ਚੀਨੀ ਕੰਪਨੀ ਨੇ ਬਣਾਈ 16 ਸਾਲ ਤਕ 20 ਲੱਖ ਕਿਲੋਮੀਟਰ ਚੱਲਣ ਵਾਲੀ ਇਲੈਕਟ੍ਰਿਕ ਕਾਰ ਦੀ ਬੈਟਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਟੈਕਨਾਲੋਜੀ ਦੇ ਖੇਤਰ ਵਿਚ ਕਦਮ ਅੱਗੇ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ

Chinese company has built an electric car battery

ਟੈਕਨਾਲੋਜੀ ਦੇ ਖੇਤਰ ਵਿਚ ਕਦਮ ਅੱਗੇ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬੈਟਰੀ ਦੀ ਮਿਆਦ 16 ਸਾਲ ਤਕ ਰਹੇਗੀ। ਹਾਲੇ ਤਕ ਕਾਰ ਬਣਾਉਣ ਵਾਲੀਆਂ ਕੰਪਨੀਆਂ 6 ਹਜ਼ਾਰ ਤੋਂ ਲੈ ਕੇ ਡੇਢ ਲੱਖ ਕਿਲੋਮੀਟਰ ਤਕ ਦੀ ਵਾਰੰਟੀ ਦਿੰਦੀਆਂ ਹਨ, ਜਿਸ ਦੀ ਮਿਆਦ ਸਿਰਫ਼ ਤਿੰਨ ਤੋਂ ਅੱਠ ਸਾਲਾਂ ਲਈ ਰਹਿੰਦੀ ਹੈ।

'ਇਲੈਕਟ੍ਰਾਨਿਕ ਗੱਡੀਆਂ ਲਈ ਬੈਟਰੀ ਬਣਾਉਣ ਵਾਲੀ ਕੰਪਨੀ ਕੰਟੈਮਪਰੇਰੀ ਐਮਪੈਕਸ ਟੈਕਨਾਲੋਜੀ ਨੇ ਹਾਲੇ ਇਹ ਨਹੀਂ ਦਸਿਆ ਕਿ ਕਿਸ ਕਾਰ ਬਣਾਉਣ ਵਾਲੀ ਕੰਪਨੀ ਨੂੰ ਉਹ ਅਪਣਾ ਇਹ ਨੁਸਖਾ ਦੇਵੇਗੀ। ਹਾਲਾਂਕਿ ਖ਼ਬਰ ਹੈ ਕਿ ਚੀਨੀ ਕੰਪਨੀ ਕਾਟਲ ਅਮਰੀਕੀ ਕੰਪਨੀ ਟੈਸਲਾ ਨਾਲ ਮਿਲ ਕੇ ਇਹ ਕੰਮ ਕਰੇਗੀ।  ਚੀਨੀ ਕੰਪਨੀ ਕਾਟਲ ਦੇ ਚੇਅਰਮੈਨ ਜੈਂਗ ਯੂਕਰੇਨ ਨੇ ਦਸਿਆ ਕਿ ਜੇਕਰ ਕਿਸੇ ਕਾਰ ਬਣਾਉਣ ਵਾਲੀ ਕੰਪਨੀ ਨੇ ਇਹ ਆਰਡਰ ਦਿਤਾ ਤਾਂ ਉਹ ਬੈਟਰੀ ਬਣਾਉਣ ਲਈ ਤਿਆਰ ਹਨ।

ਅਪਣੇ ਕਾਰੋਬਾਰ ਬਾਰੇ ਗਲ ਕਰਦਿਆਂ ਕਾਟਲ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਸਪਲਾਈ ਕੀਤੀਆਂ ਜਾਣ ਵਾਲੀਆਂ ਬੈਟਰੀਆਂ 'ਤੇ ਪ੍ਰੀਮੀਅਮ 10 ਫ਼ੀ ਸਦੀ ਵਧਾਉਣ ਲਈ ਤਿਆਰ ਹਨ। ਇਸ ਕੰਪਨੀ ਨੇ ਇਸ ਸਾਲ ਫ਼ਰਵਰੀ ਵਿਚ ਅਮਰੀਕੀ ਕੰਪਨੀ ਟੈਸਲਾ ਨਾਲ ਦੋ ਸਾਲਾ ਸਮਝੌਤਾ ਕੀਤਾ ਹੈ।

ਟੈਸਲਾ ਤੋਂ ਇਲਾਵਾ, ਕਟਲ ਦਾ ਕਾਰੋਬਾਰ ਬੀ.ਐਮ.ਡਬਲਿਊ, ਡੈਮਲਰ, ਹੌਂਡਾ, ਟੋਯੋਟਾ, ਵੋਲਿਕਸ ਵੈਗਨ ਤੇ ਵੋਲੋ ਨਾਲ ਹੈ। ਰੀਪੋਰਟ ਮੁਤਾਬਕ ਕਈ ਦੇਸ਼ ਇਲੈਕ੍ਰਾਨਿਕ ਕਾਰਾਂ ਵਲ ਰੁਖ  ਕਰ ਰਹੇ ਹਨ। ਸਾਲ 2031 ਤਕ ਬਰਤਾਨੀਆ ਪਟਰੌਲ ਅਤੇ ਡੀਜ਼ਲ ਦੀਆਂ ਗੱਡੀਆਂ 'ਤੇ ਪਾਬੰਦੀ ਲਗਾ ਸਕਦਾ ਹੈ।