NETFLIX : ਲਾਂਚ ਹੋਇਆ ਇਹ ਫ਼ੀਚਰ, ਅਪਣੇ ਆਪ ਡਾਊਨਲੋਡ ਹੋ ਜਾਣਗੇ ਅਗਲੇ ਐਪਿਸੋਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Netflix ਨੇ ਮੰਗਲਵਾਰ ਨੂੰ ਅਪਣੇ ਨਵੇਂ ਸਮਾਰਟ ਡਾਊਨਲੋਡਸ ਫੀਚਰ ਦੀ ਸ਼ੁਰੁਆਤ ਕੀਤੀ। ਕੰਪਨੀ ਨੇ ਇਸ ਫ਼ੀਚਰ ਨੂੰ ਅਪਣੇ ਦੁਨਿਆਂ ਭਰ ਦੇ ਯੂਜ਼ਰਜ਼ ਲਈ ਸ਼ੁਰੂ ਕੀਤਾ ਹੈ। ...

Netflix

Netflix ਨੇ ਮੰਗਲਵਾਰ ਨੂੰ ਅਪਣੇ ਨਵੇਂ ਸਮਾਰਟ ਡਾਊਨਲੋਡਸ ਫੀਚਰ ਦੀ ਸ਼ੁਰੁਆਤ ਕੀਤੀ। ਕੰਪਨੀ ਨੇ ਇਸ ਫ਼ੀਚਰ ਨੂੰ ਅਪਣੇ ਦੁਨਿਆਂ ਭਰ ਦੇ ਯੂਜ਼ਰਜ਼ ਲਈ ਸ਼ੁਰੂ ਕੀਤਾ ਹੈ। ਇਸ ਫੀਚਰ ਵਿਚ ਜਦੋਂ ਇਕ ਵਾਰ ਯੂਜ਼ਰ ਡਾਊਨਲੋਡ ਵੀਡੀਓ ਨੂੰ ਬਦਲ ਲੈਂਦਾ ਹੈ ਤਾਂ ਉਸ ਨੂੰ ਨੈਟਫ਼ਲਿਕਸ ਡਿਲੀਟ ਕਰ ਦਿੰਦੀ ਹੈ। ਇਸ ਤੋਂ ਬਾਅਦ ਅਪਣੇ ਆਪ ਅਗਲੇ ਐਪਿਸੋਡ ਡਾਉਨਲੋਡ ਹੋ ਜਾਂਦਾ ਹੈ।

ਇਸ ਫੀਚਰ ਤੋਂ ਪਹਿਲਾਂ Netflix ਨੇ ਡਾਊਨਲੋਡ ਫੀਚਰ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਕੀਤੀਆਂ ਸੀ। ਜਿਵੇਂ ਕ‌ਿ ਨਾਮ ਨਾਲ ਪਤਾ ਚੱਲਦਾ ਹੈ, ਡਾਊਨਲੋਡ ਫੀਚਰ ਵਿਚ ਯੂਜ਼ਰਜ਼ ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਬਾਅਦ ਵਿਚ ਅਰਾਮ ਨਾਲ ਦੇਖ ਸਕਦੇ ਹਨ। ਪ੍ਰੋਡਕਟ ਇਨੋਵੇਸ਼ਨ ਦੇ ਨਿਰਦੇਸ਼ਕ ਕੈਮਰੂਨ ਜਾਨਸਨ ਨੇ ਇਸ ਬਾਰੇ ਵਿਚ ਦੱਸਿਆ ਕਿ ਇਹ ਕਾਫ਼ੀ ਤਕਲੀਫਦੇਹ ਹੁੰਦਾ ਹੈ ਕਿ ਤੁਸੀਂ ਇਕ ਇਕ ਕਰ ਕੇ ਅਪਣੀ ਡਾਊਨਲੋਡਸ ਕੀਤੀਆਂ ਗਈਆਂ ਫਾਈਲਾਂ ਨੂੰ ਡਿਲੀਟ ਕਰੋ।

ਹੁਣ ਯੂਜ਼ਰਜ਼ ਨੂੰ ਇਕ ਇਕ ਕਰ ਕੇ ਡਾਊਨਲੋਡ ਫਾਈਲਾਂ ਨੂੰ ਡਿਲੀਟ ਨਹੀਂ ਕਰਨਾ ਹੋਵੇਗਾ। ਇਹ ਸਿੱਧੇ ਡਿਲੀਟ ਹੋ ਜਾਓਗੇ, ਤਾਕਿ ਅਗਲਾ ਐਪਿਸੋਡ ਡਾਊਨਲੋਡ ਕੀਤਾ ਜਾ ਸਕੇ। ਕਿਵੇਂ ਕੰਮ ਕਰਦਾ ਹੈ ਇਹ ਫੀਚਰ। Netflix Smart Download ਫੀਚਰ ਦੇ ਕੰਮ ਕਰਨ ਦੇ ਤਰੀਕੇ ਉਤੇ ਗੱਲ ਕਰੀਏ ਤਾਂ ਇਹ ਫੀਚਰ ਡਾਊਨਲੋਡ ਸੈਕਸ਼ਨ ਵਿਚ ਮਿਲੇਗਾ। ਇਹ ਫੀਚਰ ਹੁਣੇ ਐਂਡਰਾਇਡ ਫੋਨ ਅਤੇ ਟੈਬਲੇਟਸ 'ਚ ਉਪਲੱਬਧ ਹੈ। ਇਸ ਦੇ ਲਈ ਐਪ ਨੂੰ ਅਪਡੇਟ ਕਰਨਾ ਹੋਵੇਗਾ। ਹਾਲਾਂਕਿ, ਇਥੇ ਤੁਹਾਨੂੰ ਦੱਸ ਦਈਏ ਕਿ ਸਮਾਰਟ ਡਾਊਨਲੋਡ ਫੀਚਰ ਉਦੋਂ ਐਕਟੀਵੇਟ ਹੋਵੇਗਾ, ਜਦੋਂ ਤੁਸੀਂ ਵਾਈਫਾਈ ਦਾ ਇਸਤੇਮਾਲ ਕਰ ਰਹੇ ਹੋਵੋਗੇ। 

ਕੰਪਨੀ ਦੀ ਵੈਬਸਾਈਟ ਦਾ ਕਹਿਣਾ ਹੈ ਕਿ ਇਸ ਫੀਚਰ ਵਿਚ ਜਦੋਂ ਤੁਸੀਂ ਕੋਈ ਡਾਊਨਲੋਡ ਕੀਤਾ ਗਿਆ ਵੀਡੀਓ ਪੂਰਾ ਦੇਖ ਲੈਣਗੇ ਤਾਂ ਇਹ ਅਪਣੇ ਆਪ ਉਸ ਨੂੰ ਡਿਲੀਟ ਕਰ ਦੇਵੇਗਾ। ਇਸ ਤੋਂ ਬਾਅਦ ਅਗਲਾ ਐਪਿਸੋਡ ਅਪਣੇ ਆਪ ਡਾਊਨਲੋਡ ਹੋ ਜਾਵੇਗਾ। ਜਾਣੋ ਕਿਵੇਂ ਸਮਾਰਟ ਡਾਊਨਲੋਡ ਫੀਚਰ ਨੂੰ ਆਨ ਕਰੋ ਜਾਂ ਬੰਦ ਕਰੋ। ਤੁਸੀਂ ਸਮਾਰਟ ਡਾਊਨਲੋਡ ਫੀਚਰ ਨੂੰ ਇਸ ਤਰ੍ਹਾਂ ਨਾਲ ਆਨ ਜਾਂ ਫਿਰ ਆਫ਼ ਕਰ ਸਕਦੇ ਹੋ।

ਐਪਲੀਕੇਸ਼ਨ ਵਿਚ ਦਿਤੇ ਗਏ ਡਾਊਨਲੋਡਸ ਆਇਕਨ ਉਤੇ ਟੈਪ ਕਰੋ। ਹੁਣ ਉਥੇ ਸਮਾਰਟ ਡਾਊਨਲੋਡਸ ਵਾਲੇ ਉਤੇ ਕਲਿਕ ਕਰੋ। ਹੁਣ ਉਥੇ ਤੁਹਾਨੂੰ ਆਫ਼ ਕਰਨ ਦਾ ਆਪਸ਼ਨ ਮਿਲੇਗਾ। ਉਥੇ ਹੀ, ਇਸ ਤੋਂ ਇਲਾਵਾ ਯੂਜ਼ਰ ਐਪ ਦੀ ਸੈਟਿੰਗ ਉਤੇ ਵੀ ਜਾ ਕੇ ਇਸ ਫੀਚਰ ਦਾ ਫ਼ਾਇਦਾ ਉਠਾ ਸਕਦੇ ਹਨ। ਇਸ ਤੋਂ ਲਈ ਮੈਨਿਊ ਬਟਨ ਤੋਂ ਬਾਅਦ ਐਪ ਸੇਟਿੰਗ ਉਤੇ ਜਾਣਾ ਹੋਵੇਗਾ। ਫਿਰ ਡਾਊਨਲੋਡ ਅਤੇ ਫਿਰ ਉਥੇ ਫੀਚਰ ਨੂੰ ਆਫ਼ ਕਰਨ ਦਾ ਆਪਸ਼ਨ ਮਿਲ ਜਾਵੇਗਾ।