ਵੱਡੀ ਗਿਣਤੀ ’ਚ ਮੋਬਾਈਲ ਪ੍ਰਗਯੋਗਕਰਤਾਵਾਂ ਨੂੰ ਸਾਫਟਵੇਅਰ ਅਪਗ੍ਰੇਡ ’ਚ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ : ਸਰਵੇਖਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕਾਲ ਫੇਲ੍ਹ ਹੋਣਾ ਸੱਭ ਤੋਂ ਵੱਡੀ ਸਮੱਸਿਆ ਹੈ ਜਿਸ ਦਾ ਆਈਫੋਨ ਯੂਜ਼ਰਸ ਸਾਹਮਣਾ ਕਰ ਰਹੇ ਹਨ ਐਂਡਰਾਇਡ ਯੂਜ਼ਰਸ ਲਈ ਐਪਸ ਦਾ ਫ੍ਰੀਜ਼ ਹੋਣਾ ਸੱਭ ਤੋਂ ਵੱਡੀ ਸਮੱਸਿਆ

A large number of mobile users are facing problems in software upgrades: Survey

ਦਿੱਲੀ : ਦੇਸ਼ ’ਚ ਜ਼ਿਆਦਾਤਰ ਮੋਬਾਈਲ ਫ਼ੋਨ ਪ੍ਰਯੋਗਕਰਤਾਵਾਂ ਨੇ ਦਸਿਆ ਹੈ ਕਿ ਸਾਫਟਵੇਅਰ ਅਪਗ੍ਰੇਡ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਲ ਕਨੈਕਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਆਨਲਾਈਨ ਪਲੇਟਫਾਰਮ ਲੋਕਲ ਸਰਕਲਸ ਨੇ ਅਪਣੀ ਤਾਜ਼ਾ ਰੀਪੋਰਟ ’ਚ ਇਹ ਗੱਲ ਕਹੀ ਹੈ।

ਸਰਵੇਖਣ ਮੁਤਾਬਕ ਦੇਸ਼ ’ਚ 60 ਫੀ ਸਦੀ ਆਈਫੋਨ ਪ੍ਰਯੋਗਕਰਤਾਵਾਂ ਅਤੇ 40 ਫੀ ਸਦੀ ਐਂਡਰਾਇਡ ਪ੍ਰਯੋਗਕਰਤਾਵਾਂ ਨੇ ਕਿਹਾ ਹੈ ਕਿ ਨਵੀਨਤਮ ਸਾਫਟਵੇਅਰ ਅਪਗ੍ਰੇਡ ਤੋਂ ਬਾਅਦ ਉਨ੍ਹਾਂ ਨੂੰ ਅਪਣੀਆਂ ਸੇਵਾਵਾਂ ’ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਲ ਫੇਲ੍ਹ ਹੋਣਾ ਸੱਭ ਤੋਂ ਵੱਡੀ ਸਮੱਸਿਆ ਹੈ ਜਿਸ ਦਾ ਆਈਫੋਨ ਯੂਜ਼ਰਸ ਸਾਹਮਣਾ ਕਰ ਰਹੇ ਹਨ, ਚਾਹੇ ਉਹ ਆਮ ਕਾਲ ਹੋਵੇ ਜਾਂ ਐਪ-ਅਧਾਰਤ ਕਾਲ। ਜਦਕਿ ਐਂਡਰਾਇਡ ਯੂਜ਼ਰਸ ਲਈ ਐਪਸ ਦਾ ਫ੍ਰੀਜ਼ ਹੋਣਾ ਸੱਭ ਤੋਂ ਵੱਡੀ ਸਮੱਸਿਆ ਹੈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ‘ਸਰਵੇਖਣ ’ਚ ਸ਼ਾਮਲ 10 ’ਚੋਂ 6 ਐਪਲ ਆਈਫੋਨ ਪ੍ਰਯੋਗਕਰਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ’ਚੋਂ 28 ਫੀ ਸਦੀ ਲੋਕਾਂ ਨੇ ਕਿਹਾ ਕਿ ਜ਼ਿਆਦਾਤਰ/ਕੁੱਝ ਵੌਇਸ ਅਤੇ ਓ.ਟੀ.ਟੀ. ਕਾਲਾਂ ਕਨੈਕਟ ਨਹੀਂ ਹੁੰਦੀਆਂ ਜਾਂ ਉਨ੍ਹਾਂ ਨੂੰ ਛੱਡ ਦਿਤਾ ਜਾਂਦਾ ਹੈ। ਉੱਥੇ ਹੀ 12 ਫੀ ਸਦੀ ਨੇ ਕਿਹਾ ਕਿ ਫੋਨ ਦੀ ਸਕ੍ਰੀਨ ਡਾਰਕ ਹੋ ਜਾਂਦੀ ਹੈ। ਹੋਰ 12 ਫ਼ੀ ਸਦੀ ਨੇ ਕਿਹਾ ਕਿ ਐਪਸ ਹੈਂਗ ਹੋ ਜਾਂਦੀਆਂ ਹਨ।’

ਪਿਛਲੇ ਸਾਲ 12 ਨਵੰਬਰ ਤੋਂ 26 ਦਸੰਬਰ ਦੇ ਵਿਚਕਾਰ ਕੀਤੇ ਗਏ ਸਰਵੇਖਣ ’ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੇ 322 ਜ਼ਿਲ੍ਹਿਆਂ ਤੋਂ 47,000 ਤੋਂ ਵੱਧ ਪ੍ਰਤੀਕਿਰਿਆਵਾਂ (ਐਪਲ ਆਈਫੋਨ ਡਿਵਾਈਸਾਂ ਦੇ ਉਪਭੋਗਤਾਵਾਂ ਤੋਂ 31,000 ਅਤੇ ਐਂਡਰਾਇਡ ਡਿਵਾਈਸਾਂ ਦੇ ਉਪਭੋਗਤਾਵਾਂ ਤੋਂ ਲਗਭਗ 16,000) ਪ੍ਰਾਪਤ ਹੋਈਆਂ ਹਨ।

ਸਰਵੇਖਣ ’ਚ ਪਾਇਆ ਗਿਆ ਕਿ 10 ’ਚੋਂ ਲਗਭਗ 9 ਐਪਲ ਆਈਫੋਨ ਪ੍ਰਯੋਗਕਰਤਾ ਜੋ ਆਈ.ਓ.ਐਸ. 18 ’ਚ ਅਪਗ੍ਰੇਡ ਕਰਨ ਤੋਂ ਬਾਅਦ ਸਮੱਸਿਆਵਾਂ ਦਾ ਅਨੁਭਵ ਕਰਦੇ ਹਨ, ਇਸ ਦਾ ਕਾਰਨ ਆਈ.ਓ.ਐਸ. ਹਨ। ਕਿਸੇ ਨੇ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਲਈ ਉਨ੍ਹਾਂ ਦੇ ਵਾਈ-ਫਾਈ ਜਾਂ ਮੋਬਾਈਲ ਨੈੱਟਵਰਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।

ਐਪਲ ਅਪਣੇ ਨਵੇਂ ਆਪਰੇਟਿੰਗ ਸਿਸਟਮ ਆਈ.ਓ.ਐਸ. 18 ਲਈ ਅਪਡੇਟ ਜਾਰੀ ਕਰ ਰਿਹਾ ਹੈ। ਅਕਤੂਬਰ ’ਚ ਕੰਪਨੀ ਨੇ ਆਈਫੋਨ 16 ਦੇ ਚੁਣੇ ਹੋਏ ਮਾਡਲਾਂ ’ਚ ਸਕ੍ਰੀਨ ਅਤੇ ਕੈਮਰਾ ਫ੍ਰੀਜ਼ਿੰਗ ਨੂੰ ਠੀਕ ਕਰਨ ਲਈ ਆਈ.ਓ.ਐੱਸ. 18.0.1 ਅਪਡੇਟ ਜਾਰੀ ਕੀਤਾ ਸੀ। ਸਰਵੇਖਣ ਰੀਪੋਰਟ ਬਾਰੇ ਐਪਲ ਅਤੇ ਗੂਗਲ ਨੂੰ ਭੇਜੀਆਂ ਗਈਆਂ ਈਮੇਲਾਂ ਦਾ ਕੋਈ ਜਵਾਬ ਨਹੀਂ ਮਿਲਿਆ।