China-US Tariff War: ਸਸਤੇ ਹੋ ਸਕਦੇ ਹਨ ਸਮਾਰਟਫ਼ੋਨ, ਫ਼ਰਿੱਜ, ਟੀਵੀ!, ਚੀਨ-ਅਮਰੀਕਾ ਟੈਰਿਫ਼ ਯੁੱਧ ਨਾਲ ਭਾਰਤ ਨੂੰ ਫ਼ਾਇਦਾ
China-US Tariff War: ਹੁਣ ਚੀਨੀ ਕੰਪਨੀਆਂ ਭਾਰਤ ਨੂੰ ਹੋਰ ਡਿਸਕਾਊਂਟ ਆਫ਼ਰ ਕਰ ਰਹੀਆਂ ਹਨ।
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਰਵੱਈਏ ਕਾਰਨ ਚੀਨ ਹੁਣ ਮੁਸੀਬਤ ਵਿਚ ਹੈ। ਹੁਣ ਟਰੰਪ ਨੇ ਚੀਨ ’ਤੇ ਟੈਰਿਫ਼ ਵਧਾ ਕੇ 125 ਫ਼ੀ ਸਦੀ ਕਰ ਦਿਤਾ ਹੈ। ਇਸ ਦਾ ਸਪਸ਼ਟ ਮਤਲਬ ਹੈ ਕਿ ਹੁਣ ਅਮਰੀਕਾ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ ’ਤੇ 125 ਫ਼ੀ ਸਦੀ ਟੈਰਿਫ਼ ਲਗਾਏਗਾ। ਇਸ ਕਾਰਨ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਦਸਣਯੋਗ ਹੈ ਕਿ ਚੀਨ ਅਮਰੀਕਾ ਨੂੰ ਇਲੈਕਟ੍ਰਾਨਿਕ ਹਿੱਸਿਆਂ ਸਮੇਤ ਵੱਡੀ ਗਿਣਤੀ ਵਿਚ ਉਤਪਾਦ ਵੇਚਦਾ ਹੈ, ਜਿਸ ਨਾਲ ਇਸ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਪਰ ਹੁਣ ਇਹ ਹੁਲਾਰਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।
ਅਮਰੀਕੀ ਬਾਜ਼ਾਰ ਦੇ ਮੁਸ਼ਕਲ ਬਣਨ ਤੋਂ ਬਾਅਦ, ਹੁਣ ਚੀਨੀ ਕੰਪਨੀਆਂ ਦਾ ਧਿਆਨ ਭਾਰਤ ’ਤੇ ਹੋਵੇਗਾ। ਇਸ ਤੋਂ ਭਾਰਤ ਨੂੰ ਫ਼ਾਇਦਾ ਹੋਵੇਗਾ। ਮੀਡੀਆ ਰੀਪੋਰਟਾਂ ਅਨੁਸਾਰ, ਹੁਣ ਚੀਨੀ ਕੰਪਨੀਆਂ ਭਾਰਤ ਨੂੰ ਹੋਰ ਡਿਸਕਾਊਂਟ ਆਫ਼ਰ ਕਰ ਰਹੀਆਂ ਹਨ। ਟਰੰਪ ਦੇ ਟੈਰਿਫ਼ ਕਾਰਨ, ਚੀਨੀ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਤਾ ਕੰਪਨੀਆਂ ਹੁਣ ਭਾਰਤ ਨੂੰ ਹੋਰ ਡਿਸਕਾਊਂਟ ਦੇਣ ਦੀ ਤਿਆਰੀ ਕਰ ਰਹੀਆਂ ਹਨ। ਵਰਤਮਾਨ ਵਿਚ, ਚੀਨ ਵਿਚ ਇਲੈਕਟ੍ਰਾਨਿਕ ਪੁਰਜੇ ਬਣਾਉਣ ਵਾਲੀਆਂ ਕੰਪਨੀਆਂ ਭਾਰਤੀ ਕੰਪਨੀਆਂ ਨੂੰ ਕੁੱਲ ਨਿਰਯਾਤ ’ਤੇ 5 ਫ਼ੀ ਸਦੀ ਦਾ ਡਿਸਕਾਊਂਟ ਦੇ ਰਹੀਆਂ ਹਨ। ਇਹ ਡਿਸਕਾਊਂਟ ਇਕ ਵੱਡਾ ਰਾਹਤ ਵਾਂਗ ਹੈ। ਕਿਉਂਕਿ ਇਸ ਹਿੱਸੇ ਵਿਚ ਮਾਰਜਿਨ ਕਾਫ਼ੀ ਜ਼ਿਆਦਾ ਹੈ।
ਚੀਨ ਤੋਂ ਆਉਣ ਵਾਲੇ ਇਲੈਕਟ੍ਰਾਨਿਕਸ ਪੁਰਜਿਆਂ ਦੀ ਵਰਤੋਂ ਫਰਿੱਜ, ਟੀਵੀ ਅਤੇ ਸਮਾਰਟਫ਼ੋਨ ਵਰਗੀਆਂ ਇਲੈਕਟ੍ਰਾਨਿਕਸ ਵਸਤੂਆਂ ਵਿਚ ਕੀਤੀ ਜਾਂਦੀ ਹੈ। ਇਸ ਕਾਰਨ, ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਨਿਰਮਾਤਾ ਮੰਗ ਨੂੰ ਵਧਾਉਣ ਲਈ ਚੀਨ ਤੋਂ ਪ੍ਰਾਪਤ ਡਿਸਕਾਊਂਟ ਦਾ ਲਾਭ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਵਿੱਖ ਵਿਚ ਫਰਿੱਜ ਅਤੇ ਸਮਾਰਟਫ਼ੋਨ ਵੀ ਸਸਤੇ ਹੋ ਸਕਦੇ ਹਨ।
ਅਮਰੀਕਾ ਤੋਂ ਬਾਅਦ, ਭਾਰਤ ਚੀਨ ਲਈ ਸੱਭ ਤੋਂ ਵੱਡਾ ਬਾਜ਼ਾਰ ਹੈ। ਚੀਨ ਅਮਰੀਕਾ ਨੂੰ ਸਮਾਰਟਫ਼ੋਨ, ਕੰਪਿਊਟਰ, ਖਿਡੌਣੇ, ਕਪੜੇ, ਵੀਡੀਉ ਗੇਮਜ਼, ਬਿਜਲੀ ਦੀਆਂ ਚੀਜ਼ਾਂ ਤੋਂ ਲੈ ਕੇ ਮੈਡੀਕਲ ਉਤਪਾਦਾਂ ਤਕ ਸੱਭ ਕੁੱਝ ਵੇਚਦਾ ਹੈ। ਹੁਣ ਟੈਰਿਫ਼ ਦੇ ਕਾਰਨ, ਅਮਰੀਕਾ ਹੁਣ ਇਸ ਦੇ ਲਈ ਬਹੁਤ ਪ੍ਰੌਫਿਟੇਬਲ ਬਾਜ਼ਾਰ ਨਹੀਂ ਰਹੇਗਾ। ਇਸ ਦਾ ਸਪਸ਼ਟ ਅਰਥ ਹੈ ਕਿ ਚੀਨ ਤੇ ਅਮਰੀਕਾ ਵਿਚਕਾਰ ਟੈਰਿਫ਼ ਵਾਰ ਨਾਲ ਭਾਰਤ ਨੂੰ ਫ਼ਾਇਦਾ ਹੋਵੇਗਾ।