਗ ਅਫ਼ਸਰ ਸ਼ੈਰਿਲ ਸੈਂਡਬਰਗ ਨੇ ਕਿਹਾ, ਅਸੀਂ ਏਆਈ ਦੀ ਮਦਦ ਨਾਲ ਅਜਿਹੀਆਂ ਚੀਜਾਂ ਅਤੇ ਨੌਟੀਫਿਕੇਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ, ਜੋ ਯੂਜ਼ਰਸ ਨੂੰ ਵਿਆਕੁਲ ਕਰ ਸਕਦੀਆਂ ਹਨ। ਫੇਸਬੁਕ ਵਲੋਂ ਮਰੇ ਹੋਏ ਯੂਜ਼ਰਸ ਨੂੰ ਲੈ ਕੇ ਚੁੱਕਿਆ ਗਿਆ ਇਹ ਕਦਮ ਇੱਕ ਜਰੂਰੀ ਸਟੈੱਪ ਮੰਨਿਆ ਜਾ ਰਿਹਾ ਹੈ।  ਹਾਲਾਂਕਿ, ਇਹ ਨਵਾਂ ਨਹੀਂ ਹੈ ਅਤੇ ਕੰਪਨੀ ਕਈ ਸਾਲ ਪਹਿਲਾਂ ਤੋਂ ਹੀ ਡਿਜੀਟਲ ਆਫਟਰਲਾਈਫ ਨਾਲ ਜੁੜੇ ਔਪਸ਼ਨਸ ਲੈ ਕੇ ਆ ਰਹੀ ਹੈ।

 ਫੇਸਬੁਕ ਵਲੋਂ ਏਆਈ ਦੀ ਵਰਤੋਂ ਇਸ ਲਈ ਵੀ ਮਹੱਤਵਪੂਰਣ ਹੋ ਗਈ ਹੈ, ਕਿਉਂਕਿ ਕਈ ਯੂਜ਼ਰਸ ਨੇ ਆਪਣੇ ਮਰੇ ਦੋਸਤਾਂ ਜਾਂ ਰਿਸ਼ਤੇਦਾਰਾਂ ਦਾ ਅਕਾਊਂਟ ਸਕੈਨ ਹੋਣ ਜਾਂ ਸਪੈਮ ਸ਼ੇਅਰ ਕਰਨ ਲਈ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਨਾਲ ਹੀ ਫੇਸਬੁਕ ਇਸ ਗੱਲ ਨੂੰ ਲੈ ਕੇ ਵੀ ਸਖ਼ਤ ਨਿਯਮ ਬਣਾ ਰਹੀ ਹੈ ਕਿ ਕਿਹੜੇ ਅਕਾਊਂਟ ਮੈਮੋਰੀਅਲ ਦੇ ਤੌਰ ਉੱਤੇ ਸੇਵ ਕੀਤੇ ਜਾ ਸਕਦੇ ਹਨ।  

ਹੁਣ ਤੱਕ ਕੋਈ ਵੀ ਯੂਜਰ ਕਿਸੇ ਦੂਜੇ ਮਰੇ ਯੂਜਰ ਦੀ ਮੌਤ ਦਾ ਪ੍ਰਮਾਣ ਦੇ ਕੇ ਉਸਦੇ ਅਕਾਊਂਟ ਨੂੰ ਮੈਮੋਰੀਅਲ ਬਣਵਾ ਸਕਦਾ ਸੀ, ਪਰ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਸਿਰਫ਼ ਦੋਸਤ ਜਾਂ ਪਰਿਵਾਰ ਦੇ ਮੈਂਬਰ ਹੀ ਅਜਿਹਾ ਕਰ ਸਕਣਗੇ।  ਸੈਂਡਬਰਗ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2015 ਵਿਚ ਮੌਤ ਹੋ ਗਈ ਸੀ ਅਤੇ ਉਹ ਫੇਸਬੁੱਕ ਉੱਤੇ ਉਨ੍ਹਾਂ ਦੀ ਯਾਦ ਨੂੰ ਇੰਜ ਹੀ ਅਕਾਊਂਟ ਦੇ ਤੌਰ ਉੱਤੇ ਬਣਾਏ ਰੱਖਣਾ ਚਾਹੁੰਦੀ ਹੈ।